ਹੈਦਰਾਬਾਦ: OnePlus ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਸਮਾਰਟਫੋਨ ਪੇਸ਼ ਕਰ ਰਿਹਾ ਹੈ। ਹੁਣ ਕੰਪਨੀ OnePlus 13 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੋਨ ਬਾਰੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਬਾਰੇ ਨਵੇਂ ਅਪਡੇਟ ਦੇਣ ਵਾਲੇ ਪਲੇਟਫਾਰਮ OnePlus Club ਨੇ X 'ਤੇ ਪੋਸਟ ਸ਼ੇਅਰ ਕਰਕੇ ਖੁਲਾਸਾ ਕਰ ਦਿੱਤਾ ਹੈ। ਇਸ ਪੋਸਟ ਅਨੁਸਾਰ, OnePlus 13 'ਚ 4 ਮਾਡਲ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। OnePlus Club ਨੇ ਆਪਣੀ ਪੋਸਟ 'ਚ ਦੱਸਿਆ ਹੈ ਕਿ 12GB ਰੈਮ ਵਾਲਾ ਮਾਡਲ ਹੁਣ OnePlus ਦੇ ਫਲੈਗਸ਼ਿੱਪ ਸਮਾਰਟਫੋਨ ਲਈ ਇੱਕ ਇਤਿਹਾਸ ਬਣ ਕੇ ਰਹਿ ਜਾਵੇਗਾ। ਫਿਲਹਾਲ, ਇਸ ਬਾਰੇ ਕੰਪਨੀ ਵੱਲੋ ਅਜੇ ਕੁਝ ਵੀ ਨਹੀਂ ਕਿਹਾ ਗਿਆ ਹੈ।
OnePlus 13 ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਫੀਚਰਸ ਹੋਏ ਲੀਕ - OnePlus 13 Launch Date - ONEPLUS 13 LAUNCH DATE
OnePlus 13 Launch Date: OnePlus ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ OnePlus 12 ਸਮਾਰਟਫੋਨ ਨੂੰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ OnePlus 13 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਫੀਚਰਸ ਵੀ ਲੀਕ ਹੋ ਗਏ ਹਨ।
Published : Apr 8, 2024, 1:09 PM IST
OnePlus 13 ਇਨ੍ਹਾਂ ਮਾਡਲਾਂ 'ਚ ਕੀਤਾ ਜਾਵੇਗਾ ਪੇਸ਼: OnePlus 13 ਨੂੰ ਚਾਰ ਮਾਡਲਾਂ 'ਚ ਲਿਆਂਦੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। OnePlus Club ਦੀ ਪੋਸਟ ਅਨੁਸਾਰ, OnePlus ਆਪਣੇ OnePlus 13 ਸਮਾਰਟਫੋਨ ਨੂੰ 16GB+256GB, 16GB+512GB, 16GB+1TB ਅਤੇ 24GB+1TB ਸਟੋਰੇਜ ਆਪਸ਼ਨਾਂ ਦੇ ਨਾਲ ਲਿਆ ਸਕਦੀ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਕੁਆਡ-ਕਰਵ ਡਿਸਪਲੇ ਮਿਲ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਦੇ ਡਿਜ਼ਾਈਨ 'ਚ ਕੁਝ ਬਦਲਾਅ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਤਿੰਨ ਕੈਮਰੇ ਦਿੱਤੇ ਜਾ ਸਕਦੇ ਹਨ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਵੀ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ।
- Samsung ਦੇ ਇਹ ਦੋ ਸਮਾਰਟਫੋਨ ਅੱਜ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy M55 5G Launch Date
- Infinix Note 40 Pro ਸੀਰੀਜ਼ ਦੀ ਅਰਲੀ ਵਰਡ ਸੇਲ ਦਾ ਹੋਇਆ ਖੁਲਾਸਾ, ਲਾਂਚ ਦੇ ਦਿਨ ਫੋਨ ਖਰੀਦਣ 'ਤੇ ਮਿਲੇਗਾ ਇਹ ਆਫ਼ਰ - Infinix Note 40 Series Launch Date
- Oppo A3 Pro ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ, ਫੀਚਰਸ ਦਾ ਹੋਇਆ ਖੁਲਾਸਾ - Oppo A3 Pro Launch Date
Samsung Galaxy M55 5G ਅਤੇ Samsung Galaxy M15 5G ਲਾਂਚ:ਸੈਮਸੰਗ ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy M55 5G ਅਤੇ Samsung Galaxy M15 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਦੋਨੋ ਫੋਨ ਭਾਰਤ 'ਚ ਪੇਸ਼ ਕੀਤੇ ਗਏ ਹਨ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy M15 5G ਦੇ 4GB ਰੈਮ+128GB ਸਟੋਰੇਜ ਦੀ ਕੀਮਤ 13,299 ਰੁਪਏ ਰੱਖੀ ਗਈ ਹੈ, ਜਦਕਿ 6GB ਰੈਮ+128GB ਦੀ ਕੀਮਤ 14,799 ਰੁਪਏ ਹੈ। ਬੈਂਕ ਆਫ਼ਰਸ ਦੇ ਨਾਲ ਇਸ ਫੋਨ ਦੀ ਸ਼ੁਰੂਆਤੀ ਕੀਮਤ 12,299 ਰੁਪਏ ਹੋ ਜਾਵੇਗੀ।