ਹੈਦਰਾਬਾਦ:Lava ਆਪਣੇ ਭਾਰਤੀ ਗ੍ਰਾਹਕਾਂ ਲਈ Lava Blaze X ਸਮਾਰਚਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਹੁਣ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਸ ਫੋਨ ਨੂੰ ਅਗਲੇ ਹਫ਼ਤੇ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਇਸ ਫੋਨ ਦੀ ਲਾਂਚ ਡੇਟ ਬਾਰੇ ਜਾਣਕਾਰੀ ਦਿੱਤੀ ਹੈ। Lava Blaze X ਸਮਾਰਟਫੋਨ 10 ਜੁਲਾਈ ਨੂੰ ਲਾਂਚ ਹੋ ਰਿਹਾ ਹੈ। ਇਸ ਫੋਨ ਦਾ ਲੈਡਿੰਗ ਪੇਜ ਵੀ ਔਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਜਾਰੀ ਕਰ ਦਿੱਤਾ ਗਿਆ ਹੈ।
Lava Blaze X ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਕਰ ਸਕੋਗੇ ਖਰੀਦਦਾਰੀ - Lava Blaze X Launch Date - LAVA BLAZE X LAUNCH DATE
Lava Blaze X Launch Date: Lava ਆਪਣੇ ਗ੍ਰਾਹਕਾਂ ਲਈ Lava Blaze X ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
Published : Jul 4, 2024, 1:27 PM IST
Lava Blaze X ਸਮਾਰਟਫੋਨ ਦੀ ਲਾਂਚ ਡੇਟ: Lava Blaze X ਸਮਾਰਟਫੋਨ 10 ਜੁਲਾਈ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਕੰਪਨੀ ਨੇ ਆਪਣੇ ਅਧਿਕਾਰਿਤ X ਅਕਾਊਂਟ ਰਾਹੀ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੋਨ ਦੀ ਕੀਮਤ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। Lava Blaze X ਸਮਾਰਟਫੋਨ ਨੂੰ Beige ਅਤੇ Black/Blue ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
- Motorola Razr 50 Ultra ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, AI ਫੀਚਰਸ ਨਾਲ ਲੈਸ ਹੋਵੇਗਾ ਫੋਨ - Motorola Razr 50 Ultra Launch
- Vivo T3 Lite 5G ਦੀ ਪਹਿਲੀ ਸੇਲ ਸ਼ੁਰੂ, ਇਨ੍ਹਾਂ ਸ਼ਾਨਦਾਰ ਆਫ਼ਰਸ ਦਾ ਲਓ ਮਜ਼ਾ - Vivo T3 Lite 5G First Sale Live
- Jio ਅਤੇ Airtel ਤੋਂ ਬਾਅਦ ਹੁਣ ਮਹਿੰਗੇ ਹੋਏ ਵੋਡਾਫੋਨ ਆਈਡੀਆ ਦੇ ਰੀਚਾਰਜ ਪਲੈਨ, ਦੇਖੋ ਨਵੀਆਂ ਕੀਮਤਾਂ ਦੀ ਪੂਰੀ ਲਿਸਟ - Vi Recharge
Lava Blaze X ਸਮਾਰਟਫੋਨ ਦੇ ਫੀਚਰਸ: ਕੰਪਨੀ ਵੱਲੋ ਸ਼ੇਅਰ ਕੀਤੇ ਗਏ ਟੀਜ਼ਰ ਰਾਹੀ ਫੋਨ ਦਾ ਪਹਿਲਾ ਲੁੱਕ ਵੀ ਸਾਹਮਣੇ ਆ ਗਿਆ ਹੈ। ਲਾਵਾ ਫੋਨ ਕਰਵ ਐਜ ਅਤੇ ਪਤਲੇ ਬੇਜ਼ਲ ਨਾਲ ਲਿਆਂਦਾ ਜਾ ਰਿਹਾ ਹੈ। ਫਿਲਹਾਲ, ਇਸ ਫੋਨ ਦੇ ਕੈਮਰੇ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਫੋਨ 'ਚ ਦੋਹਰਾ ਕੈਮਰਾ ਸੈਂਸਰ ਅਤੇ ਇੱਕ LED ਫਲੈਸ਼ ਮਿਲ ਸਕਦੀ ਹੈ, ਜਿਸ 'ਚ 64MP ਦਾ ਪ੍ਰਾਈਮਰੀ ਕੈਮਰਾ ਸ਼ਾਮਲ ਹੋ ਸਕਦਾ ਹੈ। ਇਸ ਫੋਨ ਨੂੰ ਸੈਲਫ਼ੀ ਸਨੈਪਰ ਦੇ ਨਾਲ ਪੰਚ ਹੋਲ ਕੱਟਆਊਟ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਦੇ ਸਾਈਡ 'ਤੇ ਪਾਵਰ ਬਟਨ ਦੇਖਿਆ ਜਾ ਸਕਦਾ ਹੈ। Lava Blaze X ਸਮਾਰਟਫੋਨ ਨੂੰ 8GB ਰੈਮ ਦੇ ਨਾਲ ਲਿਆਂਦਾ ਜਾ ਸਕਦਾ ਹੈ।