ਲੁਧਿਆਣਾ: ਸੱਜਣ ਕੁਮਾਰ ਨੂੰ 1984 ਸਿੱਖ ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਭਾਜਪਾ ਦੇ ਆਗੂ ਅਵਿਨਾਸ਼ ਰਾਏ ਖੰਨਾ ਅਤੇ ਹਰਜੀਤ ਗਰੇਵਾਲ ਉਨ੍ਹਾਂ ਦੀ ਰਿਹਾਇਸ਼ ਲੁਧਿਆਣਾ ਪਹੁੰਚੇ। ਇਸ ਦੌਰਾਨ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇਗਾ। ਇਸ ਦੌਰਾਨ ਅਵਿਨਾਸ਼ ਖੰਨਾ ਨੇ ਕਿਹਾ ਕਿ ਕੇਂਦਰ ਵਿੱਚ ਜਦੋਂ ਭਾਜਪਾ ਸਰਕਾਰ ਆਈ ਤਾਂ ਉਸ ਵੇਲੇ ਨਾਨਾਵਤੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦੀ ਪੂਰੀ ਰਿਪੋਰਟ ਵੀ ਮੈਂ ਪੜ੍ਹੀ ਹੈ। ਲੰਬੇ ਸਮੇਂ ਤੋਂ ਪੀੜਤ ਇਨਸਾਫ ਦੀ ਉਡੀਕ ਕਰ ਰਹੇ ਸਨ ਤੇ ਹੁਣ ਉਨ੍ਹਾਂ ਨੂੰ ਇਨਸਾਫ ਦੀ ਆਸ ਬੱਝੀ ਹੈ।
25000 ਦੇ ਕਰੀਬ ਪੰਜਾਬ 'ਚ ਪਰਿਵਾਰ 1984 ਸਿੱਖ ਪੀੜਤ
ਹਰਜੀਤ ਗਰੇਵਾਲ ਨੇ ਵੀ ਕਿਹਾ ਕਿ ਮੋਦੀ ਸਰਕਾਰ ਸਿੱਖ ਕੌਮ ਦੇ ਨਾਲ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੀ ਜੇਕਰ ਕੋਈ ਸਿੱਖ ਹਿਤੈਸ਼ੀ ਸਰਕਾਰ ਹੈ ਤਾਂ ਉਹ ਮੋਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸਿੱਖਾਂ ਲਈ ਪ੍ਰਧਾਨ ਮੰਤਰੀ ਨੇ ਕੀਤਾ ਹੈ ਉਹ ਸ਼ਲਾਗਾਯੋਗ ਹੈ। ਇਸ ਮੌਕੇ ਪੀੜਤ ਨੇ ਕਿਹਾ ਗਿਆ ਕਿ 25000 ਦੇ ਕਰੀਬ ਪੰਜਾਬ 'ਚ ਪਰਿਵਾਰ 1984 ਸਿੱਖ ਪੀੜਤ ਰਹਿੰਦੇ ਹਨ। ਜਿਨ੍ਹਾਂ ਦੇ ਮੁੜ ਵਸੇਬੇ ਲਈ ਸਰਕਾਰ ਨੂੰ ਯਤਨ ਕਰਨੀ ਚਾਹੀਦੇ ਹਨ।
ਪੰਜਾਬ ਸਰਕਾਰ 'ਤੇ ਸਵਾਲ ਕੀਤੇ ਖੜੇ
ਦੂਜੇ ਪਾਸੇ ਅਵਿਨਾਸ਼ ਰਾਏ ਖੰਨਾ ਨੇ ਮੌਜੂਦਾ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਹ ਹਰ ਫਰੰਟ ਉੱਤੇ ਫੇਲ੍ਹ ਸਾਬਤ ਹੋਈ ਹੈ। ਭਾਵੇਂ ਉਹ ਸਿੱਖਿਆ ਦਾ ਮਾਡਲ ਹੋਵੇ, ਭਾਵੇਂ ਉਹ ਸਿਹਤ ਦਾ ਮਾਡਲ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਠਜੋੜ ਹੋਣ ਦੀ ਆਸ ਨਹੀਂ ਹੈ। ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਦੇ ਵਿੱਚ ਸੱਤਾ ਦੇ ਕਾਬਿਜ਼ ਹੋਵਾਂਗੇ। ਦੂਜੇ ਪਾਸੇ ਹਰਜੀਤ ਗਰੇਵਾਲ ਨੇ ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਹੋਇਆ ਕਿਹਾ ਕਿ 22 ਫਰਵਰੀ ਨੂੰ ਮੀਟਿੰਗ ਸੱਦ ਲਈ ਗਈ ਹੈ। ਜੇਕਰ ਕਿਸਾਨ ਬਿਨਾਂ ਸਿਆਸਤ ਤੋਂ ਕੋਈ ਵੀ ਗੱਲ ਕਰਨਗੇ ਤਾਂ ਹੱਲ ਹੋਣਗੇ। ਬਸ ਸ਼ਰਤ ਇਹ ਹੈ ਕਿ ਉਹ ਗੱਲ ਕਿਸਾਨੀ ਦੀ ਹੋਣੀ ਚਾਹੀਦੀ ਹੈ ਨਾ ਕਿ ਸਿਆਸਤ ਤੋਂ ਪ੍ਰੇਰਿਤ।