ਪੰਜਾਬ

punjab

ETV Bharat / technology

ਦਿਵਾਲੀ ਮੌਕੇ ਪਟਾਕਿਆਂ ਕਾਰਨ ਖਰਾਬ ਹੋ ਸਕਦਾ ਹੈ ਤੁਹਾਡਾ ਫੋਨ, ਨਹੀਂ ਵਧਾਉਣਾ ਚਾਹੁੰਦੇ ਆਪਣਾ ਖਰਚਾ, ਤਾਂ ਇਨ੍ਹਾਂ ਗੱਲਾਂ ਦਾ ਰੱਖ ਲਓ ਧਿਆਨ

ਕੱਲ੍ਹ ਦਿਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਲੋਕ ਪਟਾਕੇ ਚਲਾਉਦੇ ਸਮੇਂ ਕੁਝ ਲਾਪਰਵਾਹੀ ਕਰ ਜਾਂਦੇ ਹਨ, ਜਿਸਦਾ ਕਾਫ਼ੀ ਨੁਕਸਾਨ ਹੁੰਦਾ ਹੈ।

SMARTPHONE SAFETY TIPS DIWALI
SMARTPHONE SAFETY TIPS DIWALI (Getty Images)

By ETV Bharat Tech Team

Published : 6 hours ago

ਹੈਦਰਾਬਾਦ:ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਪਟਾਕੇ ਚਲਾਉਂਦੇ ਹਨ। ਪਰ ਪਟਾਕੇ ਚਲਾਉਂਦੇ ਸਮੇਂ ਲੋਕ ਕੁਝ ਲਾਪਰਵਾਹੀ ਵਰਤ ਲੈਂਦੇ ਹਨ, ਜਿਸ ਕਾਰਨ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨੁਕਸਾਨਾਂ ਵਿੱਚ ਹੀ ਇੱਕ ਫੋਨ ਦਾ ਨੁਕਸਾਨ ਵੀ ਸ਼ਾਮਲ ਹੈ। ਪਟਾਕੇ ਚਲਾਉਂਦੇ ਸਮੇਂ ਲੋਕ ਫੋਨ ਆਪਣੇ ਕੋਲ੍ਹ ਹੀ ਰੱਖਦੇ ਹਨ, ਜਿਸ ਕਾਰਨ ਫੋਨ ਦੇ ਸੜਨ, ਖਰਾਬ ਹੋਣ ਅਤੇ ਟੁੱਟਣ ਦਾ ਖਤਰਾ ਰਹਿੰਦਾ ਹੈ। ਇਸ ਨੁਕਸਾਨ ਤੋਂ ਬਾਅਦ ਤੁਹਾਨੂੰ ਫੋਨ ਨੂੰ ਠੀਕ ਕਰਵਾਉਣ ਅਤੇ ਨਵਾਂ ਫੋਨ ਲੈਣ 'ਚ ਪੈਸੇ ਖਰਚ ਕਰਨੇ ਪੈ ਸਕਦੇ ਹਨ। ਇਸ ਲਈ ਅਜਿਹੇ ਨੁਕਸਾਨ ਤੋਂ ਬਚਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਫੋਨ ਨੂੰ ਪਟਾਕਿਆਂ ਤੋਂ ਸੁਰੱਖਿਅਤ ਕਿਵੇਂ ਰੱਖੀਏ?

  1. ਫੋਨ ਨੂੰ ਪਟਾਕਿਆਂ ਤੋਂ ਦੂਰ ਰੱਖੋ।
  2. ਪਟਾਕਿਆਂ ਦਾ ਧੂੰਆ ਕੈਮਰੇ ਦੇ ਲੈਂਸਾਂ 'ਤੇ ਨਾ ਪਵੇ।
  3. ਵਾਟਰਪ੍ਰੂਫ ਕਵਰ ਦਾ ਇਸਤੇਮਾਲ ਕਰੋ। ਇਸ ਨਾਲ ਫੋਨ ਨੂੰ ਮਿੱਟੀ ਤੋਂ ਬਚਾਇਆ ਜਾ ਸਕੇਗਾ।
  4. ਪਟਾਕੇ ਚਲਾਉਣ ਤੋਂ ਬਾਅਦ ਫੋਨ ਦੇ ਕੈਮਰੇ ਨੂੰ ਸਾਫ਼ ਕੱਪੜੇ ਨਾਲ ਸਾਫ਼ ਕਰੋ।
  5. ਪਟਾਕੇ ਚਲਾਉਂਦੇ ਸਮੇਂ ਫੋਨ ਦੇ ਕੈਮਰੇ ਨੂੰ ਕੱਪੜੇ ਨਾਲ ਢੱਕ ਲਓ।
  6. ਪਟਾਕੇ ਚਲਾਉਂਦੇ ਸਮੇਂ ਸੈਲਫ਼ੀ ਨਾ ਲਓ ਸਗੋਂ ਕਿਸੇ ਹੋਰ ਵਿਅਕਤੀ ਤੋਂ ਤੁਸੀਂ ਫੋਟੋ ਕਲਿੱਕ ਕਰਵਾ ਸਕਦੇ ਹੋ।

ਪਟਾਕਿਆਂ ਕਾਰਨ ਫੋਨ ਨੂੰ ਹੋਣ ਵਾਲੇ ਨੁਕਸਾਨ

  1. ਪਟਾਕਿਆਂ 'ਚ ਹੋਣ ਵਾਲੇ ਰਸਾਇਣ ਫੋਨ ਦੇ ਕੈਮਰੇ ਦੇ ਲੈਂਸ ਨੂੰ ਖਰਾਬ ਕਰ ਸਕਦੇ ਹਨ।
  2. ਧੂੰਆਂ ਫੋਨ ਦੇ ਕੈਮਰੇ ਦੇ ਸੈਂਸਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
  3. ਪਟਾਕਿਆਂ ਕਾਰਨ ਫੋਨ ਨੂੰ ਅੱਗ ਲੱਗਣ ਦਾ ਵੀ ਖਤਰਾ ਰਹਿੰਦਾ ਹੈ।
  4. ਇਸ ਲਈ ਪਟਾਕੇ ਅਤੇ ਫੋਨ ਚਲਾਉਣ ਦੇ ਕੰਮ ਨੂੰ ਇਕੱਠੇ ਨਾ ਕਰੋ, ਨਹੀਂ ਤਾਂ ਨੁਕਸਾਨ ਦੇ ਨਾਲ-ਨਾਲ ਤੁਹਾਡਾ ਖਰਚਾ ਵੀ ਵੱਧ ਸਕਦਾ ਹੈ।

ABOUT THE AUTHOR

...view details