ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਕੰਪਨੀ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਜਾਰੀ ਕਰ ਰਹੀ ਹੈ। ਹੁਣ ਵਟਸਐਪ 'ਚ ਇੱਕ ਹੋਰ ਨਵਾਂ ਫੀਚਰ ਰੋਲਆਊਟ ਹੋਣ ਜਾ ਰਿਹਾ ਹੈ। ਕੰਪਨੀ ਇੱਕ ਅਜਿਹੇ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਕਿ Authentication 'ਚ ਤੁਹਾਡੀ ਮਦਦ ਕਰੇਗਾ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Authentication' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Authentication Feature
WhatsApp Authentication Feature: ਵਟਸਐਪ ਨੇ ਹਾਲ ਹੀ ਵਿੱਚ ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲੌਕ ਕਰਨ ਵਾਲੇ ਫੀਚਰ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਹੁਣ 'Authentication' ਫੀਚਰ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਹ ਫੀਚਰ ਵੀ ਲੋਕਾਂ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਜਾ ਰਿਹਾ ਹੈ।
Published : Mar 18, 2024, 10:44 AM IST
Authentication ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਮਿਲੇਗੀ ਪ੍ਰਾਈਵੇਸੀ:WABetaInfo ਅਨੁਸਾਰ, ਵਟਸਐਪ ਆਪਣੇ ਐਪ ਨੂੰ ਅਨਲੌਕ ਕਰਨ ਲਈ Authentication ਦੇ ਤਰੀਕੇ ਦੀ ਟੈਸਟਿੰਗ ਕਰ ਰਹੀ ਹੈ। ਇਸ 'ਚ ਫਿੰਗਰਪ੍ਰਿੰਟ, ਡਿਵਾਈਸ ਪਾਸਕੋਡ ਅਤੇ ਫੇਸਲੌਕ ਨਾਲ ਯੂਜ਼ਰਸ ਨੂੰ ਪ੍ਰਾਈਵੇਸੀ ਦਿੱਤੀ ਜਾਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ 'ਚ ਪਹਿਲਾ ਤੋਂ ਹੀ ਚੈਟਾਂ ਨੂੰ ਲੌਕ ਕਰਨ ਦੀ ਸੁਵਿਧਾ ਮਿਲਦੀ ਹੈ, ਪਰ ਹੁਣ ਕੰਪਨੀ ਇਸ 'ਚ ਹੋਰ ਵੀ ਤਰੀਕੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਟਸਐਪ ਦਾ ਇਹ ਨਵਾਂ ਫੀਚਰ ਐਪ ਨੂੰ ਆਸਾਨੀ ਨਾਲ ਅਨਲੌਕ ਕਰਨ ਦਾ ਤਰੀਕਾ ਦੱਸੇਗਾ। ਇਸ ਨਾਲ ਯੂਜ਼ਰਸ ਨੂੰ ਪ੍ਰਾਈਵੇਸੀ ਮਿਲੇਗੀ।
ਯੂਜ਼ਰਸ ਵਟਸਐਪ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕਣਗੇ:ਇਸ ਤੋਂ ਇਲਾਵਾ, ਵਟਸਐਪ ਨੇ ਹਾਲ ਹੀ ਵਿੱਚ ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲੌਕ ਕਰਨ ਵਾਲੇ ਫੀਚਰ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਕੋਈ ਵੀ ਤੁਹਾਡੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਨਹੀਂ ਲੈ ਸਕੇਗਾ। ਵਟਸਐਪ ਕਾਫ਼ੀ ਸਮੇਂ ਤੋਂ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਸੀ, ਜਿਸ ਤੋਂ ਬਾਅਦ ਹੁਣ ਇਸਨੂੰ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।