ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਡੈਨ ਧਨੋਆ ਨੂੰ ਬੀਤੀ ਸ਼ਾਮ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਂ ਸ਼੍ਰੀਮਤੀ ਪਰਮਜੀਤ ਕੌਰ ਧਨੋਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਦੇਹਾਂਤ ਹੋ ਗਿਆ, ਜਿੰਨ੍ਹਾਂ ਚੰਡੀਗੜ੍ਹ ਵਿਖੇ ਸਥਿਤ ਅਪਣੀ ਰਿਹਾਇਸ਼ ਵਿਖੇ ਹੀ ਆਖ਼ਰੀ ਸਾਹ ਲਏ। 1990ਵੇਂ ਦੇ ਦਹਾਕਿਆਂ ਦੌਰਾਨ ਬਾਲੀਵੁੱਡ ਗਲਿਆਰਿਆਂ ਵਿੱਚ ਛਾਏ ਰਹੇ ਅਦਾਕਾਰ ਡੈਨ ਧਨੋਆ ਬੇਸ਼ੁਮਾਰ ਵੱਡੀਆਂ ਬਹੁ-ਚਰਚਿਤ, ਸਫ਼ਲ ਅਤੇ ਮਲਟੀ-ਸਟਾਰਰ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਮਰਦ', 'ਤ੍ਰਿਦੇਵ', 'ਕਰਮਾਂ', 'ਸਨਮ ਬੇਵਫ਼ਾ' ਆਦਿ ਸ਼ੁਮਾਰ ਰਹੀਆਂ ਹਨ।
![ਡੈਨ ਧਨੋਆ](https://etvbharatimages.akamaized.net/etvbharat/prod-images/15-02-2025/pb-fdk-10034-01-famous-bollywood-actor-dan-dhanoa-shocked-mother-passes-away-celebrities-from-hindi-and-punjabi-cinema-expressed-condolences_15022025100800_1502f_1739594280_382.jpg)
ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਅਦਾਕਾਰ ਡੈਨ ਧਨੋਆ ਇੱਕ ਅਜਿਹੇ ਫੈਮਿਲੀਮੈਨ ਵਜੋਂ ਵੀ ਜਾਣੇ ਜਾਂਦੇ ਹਨ, ਜਿੰਨ੍ਹਾਂ ਫਿਲਮੀ ਦੁਨੀਆਂ ਦਾ ਸਿਖਰ ਹੰਢਾਉਣ ਬਾਅਦ ਵੀ ਪਰਿਵਾਰ ਨੂੰ ਕਰੀਅਰ ਨਾਲੋਂ ਹਮੇਸ਼ਾ ਤਰਜੀਹ ਦਿੱਤੀ, ਜਿੰਨ੍ਹਾਂ ਦਾ ਮਾਤਾ-ਪਿਤਾ ਅਤੇ ਅਪਣੀਆਂ ਅਸਲ ਜੜ੍ਹਾਂ ਪ੍ਰਤੀ ਇਸੇ ਪਿਆਰ ਦਾ ਨਤੀਜਾ ਸੀ ਕਿ ਉਨ੍ਹਾਂ ਮੁੰਬਈ ਵਿਖੇ ਆਸ਼ਿਆਨਾ ਬਣਾਉਣ ਦੀ ਬਜਾਏ ਚੰਡੀਗੜ੍ਹ ਵਿਖੇ ਰਹਿਣਾ ਚੁਣਿਆ, ਜਿੱਥੇ ਹੀ ਉਹ ਅੱਜਕੱਲ੍ਹ ਅਪਣੀ ਮਾਤਾ, ਪਤਨੀ ਸ਼੍ਰੀਮਤੀ ਨੰਦਿਤਾ ਪੁਰੀ ਧਨੋਆ ਜੋ ਖੁਦ ਪ੍ਰਸਿੱਧ ਅਦਾਕਾਰਾ ਵਜੋਂ ਸ਼ੁਮਾਰ ਕਰਵਾਉਂਦੇ ਹਨ, ਨਾਲ ਰਹਿ ਰਹੇ ਹਨ।
![ਡੈਨ ਧਨੋਆ ਦੀ ਮਾਂ](https://etvbharatimages.akamaized.net/etvbharat/prod-images/15-02-2025/pb-fdk-10034-01-famous-bollywood-actor-dan-dhanoa-shocked-mother-passes-away-celebrities-from-hindi-and-punjabi-cinema-expressed-condolences_15022025100800_1502f_1739594280_200.jpg)
![ਡੈਨ ਧਨੋਆ ਦੀ ਮਾਂ](https://etvbharatimages.akamaized.net/etvbharat/prod-images/15-02-2025/pb-fdk-10034-01-famous-bollywood-actor-dan-dhanoa-shocked-mother-passes-away-celebrities-from-hindi-and-punjabi-cinema-expressed-condolences_15022025100800_1502f_1739594280_293.jpg)
ਪੁਰਾਤਨ ਕਲਾਵਾਂ ਨਾਲ ਬੇਹੱਦ ਸਨੇਹ ਰੱਖਦੇ ਅਦਾਕਾਰ ਡੈਨ ਧਨੋਆ ਅਪਣੀ ਮਾਤਾ ਨਾਲ ਵੀ ਅਥਾਹ ਅੱਪਣਤਵ ਰੱਖਦੇ ਰਹੇ ਹਨ, ਜਿੰਨ੍ਹਾਂ ਵੱਲੋਂ ਉਨ੍ਹਾਂ ਦੇ ਜਹਾਨੋਂ ਰੁਖ਼ਸਤ ਹੋ ਜਾਣ ਅਤੇ ਅਪਣੇ ਮੋਹ ਭਰੇ ਸ਼ਬਦਾਂ ਦਾ ਇਜ਼ਹਾਰ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇੱਕ ਅਦੁੱਤੀ ਭਾਵਨਾ ਵਾਲੀ, ਹਰ ਇੱਕ ਪ੍ਰਤੀ ਸਕਾਰਾਤਮਕ ਵਿਚਾਰ ਰੱਖਣ ਵਾਲੀ ਔਰਤ ਰਹੀ ਉਨ੍ਹਾਂ ਦੀ ਮਾਂ, ਜਿਸਨੇ ਉਨ੍ਹਾਂ ਸਾਰਿਆਂ 'ਤੇ ਪ੍ਰਭਾਵ ਛੱਡਿਆ ਜੋ ਉਨ੍ਹਾਂ ਨੂੰ ਮਿਲੇ, ਜਿੰਨ੍ਹਾਂ ਦੁਆਰਾ ਪਰਿਵਾਰ ਸਹਿਤ ਸਮਾਜਿਕ ਸਰੋਕਾਰਾਂ ਲਈ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਸ਼ਖਸ਼ੀਅਤਾਂ ਵੱਲੋਂ ਵੀ ਇਸ ਦੁੱਖ ਦੀ ਘੜੀ ਵਿੱਚ ਅਦਾਕਾਰ ਡੈਨ ਧਨੋਆ ਨਾਲ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਰਿਲੀਜ਼ ਹੋਣ ਦੇ ਤਿੰਨ ਮਹੀਨੇ ਬਾਅਦ ਵਿਵਾਦਾਂ 'ਚ ਘਿਰੀ ਕਰਮਜੀਤ ਅਨਮੋਲ ਦੀ ਇਹ ਫਿਲਮ, ਇਸ ਨਿਰਦੇਸ਼ਕ ਨੇ ਲਾਏ ਧੋਖਾਧੜੀ ਦੇ ਇਲਜ਼ਾਮ
- ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣ ਵਾਲੇ ਲੇਖਕ ਨੇ ਬਲਕੌਰ ਸਿੰਘ ਖਿਲਾਫ ਪਾਈ ਪੋਸਟ, ਕਿਹਾ- "ਅਦਾਲਤ ਨਾ ਹੋਵੇ, ਤਾਂ ਮੇਰਾ ਕਤਲ ਈ ਕਰਵਾ ਦੇਣ..."
- ਆਨਸਕ੍ਰੀਨ ਹੀ ਨਹੀਂ, ਅਸਲ ਜ਼ਿੰਦਗੀ ਵਿੱਚ ਵੀ ਇਸ਼ਕ ਲੜਾ ਬੈਠੇ ਨੇ ਇਹ ਬਾਲੀਵੁੱਡ ਸਿਤਾਰੇ, ਇੱਕ ਨੇ ਤਾਂ ਪਿਆਰ ਲਈ ਦਿੱਤੀ ਘਰਵਾਲਿਆਂ ਨੂੰ ਧਮਕੀ