ਕੇਜਰੀਵਾਲ ਦੀ ਜ਼ਮਾਨਤ ਉੱਤੇ ਬਿਕਰਮ ਮਜੀਠੀਆ ਦਾ ਤੰਜ, ਕਿਹਾ- ਸ਼ਰਾਬ ਘੁਟਾਲੇ ਚ ਫਸੇ ਕੇਜਰੀਵਾਲ ਹੋਣਗੇ 'ਆਪ' ਦੇ ਸਟਾਰ ਪ੍ਰਚਾਰਕ - Bikram Majithia on Kejriwal - BIKRAM MAJITHIA ON KEJRIWAL
Published : May 11, 2024, 1:03 PM IST
ਬੀਤੇ ਦਿਨ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਅੰਦਰ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਤਾਂ ਉਹ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ। ਅੰਮ੍ਰਿਤਸਰ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ਰਾਬ ਘੁਟਾਲੇ ਦੇ ਮਾਸਰ ਮਾਈਂਡ ਹੁਣ ਆਮ ਆਦਮੀ ਪਾਰਟੀ ਦੀ ਲੋਕ ਸਭਾ ਮੁਹਿੰਮ ਵਿੱਚ ਸਟਾਰ ਪ੍ਰਚਾਰਕ ਹੋਣਗੇ ਅਤੇ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਾਰਟੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਅਤੇ ਬਾਹਰੋਂ ਪੰਜਾਬ ਦੀ ਲੁੱਟ ਕਰਨ ਆਏ ਫਸਲੀ ਬਟੇਰਿਆਂ ਨੂੰ ਨਕਾਰ ਕੇ ਕਰਾਰਾ ਜਵਾਬ ਦੇਣਗੇ।