ਪੰਜਾਬ

punjab

ETV Bharat / state

ਪੈਟਰੋਲ 'ਚ 20 ਫੀਸਦੀ ਨੋਇਲ ਪਾਉਣ ਨੂੰ ਲੈ ਕੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਲੋਕਾਂ ਨੂੰ ਕੀਤਾ ਆਗਾਹ, ਸੁਣੋ ਤਾਂ ਜਰਾ ਕੀ ਕਿਹਾ...

ਲੁਧਿਆਣਾ ਵਿਖੇ ਪੈਟਰੋਲ ਦੇ ਵਿੱਚ 20 ਫੀਸਦੀ ਇਥਾਨੋਲ ਪਾਉਣ ਨੂੰ ਲੈ ਕੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਮੈਂਬਰ ਨੇ ਲੋਕਾਂ ਨੂੰ ਆਗਾਹ ਕੀਤਾ ਹੈ।

PETROL PUMP ASSOCIATION
ਪੈਟਰੋਲ ਵਿੱਚ 20 ਫੀਸਦੀ ਇਥਾਨੋਲ ਦੇ ਮਿਸ਼ਰਣ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਆਗਾਹ (ETV Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : Dec 3, 2024, 9:03 PM IST

ਲੁਧਿਆਣਾ :ਭਾਰਤ ਨੂੰ ਪੈਟਰੋਲੀਅਮ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਇਥਾਨੋਲ ਪੈਟਰੋਲ ਦੇ ਵਿੱਚ ਪਾਇਆ ਜਾ ਰਿਹਾ ਹੈ। ਪਹਿਲਾਂ ਇਸ ਦੀ ਮਾਤਰਾ 10 ਫੀਸਦੀ ਸੀ ਅਤੇ ਹੁਣ 20 ਫੀਸਦੀ ਕਰ ਦਿੱਤੀ ਗਈ ਹੈ ਅਤੇ ਅੱਗੇ ਜਾ ਕੇ ਇਸ ਦੀ ਮਾਤਰਾ ਹੋਰ ਵਧਾਉਣ ਲਈ ਵੀ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਾ ਮੁੱਖ ਮਕਸਦ ਪੈਟਰੋਲ ਨੂੰ ਲੈ ਕੇ ਗੁਆਂਢੀ ਮੁਲਕਾਂ ਉੱਤੇ ਨਿਰਭਰ ਨਹੀਂ ਹੋਣਾ ਹੈ।

ਪੈਟਰੋਲ ਵਿੱਚ 20 ਫੀਸਦੀ ਇਥਾਨੋਲ ਦੇ ਮਿਸ਼ਰਣ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਆਗਾਹ (ETV Bharat (ਲੁਧਿਆਣਾ, ਪੱਤਰਕਾਰ))

20 ਫੀਸਦੀ ਤੱਕ ਪੈਟਰੋਲ ਦੇ ਵਿੱਚ ਈਥਾਨੋਲ ਦੀ ਮਿਲਾਵਟ

ਦੱਸ ਦੇਈਏ ਕਿ ਇਸ ਨੂੰ ਲੈ ਕੇ ਹੁਣ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਇਹ ਕਿਹਾ ਗਿਆ ਕਿ ਜੇਕਰ 20 ਫੀਸਦੀ ਤੱਕ ਪੈਟਰੋਲ ਦੇ ਵਿੱਚ ਇਥਾਨੋਲ ਪਾ ਦਿੱਤਾ ਜਾਂਦਾ ਹੈ ਤਾਂ ਥੋੜਾ ਜਿਹਾ ਵੀ ਪਾਣੀ ਇਸ ਪੈਟਰੋਲ ਦੇ ਸੰਪਰਕ ਦੇ ਵਿੱਚ ਆਉਣ ਨਾਲ ਇਥਾਨੋਲ ਅਲੱਗ ਹੋ ਜਾਵੇਗਾ। ਜਿਸ ਦਾ ਨੁਕਸਾਨ ਖਪਤਕਾਰ ਨੂੰ ਹੋਵੇਗਾ ਅਤੇ ਉਸ ਦੀ ਵਾਹਨ ਨੂੰ ਵੀ ਹੋ ਸਕਦਾ ਹੈ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਪਾਣੀ ਪੈਟਰੋਲ ਦੇ ਵਿੱਚ ਨਹੀਂ ਮਿਲਾਇਆ ਜਾਂਦਾ ਕਿਉਂਕਿ ਹੁਣ ਇਸ ਵਕਤ 10 ਫੀਸਦੀ ਤੱਕ ਇਥਾਨੋਲ ਪੈਟਰੋਲ ਦੇ ਵਿੱਚ ਮਿਲਾਇਆ ਜਾ ਰਿਹਾ ਹੈ।

ਵਾਹਨਾਂ ਦੇ ਟੈਂਕ ਨੂੰ ਜਰੂਰ ਸਾਫ ਕਰਵਾ ਲਏ ਜਾਣ

ਪੈਟਰੋਲ ਪੰਪ ਐਸੋਸੀਏਸ਼ਨ ਦੇ ਮੈਂਬਰ ਨੇ ਕਿਹਾ ਕਿ ਜੇਕਰ ਅੱਗੇ ਆ ਕੇ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਇਸ ਲਈ ਸਰਕਾਰ ਦੀ ਹੀ ਜਿੰਮੇਵਾਰੀ ਹੋਵੇਗੀ। ਪਰ ਸਰਕਾਰ ਨੇ ਪਹਿਲਾਂ ਇਸ ਸਬੰਧੀ ਜਾਂਚ ਅਤੇ ਟਰਾਇਲ ਕੀਤੇ ਹਨ ਪਰ ਹੁਣ ਤੁਹਾਨੂੰ ਆਪਣੇ ਵਾਹਨ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਤਾਂ ਜੋ ਪੈਟਰੋਲ ਵਾਲੇ ਟੈਂਕ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਪਾਣੀ ਨਾ ਆਵੇ, ਜੇਕਰ ਪਾਣੀ ਆਏਗਾ ਤਾਂ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਦੋ ਪਹੀਆ ਵਾਹਨ ਜਿੰਨਾਂ ਨੂੰ ਅਸੀਂ ਪਾਣੀ ਦੇ ਨਾਲ ਧੋਂਦੇ ਹਨ ਤਾਂ ਟੈਂਕ ਦੇ ਵਿੱਚੋਂ ਪਾਣੀ ਕਈ ਵਾਰ ਅੰਦਰ ਪੈਟਰੋਲ ਵਾਲੀ ਟੈਂਕ ਦੇ ਵਿੱਚ ਚਲਾ ਜਾਂਦਾ ਹੈ। ਜਿਸ ਤੋਂ ਹੁਣ ਲੋਕਾਂ ਨੂੰ ਧਿਆਨ ਰੱਖਣ ਹੋਵੇਗਾ ਅਤੇ ਜਦੋਂ ਸਰਵਿਸ ਕਰਵਾਉਣੀ ਹੋਵੇਗੀ ਤਾਂ ਆਪਣੀ ਵਾਹਨਾਂ ਦੇ ਟੈਂਕ ਨੂੰ ਜਰੂਰ ਸਾਫ ਕਰਵਾ ਲੈਣ ਤਾਂ ਜੋ ਪਾਣੀ ਉਸ ਵਿੱਚ ਨਾ ਰਹੇ।

ABOUT THE AUTHOR

...view details