ਨਸ਼ੇ ਵਿਰੁਧ ਗੜ੍ਹਸ਼ੰਕਰ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ,ਅਪਰਾਧੀਆਂ ਨੂੰ ਦਿੱਤੀ ਚੇਤਾਵਨੀ - caso operation Garhshankar police - CASO OPERATION GARHSHANKAR POLICE
Published : Sep 14, 2024, 3:40 PM IST
ਹੁਸ਼ਿਆਰਪੁਰ: ਪੰਜਾਬ ਪੁਲਿਸ ਵੱਲੋਂ ਸੂਬੇ ਭਰ 'ਚ ਚਲਾਏ ਕਾਸੋ ਆਪ੍ਰੇਸ਼ਨ ਤਹਿਤ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਮੇਜਰ ਸਿੰਘ ਐਸ ਪੀ ਵੱਲੋਂ ਪਰਮਿੰਦਰ ਸਿੰਘ ਡੀਐਸਪੀ ਗੜ੍ਹਸ਼ੰਕਰ ਅਤੇ ਬਲਜਿੰਦਰ ਸਿੰਘ ਮੱਲ੍ਹੀ ਐਸਐਚਓ ਥਾਣਾ ਗੜ੍ਹਸ਼ੰਕਰ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਕਾਸੋ ਆਪ੍ਰੇਸ਼ਨ ਚਲਾਇਆ ਗਿਆ, ਇਸ ਮੌਕੇ ਜਿਆਦਾਤਰ ਘਰਾਂ ਦੇ ਤਾਲੇ ਲੱਗੇ ਹੋਏ ਨਜ਼ਰ ਆਏ। ਇਸ ਮੌਕੇ ਮੇਜਰ ਸਿੰਘ ਐਸ ਪੀ ਹੁਸ਼ਿਆਰਪੁਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅੰਨੁਸਾਰ ਕਾਸੋ ਆਪ੍ਰੇਸ਼ਨ ਤਹਿਤ ਨਸ਼ੇ ਨਾਲ ਜੁੜੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸ਼ੱਕੀ ਅਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਸਮੱਗਲਰਾਂ ਨੂੰ ਕਿਸੇ ਵੀ ਕਿਸਮ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜੁੜੇ ਤਸਕਰਾਂ ਦੀਆਂ ਜ਼ਮੀਨਾਂ ਨੂੰ ਵੀ ਸੀਲ ਕੀਤਾ ਜਾ ਰਿਹਾ ਹੈ, ਜਿਸਦੇ ਲਈ ਉਨ੍ਹਾਂ ਵਲੋਂ ਮੁਹਿੰਮ ਸ਼ੁਰੂ ਕੀਤੀ ਹੈ।