ਹੈਦਰਾਬਾਦ:ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਅੱਜ ਦੇ ਸਮੇਂ 'ਚ ਇੰਸਟਾਗ੍ਰਾਮ 'ਤੇ ਮੁੰਡਿਆ ਦੇ ਮੁਕਾਬਲੇ ਕੁੜੀਆਂ ਨੂੰ ਜ਼ਿਆਦਾ ਗੰਦੇ ਮੈਸੇਜ ਆਉਂਦੇ ਹਨ, ਜਿਸ ਕਰਕੇ ਕੁੜੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਇੰਸਟਾਗ੍ਰਾਮ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ ਅਤੇ ਕਈ ਯੂਜ਼ਰਸ ਨੂੰ ਇਹ ਫੀਚਰ ਮਿਲ ਵੀ ਚੁੱਕਾ ਹੈ। X 'ਤੇ ਯੂਜ਼ਰਸ ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ 'Flipside' ਨਾਮ ਤੋਂ ਇੱਕ ਫੀਚਰ ਪੇਸ਼ ਕਰਨ ਜਾ ਰਿਹਾ ਹੈ, ਜਿਸ 'ਚ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਫਲਿੱਪ ਕਰਕੇ ਕੁਝ ਖਾਸ ਲੋਕਾਂ ਨੂੰ ਆਪਣੀ ਫੋਟੋ ਅਤੇ ਪੋਸਟ ਆਦਿ ਦੇ ਨਾਲ ਜੋੜ ਸਕਦੇ ਹਨ।
ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਮਿਲੇਗਾ 'Flipside' ਫੀਚਰ, ਜਾਣੋ ਕੀ ਹੋਵੇਗਾ ਖਾਸ - ਕੀ ਹੈ Flipside ਫੀਚਰ
Instagram Flipside Feature: ਇੰਸਟਾਗ੍ਰਾਮ ਯੂਜ਼ਰਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਮਿਲਣ ਜਾ ਰਿਹਾ ਹੈ ਅਤੇ ਕੁਝ ਯੂਜ਼ਰਸ ਨੂੰ ਇਹ ਫੀਚਰ ਮਿਲ ਚੁੱਕਾ ਹੈ। ਇਸ ਫੀਚਰ ਦਾ ਨਾਮ 'Flipside' ਹੈ।
![ਇੰਸਟਾਗ੍ਰਾਮ ਯੂਜ਼ਰਸ ਨੂੰ ਜਲਦ ਮਿਲੇਗਾ 'Flipside' ਫੀਚਰ, ਜਾਣੋ ਕੀ ਹੋਵੇਗਾ ਖਾਸ Instagram Flipside Feature](https://etvbharatimages.akamaized.net/etvbharat/prod-images/26-01-2024/1200-675-20598560-thumbnail-16x9-nskj.jpg)
Published : Jan 26, 2024, 6:25 PM IST
|Updated : Jan 26, 2024, 6:39 PM IST
ਕੀ ਹੈ 'Flipside' ਫੀਚਰ?: ਇੰਸਟਾਗ੍ਰਾਮ ਦੇ 'Flipside' ਫੀਚਰ ਦੇ ਤਹਿਤ ਤੁਸੀਂ ਕੁਝ ਖਾਸ ਲੋਕਾਂ ਲਈ ਇੱਕ ਅਲੱਗ ਪ੍ਰੋਫਾਈਲ ਆਪਣੇ ਵਰਤਮਾਨ ਅਕਾਊਂਟ ਦੇ ਨਾਲ ਬਣਾ ਸਕੋਗੇ। ਬਿਨ੍ਹਾਂ ਪੁਰਾਣੇ ਅਕਾਊਂਟ ਨੂੰ ਡਿਲੀਟ ਕੀਤੇ ਤੁਸੀਂ ਇੱਕ ਹੋਰ ਪ੍ਰੋਫਾਈਲ ਬਣਾ ਸਕੋਗੇ, ਜਿਸ 'ਚ ਤੁਹਾਡਾ ਨਾਮ, ਪ੍ਰੋਫਾਈਲ ਫੋਟੋ, ਰੀਲ ਫੋਟੋ, ਪੋਸਟ ਸਭ ਕੁਝ ਹੋਵੇਗਾ ਅਤੇ ਸਿਰਫ਼ ਉਹ ਲੋਕ ਹੀ ਇਹ ਸਭ ਕੁਝ ਦੇਖ ਸਕਣਗੇ, ਜਿਨ੍ਹਾਂ ਨੂੰ ਤੁਸੀਂ ਇਸ ਪ੍ਰੋਫਾਈਲ 'ਚ ਐਂਡ ਕੀਤਾ ਹੋਵੇਗਾ। ਨਾਰਮਲ ਪ੍ਰੋਫਾਈਲ ਤੋਂ ਖਾਸ ਲੋਕਾਂ ਲਈ ਬਣਾਈ ਗਈ ਪ੍ਰੋਫਾਈਲ ਨੂੰ ਤੁਸੀਂ ਇੱਕ ਬਟਨ ਤੋਂ ਸਵਿੱਚ ਕਰ ਸਕੋਗੇ, ਜੋ ਤੁਹਾਨੂੰ ਪ੍ਰੋਫਾਈਲ ਪੇਜ ਦੇ ਥੱਲੇ ਮਿਲੇਗਾ।
'Flipside' ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ, ਇਹ ਫੀਚਰ ਕੁਝ ਹੀ ਯੂਜ਼ਰਸ ਨੂੰ ਮਿਲਿਆ ਹੈ। ਕੰਪਨੀ ਇਸ ਫੀਚਰ ਨੂੰ ਹੌਲੀ-ਹੌਲੀ ਸਾਰਿਆ ਲਈ ਰੋਲਆਊਟ ਕਰ ਸਕਦੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਖਾਸ ਲੋਕਾਂ ਲਈ ਹੋਰ ਪ੍ਰਾਈਵੇਟ ਅਕਾਊਂਟ ਬਣਾਉਣ ਦੀ ਲੋੜ ਨਹੀਂ ਪਵੇਗੀ। ਤੁਸੀਂ ਇੱਕ ਹੀ ਅਕਾਊਂਟ 'ਚ ਦੂਜੀ ਪ੍ਰੋਫਾਈਲ ਤੋਂ ਅਜਿਹੇ ਲੋਕਾਂ ਦੇ ਨਾਲ ਜੁੜ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਗਲਤ ਮੈਸੇਜਾਂ ਤੋਂ ਬਚਣ 'ਚ ਵੀ ਮਦਦ ਮਿਲੇਗੀ।