ਹੈਦਰਾਬਾਦ: Vivo ਭਾਰਤ 'ਚ ਕੁਝ ਨਵੇਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ ਇੱਕ ਨਵੀਂ ਰਿਪੋਰਟ ਦੇ ਜ਼ਰੀਏ ਖੁਲਾਸਾ ਹੋਇਆ ਹੈ ਕਿ ਕੰਪਨੀ ਫਰਵਰੀ ਵਿੱਚ ਭਾਰਤ 'ਚ Vivo V50 ਨੂੰ ਲਾਂਚ ਕਰ ਸਕਦੀ ਹੈ। ਹੁਣ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਵੀਵੋ ਭਾਰਤ ਵਿੱਚ Vivo V50 ਤੋਂ ਇਲਾਵਾ Vivo T4x 5G ਅਤੇ Vivo Y59 5G ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਦੋਵੇਂ ਫ਼ੋਨ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਡੇਟਾਬੇਸ 'ਤੇ ਦੇਖੇ ਗਏ ਹਨ।
ਵੀਵੋ ਦੋ ਸਮਾਰਟਫੋਨ ਕਰੇਗਾ ਪੇਸ਼
ਮਾਈ ਸਮਾਰਟ ਪ੍ਰਾਈਸ ਦੀ ਇੱਕ ਰਿਪੋਰਟ ਅਨੁਸਾਰ, Vivo ਦੇ ਦੋ ਨਵੇਂ ਫੋਨਾਂ ਨੂੰ ਮਾਡਲ ਨੰਬਰ V2437 ਅਤੇ V2443 ਦੇ ਨਾਲ BIS ਸਰਟੀਫਿਕੇਸ਼ਨ ਵੈਬਸਾਈਟ 'ਤੇ ਦੇਖਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਉਮੀਦ ਹੈ ਕਿ ਇਹ ਦੋ ਮਾਡਲ ਨੰਬਰ ਕ੍ਰਮਵਾਰ Vivo T4x 5G ਅਤੇ Vivo Y59 5G ਲਈ ਹੋ ਸਕਦੇ ਹਨ। BIS ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਇਹ ਦੋਵੇਂ ਫੋਨ ਭਾਰਤ 'ਚ ਜਲਦ ਹੀ ਲਾਂਚ ਕੀਤੇ ਜਾ ਸਕਦੇ ਹਨ। ਹਾਲਾਂਕਿ, ਇਸ ਲਿਸਟਿੰਗ 'ਚ ਫੋਨ ਦੀ ਡਿਟੇਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Vivo T4x 5G ਦੇ ਫੀਚਰਸ
Vivo T4x 5G ਨੂੰ ਅਪ੍ਰੈਲ 2024 ਵਿੱਚ ਲਾਂਚ ਕੀਤੇ ਗਏ Vivo T3x 5G ਦੇ ਉੱਤਰਾਧਿਕਾਰੀ ਵਜੋਂ ਲਾਂਚ ਕੀਤਾ ਜਾ ਸਕਦਾ ਹੈ। Vivo T3x 5G ਵਿੱਚ ਪ੍ਰੋਸੈਸਰ ਲਈ Snapdragon 6 Gen 1 SoC ਚਿੱਪਸੈੱਟ ਦੀ ਵਰਤੋਂ ਕੀਤੀ ਗਈ ਸੀ। ਫੋਨ ਵਿੱਚ 6.72 ਇੰਚ 120Hz HD LCD ਸਕਰੀਨ, 6000mAh ਬੈਟਰੀ, 44W ਫਾਸਟ ਚਾਰਜਿੰਗ, 50MP + 2MP ਬੈਕ ਕੈਮਰਾ ਸੈੱਟਅਪ, 8MP ਫਰੰਟ ਕੈਮਰਾ ਅਤੇ Android 14 'ਤੇ ਆਧਾਰਿਤ Funtouch OS 14 ਸਪੋਰਟ ਦਿੱਤਾ ਗਿਆ ਸੀ। ਹੁਣ ਅਜਿਹੀ ਸਥਿਤੀ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਫੋਨ ਦੇ ਉੱਤਰਾਧਿਕਾਰੀ ਯਾਨੀ Vivo T4x 5G ਵਿੱਚ ਕੀ ਵਿਸ਼ੇਸ਼ਤਾਵਾਂ ਮਿਲ ਸਕਦੀਆਂ ਹਨ।