ਭਾਜਪਾ ਦੇ ਨੈਸ਼ਨਲ ਸੈਕਟਰੀ ਤਰੁਣ ਚੁੱਗ ਅਤੇ ਭਾਜਪਾ ਲੀਡਰ ਅਸ਼ਵਨੀ ਸੇਖੜੀ ਨੇ ਕੀਤਾ ਇਸਲਾਮਾਬਾਦ ਦਾ ਦੌਰਾ - BJP NATIONAL SECRETARY
Published : Dec 17, 2024, 10:56 PM IST
ਅੰਮ੍ਰਿਤਸਰ: ਧਮਾਕੇ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ। ਭਾਜਪਾ ਦੇ ਨੈਸ਼ਨਲ ਸੈਕਟਰੀ ਤਰੁਣ ਚੁੱਗ ਅਤੇ ਭਾਜਪਾ ਲੀਡਰ ਅਸ਼ਵਨੀ ਸੇਖੜੀ ਅੱਜ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਥਾਣੇ ਅੰਦਰ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਇਸਲਾਮਾਬਾਦ ਵਿੱਚ ਮੇਰਾ ਦੌਰਾ ਸੀ ਅਤੇ ਮੇਰੇ ਦੌਰੇ ਤੋਂ 12 ਘੰਟੇ ਪਹਿਲਾਂ ਇਸ ਇਲਾਕੇ ਵਿੱਚ ਬਲਾਸਟ ਹੋਇਆ ਹੈ। ਜਿਸ ਨੂੰ ਲੈ ਕੇ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਇਹ ਬਹੁਤ ਹੀ ਖਤਰੇ ਦੀ ਘੰਟੀ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਅੰਦਰ ਹੁਣ ਤੱਕ ਚਾਰ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਤਰੁਣ ਚੁੱਗ ਨੇ ਕਿਹਾ ਕਿ ਪੰਜਾਬ ਨੂੰ ਤੋੜਨ ਵਾਲਿਆਂ ਵਿਰੁੱਧ ਸਾਨੂੰ ਸਾਰਿਆਂ ਨੂੰ ਖੜਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਪੁਲਿਸ ਬਹੁਤ ਹੀ ਬਹਾਦਰ ਪੁਲਿਸ ਹੈ ਅਤੇ ਇਸ ਦੇ ਹੱਥ ਪੋਲੀਟਿਕਲ ਲੋਕਾਂ ਨੇ ਬੰਨ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦੇ ਨਾਲ ਹੋਣ ਦਾ ਆਸ਼ਵਾਸਨ ਦਿੱਤਾ ਹੈ। ਇਸ ਬਹਾਦਰ ਪੁਲਿਸ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਇਸ ਮੌਕੇ ਭਾਜਪਾ ਦੇ ਆਗੂ ਅਸਵਨੀ ਸੇਖੜੀ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਪਵੇਗਾ।