ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ 15 ਅਪ੍ਰੈਲ ਨੂੰ Realme P ਸੀਰੀਜ਼ ਨੂੰ ਲਾਂਚ ਕਰੇਗਾ। ਇਸ ਸੀਰੀਜ਼ 'ਚ Realme P1 5G ਅਤੇ Realme P1 Pro 5G ਸਮਾਰਟਫੋਨ ਸ਼ਾਮਲ ਹੋਣਗੇ। ਲਾਂਚ ਤੋਂ ਪਹਿਲਾ ਹੁਣ ਕੰਪਨੀ ਨੇ Realme P1 5G ਸਮਾਰਟਫੋਨ ਦੀ ਅਰਲੀ ਬਰਡ ਸੇਲ ਦਾ ਐਲਾਨ ਕਰ ਦਿੱਤਾ ਹੈ। ਇਸ ਸੇਲ 'ਚ ਗ੍ਰਾਹਕਾਂ ਨੂੰ ਕਈ ਸ਼ਾਨਦਾਰ ਆਫ਼ਰਸ ਮਿਲਣਗੇ। ਫਿਲਹਾਲ, ਆਫ਼ਰਸ ਬਾਰੇ ਕੰਪਨੀ ਵੱਲੋ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Realme P1 5G ਦੀ ਅਰਲੀ ਵਰਡ ਸੇਲ ਦਾ ਐਲਾਨ: Realme ਆਪਣੇ ਗ੍ਰਾਹਕਾਂ ਲਈ 15 ਅਪ੍ਰੈਲ ਨੂੰ Realme P ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਲਾਂਚ ਦੇ ਦਿਨ ਹੀ Realme P1 5G ਸਮਾਰਟਫੋਨ ਦੀ ਅਰਲੀ ਵਰਡ ਸੇਲ ਹੋਵੇਗੀ। ਇਹ ਸੇਲ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ Realme ਦੀ ਅਧਿਕਾਰਿਤ ਵੈੱਬਸਾਈਟ ਅਤੇ ਫਲਿੱਪਕਾਰਟ 'ਤੇ ਆਯੋਜਿਤ ਕੀਤੀ ਜਾਵੇਗੀ। ਸੇਲ ਦੌਰਾਨ ਗ੍ਰਾਹਕ Realme P1 5G 'ਤੇ 2,000 ਰੁਪਏ ਤੱਕ ਦਾ ਕੂਪਨ ਡਿਸਕਾਊਂਟ ਦਾ ਲਾਭ ਲੈ ਸਕਣਗੇ।