ਹੈਦਰਾਬਾਦ: ਅੱਜ ਵੀ ਭਾਰਤ 'ਚ ਲੱਖਾਂ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੁਸ਼ਕਿਲ ਨਾਲ ਦੋ ਵਕਤ ਦਾ ਭੋਜਨ ਮਿਲਦਾ ਹੈ। ਇਸ ਲਈ ਉਹ ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਪਰ ਕੋਵਿਡ ਮਹਾਂਮਾਰੀ ਦੇ ਦੌਰਾਨ ਲੋਕਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ, ਜਿਸ ਕਰਕੇ ਭੋਜਨ ਦੀ ਘਾਟ ਹੋ ਗਈ ਸੀ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਸਦਕਾ ਦੇਸ਼ ਭਰ ਵਿੱਚ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਇਹ ਯੋਜਨਾ ਕੋਵਿਡ ਮਹਾਂਮਾਰੀ ਤੋਂ ਬਾਅਦ ਸ਼ੁਰੂ ਹੋਈ ਸੀ।
ਹੁਣ ਸਰਕਾਰ ਦੀਆਂ ਹਦਾਇਤਾਂ 'ਤੇ ਰਾਸ਼ਨ ਕਾਰਡ ਰਾਹੀਂ ਰਾਸ਼ਨ ਲੈਣ ਲਈ ਕਾਰਡ ਧਾਰਕਾਂ ਨੂੰ ਕੇਵਾਈਸੀ ਕਰਵਾਉਣੀ ਹੋਵੇਗੀ। ਇਹ ਹਦਾਇਤਾਂ ਫੂਡ ਐਂਡ ਲੌਜਿਸਟਿਕ ਵਿਭਾਗ ਵੱਲੋਂ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਜਾਰੀ ਕੀਤੀਆਂ ਗਈਆਂ ਹਨ। ਜੇਕਰ ਰਾਸ਼ਨ ਕਾਰਡ ਧਾਰਕ ਕੇਵਾਈਸੀ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਨੂੰ ਰਾਸ਼ਨ ਲੈਣ 'ਚ ਦਿੱਕਤ ਆ ਸਕਦੀ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕੋਈ ਵੀ ਰਾਸ਼ਨ ਕਾਰਡ ਧਾਰਕ ਕੇਵਾਈਸੀ ਕਿਵੇਂ ਅਤੇ ਕਿੱਥੇ ਕਰਵਾ ਸਕਦਾ ਹੈ। ਇਸ ਦੇ ਨਾਲ ਹੀ, ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ ਕੀ ਹੈ।
ਕੇਵਾਈਸੀ ਕਰਵਾਉਣ ਦੀ ਆਖਰੀ ਤਰੀਕ: ਖੁਰਾਕ ਅਤੇ ਲੌਜਿਸਟਿਕਸ ਵਿਭਾਗ ਦੁਆਰਾ ਰਾਸ਼ਨ ਕਾਰਡ ਲਈ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ ਪਹਿਲਾਂ 30 ਜੂਨ, 2024 ਨਿਰਧਾਰਤ ਕੀਤੀ ਗਈ ਸੀ, ਪਰ ਬਾਅਦ ਵਿੱਚ ਵਿਭਾਗ ਦੁਆਰਾ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ, 2024 ਤੱਕ ਨਿਸ਼ਚਿਤ ਕੀਤੀ ਗਈ ਹੈ। ਇਸ ਲਈ ਹੁਣ ਤੁਸੀਂ 30 ਸਤੰਬਰ ਤੱਕ ਯਾਨੀ ਕੀ ਅੱਜ ਆਪਣੇ ਰਾਸ਼ਨ ਕਾਰਡ ਦੀ ਕੇਵਾਈਸੀ ਕਰਵਾ ਸਕਦੇ ਹੋ।