ਹੈਦਰਾਬਾਦ: Jio ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ ਸਿਰਫ਼ ਕਾਲਿੰਗ ਅਤੇ SMS ਪਲਾਨ ਲਾਂਚ ਕੀਤੇ ਸੀ। ਇਸ ਪਲਾਨ ਨੂੰ ਸਿਰਫ਼ Jio ਨੇ ਹੀ ਨਹੀਂ ਸਗੋਂ ਏਅਰਟੈੱਲ ਅਤੇ Vi ਨੇ ਵੀ ਲਾਂਚ ਕੀਤਾ ਸੀ। ਹਾਲ ਹੀ ਵਿੱਚ ਏਅਰਟੈੱਲ ਨੇ ਇਨ੍ਹਾਂ ਪਲਾਨਾਂ ਦੀ ਕੀਮਤ ਘਟਾਈ ਹੈ ਅਤੇ ਹੁਣ Jio ਨੇ ਵੀ ਨਵੇਂ ਲਾਂਚ ਕੀਤੇ ਪਲਾਨਾਂ ਦੀ ਕੀਮਤ ਘਟਾ ਦਿੱਤੀ ਹੈ।
ਟਰਾਈ ਨੇ ਕੀਮਤਾਂ ਘਟਾਉਣ ਦੇ ਦਿੱਤੇ ਨਿਰਦੇਸ਼
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਟਰਾਈ ਨੇ ਭਾਰਤੀ ਟੈਲੀਕਾਮ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਯੂਜ਼ਰਸ ਲਈ ਸਿਰਫ਼ ਕਾਲਿੰਗ ਅਤੇ ਐਸਐਮਐਸ ਪਲਾਨ ਲਾਂਚ ਕਰਨ, ਤਾਂ ਜੋ ਯੂਜ਼ਰਸ ਨੂੰ ਡਾਟਾ ਖਰੀਦਣ ਲਈ ਮਜਬੂਰ ਨਾ ਹੋਣਾ ਪਵੇ। ਏਅਰਟੈੱਲ, ਜਿਓ ਅਤੇ ਵੀਆਈ ਨੇ ਟਰਾਈ ਦੀ ਸਲਾਹ 'ਤੇ ਚੱਲਦਿਆਂ ਆਪਣੇ ਕੁਝ ਪੁਰਾਣੇ ਪਲਾਨ ਬੰਦ ਕਰ ਦਿੱਤੇ ਸਨ ਅਤੇ ਨਵੇਂ ਪਲਾਨ ਲਾਂਚ ਕੀਤੇ ਸਨ, ਜਿਨ੍ਹਾਂ 'ਚ ਯੂਜ਼ਰਸ ਨੂੰ ਸਿਰਫ ਅਨਲਿਮਟਿਡ ਕਾਲਿੰਗ ਅਤੇ ਸੀਮਿਤ SMS ਦੀ ਸੁਵਿਧਾ ਮਿਲਦੀ ਹੈ। ਪਰ ਖਬਰਾਂ ਮੁਤਾਬਕ ਟਰਾਈ ਨੇ ਕੰਪਨੀਆਂ ਨੂੰ ਆਪਣੇ ਨਵੇਂ ਪਲਾਨ ਦੀ ਕੀਮਤ ਘਟਾਉਣ ਲਈ ਵੀ ਕਿਹਾ ਹੈ। ਇਸ ਲਈ ਹੁਣ ਪਹਿਲਾਂ ਏਅਰਟੈੱਲ ਅਤੇ ਫਿਰ ਜੀਓ ਨੇ ਆਪਣੇ ਨਵੇਂ ਪਲਾਨ ਦੀ ਕੀਮਤ ਘਟਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਸੂਚੀਬੱਧ ਕੀਤਾ ਹੈ।
New Jio Plans
— Mukul Sharma (@stufflistings) January 26, 2025
No data, only calling and messages.#RelianceJio #Telecom pic.twitter.com/xBM7DCKuD9
ਜੀਓ ਦਾ ਪਹਿਲਾ ਕਾਲਿੰਗ ਪਲਾਨ
ਕੁਝ ਦਿਨ ਪਹਿਲਾਂ Jio ਨੇ ਕਾਲਿੰਗ ਅਤੇ SMS ਲਈ ਨਵਾਂ ਪਲਾਨ ਲਾਂਚ ਕੀਤਾ ਸੀ, ਜਿਸ ਦੀ ਕੀਮਤ 458 ਰੁਪਏ ਸੀ। ਹੁਣ ਕੁਝ ਹੀ ਦਿਨਾਂ ਬਾਅਦ ਕੰਪਨੀ ਨੇ ਆਪਣੇ ਨਵੇਂ ਪਲਾਨ ਦੀ ਕੀਮਤ 10 ਰੁਪਏ ਘਟਾ ਦਿੱਤੀ ਹੈ। ਕੰਪਨੀ ਨੇ ਹੁਣ ਇਸ ਪਲਾਨ ਨੂੰ 448 ਰੁਪਏ 'ਚ ਲਿਸਟ ਕੀਤਾ ਹੈ।
ਹਾਲਾਂਕਿ ਇਸ ਦੇ ਫਾਇਦਿਆਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਕੀਮਤ 'ਤੇ ਕੰਪਨੀ ਉਪਭੋਗਤਾਵਾਂ ਨੂੰ 84 ਦਿਨਾਂ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 1000 SMS ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ ਜੀਓ ਸਿਨੇਮਾ, ਜੀਓ ਐਪ ਅਤੇ ਜੀਓ ਕਲਾਉਡ ਦਾ ਲਾਭ ਵੀ ਮਿਲਦਾ ਹੈ।
ਜੀਓ ਦਾ ਦੂਜਾ ਕਾਲਿੰਗ ਪਲਾਨ
ਕੁਝ ਦਿਨ ਪਹਿਲਾਂ ਆਪਣੇ ਨਵੇਂ ਲਾਂਚ ਕੀਤੇ ਗਏ ਕਾਲਿੰਗ ਪਲਾਨ ਦੀ ਸੂਚੀ ਵਿੱਚ Jio ਨੇ 365 ਦਿਨਾਂ ਦੀ ਵੈਧਤਾ ਵਾਲਾ ਵੀ ਇੱਕ ਪਲਾਨ ਲਾਂਚ ਕੀਤਾ ਸੀ, ਜਿਸਦੀ ਕੀਮਤ 1958 ਰੁਪਏ ਸੀ। ਹੁਣ ਕੰਪਨੀ ਨੇ ਇਸ ਪਲਾਨ ਦੀ ਕੀਮਤ 'ਚ 210 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਇਸ ਪਲਾਨ ਦੀ ਕੀਮਤ 1748 ਰੁਪਏ ਹੈ ਪਰ ਜਿਓ ਨੇ ਵੀ ਇਸ ਪਲਾਨ ਦੀ ਵੈਧਤਾ 365 ਦਿਨਾਂ ਤੋਂ ਘਟਾ ਕੇ 336 ਦਿਨ ਕਰ ਦਿੱਤੀ ਹੈ।
ਇਸ ਦਾ ਮਤਲਬ ਹੈ ਕਿ ਜੀਓ ਦੇ ਇਸ ਨਵੇਂ ਕਾਲਿੰਗ ਪਲਾਨ 'ਚ ਤੁਹਾਨੂੰ 1748 ਰੁਪਏ 'ਚ 336 ਦਿਨਾਂ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 3600 SMS ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ, ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ ਜੀਓ ਟੀਵੀ, ਜੀਓ ਸਿਨੇਮਾ (ਨਾਨ-ਪ੍ਰੀਮੀਅਮ) ਅਤੇ ਜੀਓ ਕਲਾਉਡ ਦੇ ਲਾਭ ਵੀ ਮਿਲਣਗੇ।
ਇਹ ਵੀ ਪੜ੍ਹੋ:-