ਪੰਜਾਬ

punjab

ETV Bharat / videos

ਦਿਨ ਚੜ੍ਹਦੇ ਹੀ ਨਸ਼ਿਆਂ ਦੇ ਮਾਮਲੇ 'ਚ ਬਦਨਾਮ ਦੋ ਬਸਤੀਆਂ ਵਿੱਚ ਪੁਲਿਸ ਦੀ ਰੇਡ - Bathinda police conducted raids - BATHINDA POLICE CONDUCTED RAIDS

By ETV Bharat Punjabi Team

Published : Jun 12, 2024, 12:33 PM IST

ਬਠਿੰਡਾ: ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਬਦਨਾਮ ਬਠਿੰਡਾ ਦੀ ਧੋਬਿਆਣਾ ਬਸਤੀ ਵਿਖੇ ਦਿਨ ਚੜਦੇ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਪਹੁੰਚੇ ਸੀਆਈਏ ਸਟਾਫ 2 ਦੇ ਇੰਚਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਕੁਝ ਇਨਪੁੱਟ ਆਈ ਸੀ, ਜਿਸ ਦੇ ਮੱਦੇਨਜ਼ਰ ਉਹਨਾਂ ਵੱਲੋਂ ਦਿਨ ਚੜ੍ਹਦੇ ਹੀ ਧੋਬਿਆਣਾ ਬਸਤੀ ਵਿਖੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਵੱਲੋਂ ਉਹਨਾਂ ਲੋਕਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ ਜੋ ਕਿਸੇ ਸਮੇਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ਨਸ਼ਾ ਵੇਚਦੇ ਸਨ। ਉਹਨਾਂ ਕਿਹਾ ਕਿ ਇਹ ਸਰਚ ਅਭਿਆਨ ਲਗਾਤਾਰ ਜਾਰੀ ਹਨ ਤਾਂ ਜੋ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਨਸ਼ੇ ਦਾ ਕਾਰੋਬਾਰ ਬੰਦ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ, ਉਸ ਖਿਲਾਫ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਰਚ ਅਭਿਆਨ ਦੌਰਾਨ ਬਰਾਮਦਗੀ ਸਬੰਧੀ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਪੁਲਿਸ ਵਲੋਂ ਕੁਝ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ।

ABOUT THE AUTHOR

...view details