ETV Bharat / sports

ਸ਼ਮੀ ਦੀ ਵਾਪਸੀ, ਅਕਸ਼ਰ ਪਟੇਲ ਬਣੇ ਉਪ ਕਪਤਾਨ, ਪੰਜ ਖਿਡਾਰੀ ਹੋਏ ਬਾਹਰ, ਇੰਗਲੈਂਡ ਖਿਲਾਫ ਭਾਰਤੀ ਟੀਮ ਦਾ ਐਲਾਨ - TEAM INDIA T20 SQUAD

ਇੰਗਲੈਂਡ ਖਿਲਾਫ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ। ਸ਼ਮੀ ਦੀ ਸੱਟ ਤੋਂ ਬਾਅਦ ਟੀਮ 'ਚ ਵਾਪਸੀ ਹੋਈ ਹੈ।

ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ
ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ (IANS PHOTO)
author img

By ETV Bharat Sports Team

Published : Jan 11, 2025, 10:29 PM IST

ਹੈਦਰਾਬਾਦ: ਅਜੀਤ ਅਗਰਕਰ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਚੋਣ ਕਮੇਟੀ ਨੇ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਜਨਵਰੀ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ।

ਸ਼ਮੀ ਦੀ ਵਾਪਸੀ, ਅਕਸ਼ਰ ਪਟੇਲ ਬਣੇ ਉਪ ਕਪਤਾਨ

ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਹੋਏ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਟੀਮ 'ਚ ਵਾਪਸੀ ਹੋਈ ਹੈ। ਜਦਕਿ ਅਕਸ਼ਰ ਪਟੇਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਰਿਸ਼ਭ ਪੰਤ ਅਤੇ ਕੇਐੱਲ ਰਾਹੁਲ ਸਮੇਤ ਕਈ ਦਿੱਗਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।

IND VS ENG ਦੀ ਪੰਜ ਮੈਚਾਂ ਦੀ T20 ਸੀਰੀਜ਼ ਦਾ ਸਮਾਂ-ਸਾਰਣੀ
IND VS ENG ਦੀ ਪੰਜ ਮੈਚਾਂ ਦੀ T20 ਸੀਰੀਜ਼ ਦਾ ਸਮਾਂ-ਸਾਰਣੀ (BCCI MEDIA ADVISORY)

ਟੀਮ ਇੰਡੀਆ ਦੀ ਕਮਾਨ ਸੂਰਿਆਕੁਮਾਰ ਯਾਦਵ ਦੇ ਹੱਥਾਂ 'ਚ ਹੋਵੇਗੀ। ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਟੀਮ ਵਿੱਚ ਚੁਣਿਆ ਗਿਆ ਹੈ। ਜਦੋਂ ਕਿ ਮੱਧਕ੍ਰਮ ਵਿੱਚ ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰਿੰਕੂ ਸਿੰਘ ਅਤੇ ਧਰੁਵ ਜੁਰੇਲ ਨੂੰ ਰੱਖਿਆ ਗਿਆ ਹੈ।

ਸ਼ਮੀ ਦੇ ਮੋਢਿਆਂ 'ਤੇ ਹੋਵੇਗੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ

ਉਥੇ ਹੀ ਆਲਰਾਊਂਡਰ ਦੇ ਤੌਰ 'ਤੇ ਹਾਰਦਿਕ ਪੰਡਯਾ ਅਤੇ ਨਿਤੀਸ਼ ਕੁਮਾਰ ਰੈੱਡੀ ਹੋਣਗੇ ਜਦਕਿ ਸਪਿਨ ਦੀ ਜ਼ਿੰਮੇਵਾਰੀ ਉਪ ਕਪਤਾਨ ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ ਅਤੇ ਵਾਸ਼ਿੰਗਟਨ ਸੁੰਦਰ ਦੇ ਮੋਢਿਆਂ 'ਤੇ ਹੋਵੇਗੀ। ਤੇਜ਼ ਗੇਂਦਬਾਜ਼ੀ ਲਈ ਮੁਹੰਮਦ ਸ਼ਮੀ, ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਉਪਲਬਧ ਹੋਣਗੇ।

5 ਖਿਡਾਰੀਆਂ ਨੂੰ ਦਿਖਾਇਆ ਬਾਹਰ ਦਾ ਰਾਹ

ਪਿਛਲੇ ਸਾਲ ਨਵੰਬਰ 'ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਸ਼ਾਮਲ ਪੰਜ ਖਿਡਾਰੀਆਂ ਨੂੰ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਜਿਸ ਵਿੱਚ ਰਮਨਦੀਪ ਸਿੰਘ, ਜਿਤੇਸ਼ ਸ਼ਰਮਾ, ਅਵੇਸ਼ ਖਾਨ, ਵਿਜੇ ਕੁਮਾਰ ਵੈਸ਼ਿਆ ਅਤੇ ਯਸ਼ ਦਿਆਲ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਵਿੱਚ ਜਿੰਨ੍ਹਾਂ ਪੰਜ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਵਾਸ਼ਿੰਗਟਨ ਸੁੰਦਰ ਅਤੇ ਧਰੁਵ ਜੁਰੇਲ ਦੇ ਨਾਂ ਸ਼ਾਮਲ ਹਨ।

ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ

ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟ ਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ (ਉਪ ਕਪਤਾਨ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ (ਵਿਕਟ ਕੀਪਰ)

ETV Bharat Logo

Copyright © 2025 Ushodaya Enterprises Pvt. Ltd., All Rights Reserved.