ETV Bharat / entertainment

81 ਸਾਲ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਦਾ ਵਿਆਹ? ਇਹਨਾਂ ਤਿੰਨ ਅਦਾਕਾਰਾਂ ਨੇ ਗੱਡੀ ਵਿੱਚ ਬੈਠ ਕੇ ਗਾਏ ਗੀਤ - PUNJABI ACTRESS VIDEO

ਪੰਜਾਬੀ ਸਿਨੇਮਾ ਦੀ ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫ਼ੀ ਧਿਆਨ ਖਿੱਚ ਰਹੀ ਹੈ।

ਨਿਰਮਲ ਰਿਸ਼ੀ
ਨਿਰਮਲ ਰਿਸ਼ੀ (Photo: Instagram @Nirmal Rishi)
author img

By ETV Bharat Entertainment Team

Published : Feb 15, 2025, 12:53 PM IST

ਚੰਡੀਗੜ੍ਹ: ਨਿਰਮਲ ਰਿਸ਼ੀ ਪੰਜਾਬੀ ਸਿਨੇਮਾ ਦੀ 'ਬਾਬਾ ਬੋਹੜ' ਹੈ, ਸ਼ਾਇਦ ਹੀ ਕੋਈ ਪੰਜਾਬੀ ਫਿਲਮ ਹੋਵੇ, ਜਿਸ ਵਿੱਚ ਇਸ ਅਦਾਕਾਰਾ ਨੂੰ ਸ਼ਾਮਲ ਨਾ ਕੀਤਾ ਗਿਆ ਹੋਵੇ, ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਇਸ ਅਦਾਕਾਰਾ ਤੋਂ ਬਿਨ੍ਹਾਂ ਅਧੂਰੀਆਂ ਹਨ।

ਹੁਣ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ, ਦਰਅਸਲ, ਇਹ ਵੀਡੀਓ ਇਹਨਾਂ ਚਾਰੋਂ ਅਦਾਕਾਰਾਂ ਦੀ ਕਿਸੇ ਫਿਲਮ ਦੀ ਸ਼ੂਟਿੰਗ ਉਤੇ ਜਾਂਦੇ ਸਮੇਂ ਦੀ ਹੈ, ਜਿਸ ਵਿੱਚ ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਅਦਾਕਾਰਾ ਨਿਰਮਲ ਰਿਸ਼ੀ ਨਾਲ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਹਨ ਅਤੇ ਕਹਿੰਦੀਆਂ ਹਨ ਕਿ ਬੀਬੀ ਨੂੰ ਵਿਆਉਣ ਚੱਲੇ ਹਾਂ...।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨਿਰਮਲ ਰਿਸ਼ੀ ਨੇ ਪੈਸਿਆਂ ਵਾਲਾ ਹਾਰ ਗਲ਼ ਵਿੱਚ ਪਾਇਆ ਹੋਇਆ ਹੈ, ਉਹ ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਦੇ ਮਜ਼ਾਕ ਉਤੇ ਉਹਨਾਂ ਨੂੰ ਟੋਕਦੀ ਨਜ਼ਰੀ ਪੈ ਰਹੀ ਹੈ। ਪਰ ਇਹ ਤਿੰਨੋਂ ਅਦਾਕਾਰਾਂ ਲਗਾਤਾਰ ਗੀਤ ਗਾ ਕੇ ਤਾੜੀ ਪਾ ਕੇ ਨਿਰਮਲ ਰਿਸ਼ੀ ਨੂੰ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ, 'ਸ਼ੂਟਿੰਗ ਦੌਰਾਨ ਮਜ਼ੇਦਾਰ ਸਮਾਂ।'

ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਕਾਫੀ ਮਜ਼ੇਦਾਰ ਕੁਮੈਂਟ ਕਰਦੇ ਨਜ਼ਰੀ ਪੈ ਰਹੇ ਹਨ, ਇੱਕ ਨੇ ਲਿਖਿਆ, 'ਪੰਜਾਬੀ ਫਿਲਮਾਂ ਵਿੱਚ ਜਾਨ ਪਾਉਣ ਵਾਲੀਆਂ ਸਾਡੀਆਂ 4 ਮਾਵਾਂ।' ਇੱਕ ਹੋਰ ਨੇ ਮਜ਼ਾ ਲੈਂਦੇ ਹੋਏ ਲਿਖਿਆ, 'ਬਾਬਾ ਮਿਲ ਗਿਆ।' ਇੱਕ ਹੋਰ ਨੇ ਲਿਖਿਆ, 'ਪੰਜਾਬੀ ਸਿਨੇਮਾ ਦੀਆਂ ਲੀਜੈਂਡ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।

ਇਸ ਦੌਰਾਨ ਜੇਕਰ ਨਿਰਮਲ ਰਿਸ਼ੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਪੰਜਾਬੀ ਫਿਲਮ 'ਬਦਨਾਮ' ਵਿੱਚ ਨਜ਼ਰ ਆਉਣ ਵਾਲੀ ਹੈ, ਇਹ ਫਿਲਮ 28 ਫ਼ਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਰਿਸ਼ੀ ਸਰਗੁਣ ਮਹਿਤਾ ਦੇ ਟੀਵੀ ਸ਼ੋਅ ਲਈ ਲਗਾਤਾਰ ਕੇਂਦਰ ਬਿੰਦੂ ਬਣੀ ਹੋਈ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.