ਸੰਗਰੂਰ: ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਵੱਲੋਂ ਮਾਲੀ ਮਦਦ ਤੇ ਨੌਕਰੀਆਂ ਦੇਣ ਦੇ ਵਾਅਦੇ ਅੱਜ ਵੀ ਪੂਰੇ ਨਹੀਂ ਹੋਏ ਜਿਸਦੇ ਚਲਦਿਆਂ ਇਹਨਾਂ ਕਿਸਾਨ ਪਰਿਵਾਰਾਂ ਨੇ ਸੰਗਰੂਰ ਵਿਖੇ ਧਰਨਾ ਲਾਇਆ ਅਤੇ ਸਰਕਾਰਾਂ ਨੂੰ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਖਰੀਆਂ ਖਰੀਆਂ ਵੀ ਸੁਣਾਈਆਂ। ਉਹਨਾਂ ਕਿਹਾ ਕਿ ਸਮੂਹ ਕਿਸਾਨ ਯੂਨੀਅਨ ਵੱਲੋਂ 2020 ਦੇ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਸ ਤੋਂ ਬਾਅਦ ਦਿੱਲੀ ਦੇ ਦਰਾਂ ਦੇ ਵਿੱਚ ਜਾ ਕੇ ਧਰਨਾ ਜਾਰੀ ਰਿਹਾ। ਜਿਸ ਦੇ ਵਿੱਚ ਕਈ ਕਿਸਾਨ ਵੀਰ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ ਸ਼ਹੀਦ ਹੋ ਗਏ ਸਨ, ਉਹਨਾਂ ਦੇ ਪਰਿਵਾਰ ਨੂੰ ਮਾਲੀ ਮਦਦ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ । ਉਹ ਗੱਲਾਂ ਨੂੰ ਤਕਰੀਬਨ ਤਿੰਨ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਪਰ ਹਜੇ ਤੱਕ ਕਈ ਪਰਿਵਾਰਾਂ ਨੂੰ ਨਾ ਤਾਂ ਮਾਲੀ ਮਦਦ ਨਾ ਹੀ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ। ਜਿਸ ਦੇ ਕਾਰਨ ਉਹਨਾਂ ਪਰਿਵਾਰਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ।
ਦਿੱਲੀ ਧਰਨੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਮਾਲੀ ਮਦਦ ਅਤੇ ਸਰਕਾਰੀ ਨੌਕਰੀ ਲਈ ਤਰਸ ਰਹੇ, ਸੁਣੋ ਲੋਕਾਂ ਦੀ ਜੁਬਾਨੀ... - Farmers strike in Sangrur - FARMERS STRIKE IN SANGRUR
Farmers strike in Sangrur: 2020 ਦੇ ਵਿੱਚ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਵਿੱਚ ਭਟਕ ਰਹੇ ਹਨ। ਇਸ ਤਹਿਤ ਪੀੜਤ ਪਰਿਵਾਰਾਂ ਨੇ ਸੰਗਰੂਰ ਵਿੱਚ ਸਰਕਾਰ ਵਿਰੂਧ ਨਾਅਰੇਬਾਜ਼ੀ ਕੀਤੀ।
Published : Jun 22, 2024, 5:59 PM IST
|Updated : Jul 25, 2024, 3:45 PM IST
ਸਰਕਾਰਾਂ ਤੋਂ ਮਦਦ ਦੀ ਅਪੀਲ :ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੀੜਿਤ ਪਰਿਵਾਰਾਂ ਨੇ ਕਿਹਾ ਕਿ ਅਸੀਂ ਹਰੇਕ ਲੀਡਰ ਦੇ ਘਰ ਮੂਹਰੇ ਧਰਨਾ ਲਗਾ ਕੇ ਵੇਖ ਚੁੱਕੇ ਹਾਂ ਪਰ ਸਿਵਾਏ ਸਾਨੂੰ ਕਿਸੇ ਨੇ ਵੀ ਕੁਝ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅੱਜ ਅਸੀਂ ਇਕੱਠ ਹੋ ਕਰਕੇ ਗੁਰਦੁਆਰਾ ਮਸਤੁਆਣਾ ਸਾਹਿਬ ਵਿਖੇ ਇੱਕ ਮੀਟਿੰਗ ਰੱਖੀ ਹੈ। ਜਿਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਸਖਤ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਉਣ ਲਈ ਅੱਜ ਮੀਟਿੰਗ ਰੱਖੀ ਗਈ। ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਜੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਹਿਲਾਂ ਸਰਕਾਰਾਂ ਕਈ ਵਾਅਦੇ ਕਰ ਲੈਂਦੀਆਂ ਹਨ ਪਰ ਉਸ ਤੋਂ ਬਾਅਦ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਵੀ ਹੁਣ ਧਰਨਾ ਲਗਾਉਣ ਦੇ ਲਈ ਆਮ ਆਦਮੀ ਮਜਬੂਰ ਹੋ ਰਿਹਾ ਹੈ। ਭਾਵੇਂ ਉਹ ਕਿਸਾਨ ਯੂਨੀਅਨ ਹੋਵੇ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਹੋਣ ਜਾਂ ਟੀਚਰ ਯੂਨੀਅਨ ਹੋਵੇ ਸੱਤਾ ਤੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਕੋਈ ਵੀ ਧਰਨਾ ਜਾਂ ਮੁਜ਼ਾਹਰਾ ਨਹੀਂ ਕੀਤਾ ਜਾਵੇਗਾ।
- ਰਵਨੀਤ ਬਿੱਟੂ ਨੇ ਰੱਦ ਹੋਏ ਪ੍ਰੋਜੈਕਟਾਂ ਲਈ ਸੂਬਾ ਸਰਕਾਰ ਨੂੰ ਠਹਿਰਾਇਆ ਜਿੰਮੇਵਾਰ, ਕਹਿ ਦਿੱਤੀਆਂ ਵੱਡੀਆਂ ਗੱਲਾਂ... - Ravneet Bittu big statement
- ਸਲਾਨਾ 10 ਹਜ਼ਾਰ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਹੁਨਰ ਸਿਖਲਾਈ, ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਮਾਈਕ੍ਰੋਸਾਫਟ ਦਾ ਹੋਇਆ ਸਮਝੌਤਾ
- ਸੱਚਖੰਡ ਵਿਖੇ ਮਨਾਇਆ ਜਾ ਰਿਹਾ ਸ੍ਰੀ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ, ਸੀਐੱਮ ਮਾਨ ਨੇ ਸੰਗਤ ਨੂੰ ਦਿੱਤੀ ਵਧਾਈ
ਸਰਕਾਰਾਂ ਦੇ ਖੋਖਲੇ ਵਾਅਦੇ :ਕੋਈ ਵੀ ਵਿਦਿਆਰਥੀ ਜਾਂ ਟੀਚਰ ਟਾਵਰਾਂ ਤੇ ਚੜਨ ਦੇ ਲਈ ਮਜਬੂਰ ਨਹੀਂ ਹੋਵੇਗਾ ਜੋ ਸਾਡੀ ਸਰਕਾਰ ਹੈ ਇਹ ਸੱਥਾਂ ਤੋਂ ਚੱਲੇਗੀ ਪਰ ਉਹ ਦਾਵੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਹਨ ਸਰਕਾਰ ਬਰੀ ਨੂੰ ਵੀ ਤਕਰੀਬਨ ਦੋ ਸਾਲ ਦੇ ਉੱਤੇ ਦਾ ਟਾਈਮ ਹੋ ਚੁੱਕਿਆ ਹੈ ਪਰ ਜੋ ਇਨਾ ਕਿਸਾਨ ਪਰਿਵਾਰਾਂ ਨਾਲ ਵਾਅਦੇ ਕੀਤੇ ਸੀ ਉਹ ਕੋਈ ਵੀ ਹਜੇ ਤੱਕ ਪੂਰਾ ਨਹੀਂ ਹੋਇਆ।