ਲਾਸ ਏਂਜਲਸ: ਬੋਵੇਨ ਯਾਂਗ ਅਤੇ ਰੇਚਲ ਸੇਨੋਟ ਦੀ ਮੇਜ਼ਬਾਨੀ 'ਚ 23 ਜਨਵਰੀ ਨੂੰ 97ਵੇਂ ਆਸਕਰ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਅੱਜ ਕੀਤਾ ਗਿਆ। ਜਦੋਂ ਕਿ ਆਸਕਰ ਐਵਾਰਡ 2025 ਦੀ ਮੇਜ਼ਬਾਨੀ ਕੋਨਨ ਓ ਬ੍ਰਾਇਨ ਕਰਨਗੇ। ਅਕੈਡਮੀ ਦੇ ਸੀਈਓ ਬਿਲ ਕ੍ਰੈਮਰ ਅਤੇ ਅਕੈਡਮੀ ਦੇ ਪ੍ਰਧਾਨ ਜੈਨੇਟ ਯਾਂਗ ਨੇ ਘੋਸ਼ਣਾ ਕੀਤੀ ਹੈ ਕਿ ਕੋਨਨ ਪਹਿਲੀ ਵਾਰ ਪ੍ਰਸਾਰਣ ਦੀ ਮੇਜ਼ਬਾਨੀ ਕਰੇਗਾ। ਤੁਹਾਨੂੰ ਦੱਸ ਦਈਏ ਕਿ ਆਸਕਰ 2025 ਦਾ ਆਯੋਜਨ ਹਾਲੀਵੁੱਡ ਦੇ ਡਾਲਬੀ ਥੀਏਟਰ ਵਿੱਚ ਕੀਤਾ ਜਾਵੇਗਾ ਅਤੇ ਇਸ ਦਾ ਪ੍ਰਸਾਰਣ ਏਬੀਸੀ ਉੱਤੇ ਵੀ ਕੀਤਾ ਜਾਵੇਗਾ। ਇਹ ਈਵੈਂਟ 2 ਮਾਰਚ, 2025 ਨੂੰ ਸ਼ਾਮ 7 ਵਜੇ (ਈ.ਟੀ.) ਸ਼ੁਰੂ ਹੋਵੇਗਾ। ਕੈਲੀਫੋਰਨੀਆ ਵਿੱਚ ਜੰਗਲ ਦੀ ਅੱਗ ਕਾਰਨ ਆਸਕਰ ਨਾਮਜ਼ਦਗੀ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਆਖਰਕਾਰ ਅੱਜ ਇਹ ਐਲਾਨ ਕਰ ਦਿੱਤੇ ਗਏ ਹਨ।
ਭਾਰਤ ਦੀ ਲਘੂ ਫ਼ਿਲਮ ਅਨੁਜਾ ਇਸ ਨਾਮਜ਼ਦਗੀ ਵਿੱਚ ਚੰਗੀ ਖ਼ਬਰ ਲੈ ਕੇ ਆਈ ਹੈ, ਜਿਸ ਨੂੰ ਲਾਈਵ ਐਕਸ਼ਨ ਸ਼ਾਰਟ ਫ਼ਿਲਮ ਸ਼੍ਰੇਣੀ ਵਿੱਚ ਥਾਂ ਮਿਲੀ ਹੈ। ਇਹ ਫਿਲਮ ਏ ਲੀਨ, ਆਈ ਐਮ ਨਾਟ ਏ ਰੋਬੋਟ, ਦ ਲਾਸਟ ਰੇਂਜਰ ਅਤੇ ਦ ਮੈਨ ਹੂ ਕਾਂਡ ਸਾਈਲੇਂਟ ਨਾਲ ਮੁਕਾਬਲਾ ਕਰੇਗੀ। ਤੁਹਾਨੂੰ ਦੱਸ ਦਈਏ ਕਿ ਪ੍ਰਿਅੰਕਾ ਚੋਪੜਾ, ਅਨੀਤਾ ਭਾਟੀਆ, ਗੁਨੀਤ ਮੋਂਗਾ ਅਤੇ ਮਿੰਡੀ ਕਲਿੰਗ ਇਸ ਦੇ ਕਾਰਜਕਾਰੀ ਨਿਰਮਾਤਾ ਹਨ। ਇਹ ਇੱਕ ਇੰਡੋ-ਅਮਰੀਕਨ ਭਾਸ਼ਾ ਦੀ ਲਘੂ ਫਿਲਮ ਹੈ ਜੋ ਐਡਮ ਜੇ. ਗ੍ਰੇਵਜ਼ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।
- ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ
1. ਅਨੁਜਾ
2. ਏ ਲੀਨ
3. ਆਈ ਮੈਂ ਨਾੱਟ ਏ ਰੋਬੋਟ
4. ਦਾ ਲਾਸਟ ਰੇਂਜਰ
5. ਦਾ ਮੈਨ ਹੂ ਕੁੱਡ ਨਾੱਟ ਰਿਮੇਨ ਸਾਈਲੈਂਟ
- ਇਨ੍ਹਾਂ 10 ਫ਼ਿਲਮਾਂ ਨੂੰ ਸਰਵੋਤਮ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਮਿਲੀ ਥਾਂ
1. ਅਨੋਰਾ
2. ਦਾ ਬਰੂਟਲਿਸਟ
3. ਏ ਕੰਪਲੀਟ ਅਨਨੋਨ
4. ਕਾਨਕਲੇਵ
5. ਟਿਊਨ: ਪਾਰਟ ਦੋ
6. ਏਮੀਲੀਆ ਪਰੇਜ਼
7. ਆਈ ਐਮ ਸਿਟਲ ਹਿਅਰ
8. ਨਿੱਕਲ ਬਾੱਏਜ
9. ਦਾ ਸਬਸਟਾਂਸ
10. ਵਿਕੇਡ
- ਸਰਬੋਤਮ ਨਿਰਦੇਸ਼ਕ ਨਾਮਜ਼ਦਗੀ
1. ਸ਼ੌਨ ਬੇਕਰ- ਅਨੋਰਾ
2. ਬ੍ਰੈਡੀ ਕਾਰਬੇਟ- ਦਾ ਬਰੂਟਲਿਸਟ
3. ਜੇਮਸ ਮੈਂਗੋਲਡ- ਏ ਕੰਪਲੀਟ ਅਨਨੋਨ
4. ਜੈਕ ਔਡੀਅਰਡ- ਐਮਿਲਿਆ ਪਰੇਜ਼
5. ਕੋਲਰੀ ਫਰਜੇਟ- ਦਾ ਸਬਸਟਾਂਸ
- ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ
1. ਆਈ ਐਮ ਸਿਟਲ ਹਿਅਰ- ਬ੍ਰਾਜ਼ੀਲ
2. ਦਾ ਗਰਲ ਵਿਦ ਦਾ ਨੀਡਲ - ਡੈਨਮਾਰਕ
3. ਏਮੀਲੀਆ ਪਰੇਜ਼-ਫਰਾਂਸ
4. ਦਾ ਸੀਡ ਆੱਫ ਦਾ ਸੇਕਰੇਡ ਫਿਗ- ਜਰਮਨੀ
5. ਫਲੋ- ਲਾਤਵੀਆ
- ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰਾ ਅਤੇ ਸਰਬੋਤਮ ਮੂਲ ਸਕ੍ਰੀਨਪਲੇ
1. ਮੋਨਿਕਾ ਬਾਰਬਾਰੋ- ਏ ਕੰਪਲੀਟ ਅਨਨੋਨ
2. ਏਰੀਆਨਾ ਗ੍ਰਾਂਡੇ-ਵਿਕੇਡ
3. ਫੈਲੀਸਿਟੀ ਜੋਨਸ- ਦ ਬਰੂਟਲਿਸਟ
4. ਇਜ਼ਾਬੇਲਾ ਰੋਸੇਲਿਨੀ-ਕਾਨਕਲੇਵ
5. ਜਾੱਏ ਸਾਲਡੋਨਾ- ਏਮੀਲਿਆ ਪੇਰੇਜ਼
- ਸਰਬੋਤਮ ਮੂਲ ਸਕ੍ਰੀਨਪਲੇ
1. ਅਨੋਰਾ- ਸੀਨ ਬੇਕਰ
2. ਦ ਬਰੂਟਲਿਸਟ - ਬ੍ਰੈਡੀ ਕਾਰਬੇਟ, ਮੋਨਾ ਫਾਸਟਵੋਲਡ
3. ਦਾ ਰਿਅਲ ਪੇਨ - ਜੇਸੀ ਇਸੇਨਬਰਗ
4. ਸੇਪਟੇਂਬਰ 5- ਮੋਰਟਿਜ਼ ਬਿੰਡਰ, ਟਿਮ ਫੇਹਿਲਬੌਮ, ਅਲੈਕਸ ਡੇਵਿਡ
5. ਦਾ ਸਬਸਟਾਂਸ - ਕੋਰੇਲੀ ਫਾਰਗਿਏਟ
- ਸਰਵੋਤਮ ਸਹਾਇਕ ਭੂਮਿਕਾ ਲਈ ਇੰਨ੍ਹਾਂ ਨੂੰ ਮਿਲੀ ਨਾਮਜ਼ਦਗੀ
1. ਯੂਰਾ ਬੋਰੀਸੋਵ- ਅਨੋਰਾ
2. ਕਿਰੇਨ ਕਲਕਿਨ- ਏ ਰਿਅਲ ਪੇਨ
3. ਐਡਵਰਡ ਨੌਰਟਨ- ਏ ਕੰਪਲੀਟ ਅਨਨੋਨ
4. ਗਾਏ ਪੀਅਰਸ- ਦਾ ਬਰੂਟਲਿਸਟ
5. ਜਰੇਮੀ ਸਟ੍ਰੋਂਗ - ਦਾ ਅਪ੍ਰੋਟਿਸਟ
- ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ
1. ਏ ਲਾਈਨ
2. ਅਨੁਜਾ
3. ਆਈ ਮੈਂ ਨਾੱਟ ਏ ਰੋਬੋਟ
4. ਦਾ ਲਾਸਟ ਰੇਂਜਰ
5. ਦਾ ਮੈਨ ਹੂ ਕੁੱਡ ਨਾੱਟ ਰਿਮੇਨ ਸਾਈਲੈਂਟ
- ਸਰਵੋਤਮ ਐਨੀਮੇਟਡ ਲਘੂ ਫਿਲਮ
1. ਬਿਊਟੀਫੁੱਲ ਮੇਨ
2. ਇੰਨ ਦਾ ਛੈਡੋ ਆੱਫ ਦਾ ਸਾਈਪ੍ਰਸ
3. ਮੈਜਿਕ ਕੈਂਡਿਸ
4. ਵਾਂਡਰ ਟੂ ਵਾਂਡਰ
5. ਯੱਕ