ਹੈਦਰਾਬਾਦ: ਟੈਲੀਗ੍ਰਾਮ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਟੈਲੀਗ੍ਰਾਮ ਦੇ ਸੀਈਓ Pavel Durov ਨੇ ਐਲਾਨ ਕੀਤਾ ਹੈ ਕਿ ਕੰਪਨੀ ਕਾਨੂੰਨ ਲਾਗੂ ਕਰਨ ਦੇ ਨਾਲ ਯੂਜ਼ਰਸ ਦੀ ਜਾਣਕਾਰੀ ਸ਼ੇਅਰ ਕਰੇਗੀ। ਜੇਕਰ ਟੈਲੀਗ੍ਰਾਮ ਯੂਜ਼ਰਸ ਗਲਤ ਗਤੀਵਿਧੀਆ ਕਰਦੇ ਫੜੇ ਜਾਂਦੇ ਹਨ, ਤਾਂ ਸਰਕਾਰ ਦੇ ਨਾਲ ਕੰਪਨੀ ਇਨ੍ਹਾਂ ਯੂਜ਼ਰਸ ਦੇ ਫੋਨ ਨੰਬਰ ਅਤੇ ਆਈਪੀ ਐਡਰੈਸ ਸ਼ੇਅਰ ਕਰ ਦੇਵੇਗੀ। ਇਹ ਨਵਾਂ ਅਪਡੇਟ ਪਿਛਲੇ ਮਹੀਨੇ ਫਰਾਂਸੀਸੀ ਅਧਿਕਾਰੀਆਂ ਦੁਆਰਾ ਕੀਤੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਉਸ 'ਤੇ ਟੈਲੀਗ੍ਰਾਮ 'ਤੇ ਗਲਤ ਗਤੀਵਿਧੀਆ ਦੀ ਜਾਂਚ 'ਚ ਸਹਿਯੋਗ ਨਾ ਕਰਨ ਦੇ ਦੋਸ਼ ਲੱਗੇ ਸੀ।
ਟੈਲੀਗ੍ਰਾਮ 'ਤੇ ਨਾ ਸਰਚ ਕਰੋ ਗਲਤ ਕੰਟੈਟ: ਦੁਰੋਵ ਨੇ ਜਾਣਕਾਰੀ ਦਿੱਤੀ ਹੈ ਕਿ ਟੈਲੀਗ੍ਰਾਮ ਨੇ ਨਵੇਂ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸੇਵਾ ਅਤੇ ਸ਼ਰਤਾਂ ਨੂੰ ਅਪਡੇਟ ਕੀਤਾ ਹੈ। ਇੱਕ ਵੱਡਾ ਅਪਡੇਟ ਟੈਲੀਗ੍ਰਾਮ ਦੇ ਸਰਚ ਫੀਚਰ ਨੂੰ ਲੈ ਕੇ ਵੀ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਟੈਲੀਗ੍ਰਾਮ ਦੇ ਸਰਚ ਫੀਚਰ ਰਾਹੀ ਗਲਤ ਕੰਟੈਟ ਸਰਚ ਕਰਨ 'ਤੇ ਰੋਕ ਲਗਾਈ ਜਾਵੇਗੀ। ਜੇਕਰ ਕੋਈ ਵੀ ਟੈਲੀਗ੍ਰਾਮ ਯੂਜ਼ਰਸ ਪਲੇਟਫਾਰਮ 'ਤੇ ਸਰਚ ਆਈਕਨ ਦੇ ਨਾਲ ਅਜਿਹਾ ਗਲਤ ਕੰਟੈਟ ਸਰਚ ਜਾਂ ਸ਼ੇਅਰ ਕਰਦਾ ਹੈ, ਤਾਂ ਉਸਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ।