ਹੈਦਰਾਬਾਦ:Motorola ਆਪਣੇ ਭਾਰਤੀ ਗ੍ਰਾਹਕਾਂ ਲਈ Motorola Razr 50 Ultra ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ। Motorola Razr 50 Ultra ਸਮਾਰਟਫੋਨ 4 ਜੁਲਾਈ ਨੂੰ ਲਾਂਚ ਹੋ ਜਾਵੇਗਾ। ਇਸ ਫੋਨ ਦਾ ਲੈਡਿੰਗ ਪੇਜ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਲਾਂਚ ਤੋਂ ਪਹਿਲਾ ਇਸ ਫੋਨ ਨੂੰ ਚੀਨ ਅਤੇ ਗਲੋਬਲੀ ਲਾਂਚ ਕੀਤਾ ਜਾ ਚੁੱਕਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
Motorola Razr 50 Ultra ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 3 ਦਿਨ ਬਾਕੀ, ਲਾਂਚਿੰਗ ਤੋਂ ਪਹਿਲਾ ਜਾਣ ਲਓ ਫੀਚਰਸ ਬਾਰੇ - Moto Razr 50 Ultra Launch Date - MOTO RAZR 50 ULTRA LAUNCH DATE
Moto Razr 50 Ultra Launch Date: Motorola ਆਪਣੇ ਗ੍ਰਾਹਕਾਂ ਲਈ Motorola Razr 50 Ultra ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
Published : Jul 1, 2024, 12:53 PM IST
Motorola Razr 50 Ultra ਸਮਾਰਟਫੋਨ ਦੀ ਲਾਂਚ ਡੇਟ: Motorola Razr 50 Ultra ਸਮਾਰਟਫੋਨ 4 ਜੁਲਾਈ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਨੇ ਇਸ ਫੋਨ ਦਾ ਡੈਡੀਕੇਟਡ ਲੈਡਿੰਗ ਪੇਜ ਤਿਆਰ ਕੀਤਾ ਹੈ। ਇਸਦੇ ਨਾਲ ਹੀ, Motorola Razr 50 Ultra ਸਮਾਰਟਫੋਨ ਨੂੰ ਲੈ ਕੇ X 'ਤੇ ਵੀ ਕਈ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ।
- ਜੁਲਾਈ ਮਹੀਨੇ ਭਾਰਤ 'ਚ ਲਾਂਚ ਹੋਣਗੇ ਇਹ 4 ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ, ਚੈੱਕ ਕਰੋ ਲਾਂਚ ਡੇਟ - Upcoming Smartphones in July
- Oppo Reno12 5G ਸੀਰੀਜ਼ ਦੀ ਜਲਦ ਹੋਵੇਗੀ ਭਾਰਤ 'ਚ ਐਂਟਰੀ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Oppo Reno12 5G Series
- Jio ਰੀਚਾਰਜ ਹੋਇਆ ਮਹਿੰਗਾ, ਜੁਲਾਈ ਦੀ ਇਸ ਤਰੀਕ ਤੋਂ ਪਹਿਲਾ ਮੋਬਾਈਲ ਰੀਚਾਰਜ ਕਰਵਾਉਣਾ ਹੋ ਸਕਦੈ ਫਾਇਦੇਮੰਦ - Jio Recharge is Expensive
Motorola Razr 50 Ultra ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 4 ਇੰਚ ਦੀ pOLED ਕਵਰ ਡਿਸਪਲੇ ਮਿਲ ਸਕਦੀ ਹੈ, ਜੋ ਕਿ 1,080x1,272 ਪਿਕਸਲ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਦੇ ਨਾਲ ਆ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ 50MP ਦਾ ਮੇਨ ਸੈਂਸਰ ਮਿਲ ਸਕਦਾ ਹੈ। ਕਲਰ ਬਾਰੇ ਗੱਲ ਕੀਤੀ ਜਾਵੇ, ਤਾਂ Motorola Razr 50 Ultra ਸਮਾਰਟਫੋਨ ਨੂੰ Midnight Blue, Spring Green ਅਤੇ Panton Peach Fuzz ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।