ETV Bharat / state

ਐੱਮਪੀ ਸਰਬਜੀਤ ਖਾਲਸਾ ਦੀ ਲੋਕਾਂ ਨੂੰ ਅਪੀਲ, ਸੁਖਬੀਰ ਬਾਦਲ ’ਤੇ ਸਾਧਿਆ ਨਿਸ਼ਾਨਾ - MP AMRITPAL SINGH NEW PARTY

ਐੱਮਪੀ ਸਰਬਜੀਤ ਖਾਲਸਾ ਨੇ ਕਿਹਾ ਕਿ ਜੋ ਅਸੀਂ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ, ਪੰਜਾਬ ਦੇ ਚੰਗੇ ਬੰਦਿਆਂ ਨੂੰ ਅਸੀਂ ਪਾਰਟੀ ਵਿੱਚ ਸ਼ਾਮਿਲ ਕਰਾਂਗੇ।

MP Sarabjit Singh Khalsa appeals to people
ਐੱਮਪੀ ਸਰਬਜੀਤ ਖਾਲਸਾ ਦੀ ਲੋਕਾਂ ਨੂੰ ਅਪੀਲ (Etv Bharat)
author img

By ETV Bharat Punjabi Team

Published : Jan 11, 2025, 8:19 PM IST

Updated : Jan 11, 2025, 8:28 PM IST

ਬਠਿੰਡਾ: 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਮਾਘੀ ਮੇਲੇ ਦੌਰਾਨ ਪੰਜਾਬ ਵਿੱਚ ਇੱਕ ਹੋਰ ਖੇਤਰੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ। ਫਿਲਹਾਲ ਇਸ ਸਿਆਸੀ ਪਾਰਟੀ ਦਾ ਨਾਮ ਸਾਹਮਣੇ ਨਹੀਂ ਆਇਆ, ਪਰ ਸਿਆਸੀ ਪਾਰਟੀ ਬਣਨ ਨੂੰ ਲੈ ਕੇ ਪੰਜਾਬ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਬਠਿੰਡਾ ਵਿਖੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਅਤੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਲੋਕਾਂ ਨੂੰ 14 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਗਈ।

ਐੱਮਪੀ ਸਰਬਜੀਤ ਖਾਲਸਾ ਦੀ ਲੋਕਾਂ ਨੂੰ ਅਪੀਲ (Etv Bharat)

ਲੋਕਾਂ ਨੂੰ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ 14 ਤਰੀਕ ਮਾਘੀ ਵਾਲੇ ਦਿਨ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ, ਤਿੰਨ ਨਾਂ ਸਾਡੇ ਵੱਲੋਂ ਰਜਿਸਟਰੇਸ਼ਨ ਲਈ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਚੋਣ ਹੋਵੇਗੀ। ਉਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇਗਾ। ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਜਾ ਰਹ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਜਾ ਰਿਹਾ ਹੈ ਅਤੇ ਇਥੋਂ ਦੇ ਸਿਆਸਤਦਾਨ ਆਪਣੇ ਘਰ ਭਰਨ ਲੱਗੇ ਹੋਏ ਹਨ।

‘ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਸਿਆਸੀ ਪਾਰਟੀ ਦਾ ਆਗਾਜ਼’

ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਹਰ ਵਰਗ ਦਾ ਖਿਆਲ ਰੱਖੇਗਾ ਅਤੇ ਪੰਜਾਬ ਨੂੰ ਕਰਜੇ ਦੀ ਮਾਰ ਹੇਠੋਂ ਕੱਢੇਗੀ। ਪਿਛਲੇ ਦਿਨੀਂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਨਵੀਂ ਬਣ ਰਹੀ ਖੇਤਰੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਲੈ ਕੇ ਚੁੱਕੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਸ ਸੰਵਿਧਾਨ ਅਧੀਨ ਉਹਨਾਂ ਦੀ ਪਾਰਟੀ ਜਾਂ ਹੋਰਨਾਂ ਪਾਰਟੀਆਂ ਰਜਿਸਟਰਡ ਹੋਈਆਂ ਹਨ, ਅਸੀਂ ਵੀ ਉਸ ਸੰਵਿਧਾਨ ਅਧੀਨ ਆਪਣੀ ਪਾਰਟੀ ਰਜਿਸਟਰਡ ਕਰਵਾਵਾਂਗੇ। ਉਹਨਾਂ ਕਿਹਾ ਕਿ ਕੁਛ ਬੰਦਿਆਂ ਦੇ ਵੱਲੋਂ ਸਾਡੀ ਬਣਨ ਜਾ ਰਹੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਤੇ ਅਸੀਂ ਇਹਨਾਂ ਦੀ ਪੋਲ ਖੋਲ੍ਹਾਂਗੇ।

‘ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਜਾ ਰਿਹੈ ਟਾਰਗੇਟ’

ਸ਼੍ਰੋਮਣੀ ਅਕਾਲੀ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਵਿੱਚ ਚੱਲ ਰਹੇ ਵਿਵਾਦ ਉੱਤੇ ਬੋਲਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਧਾਰਮਿਕ ਸਜ਼ਾ ਲਾਈ ਸੀ, ਉਹ ਜਥੇਦਾਰਾਂ ਦੇ ਤਰਫੋਂ ਸਹੀ ਕੀਤਾ ਗਿਆ ਸੀ। ਅਕਾਲੀ ਦਲ ਨੂੰ ਉਹਨਾਂ ਦੀ ਸੱਚਾਈ ਬਰਦਾਸ਼ ਨਹੀਂ ਹੋ ਰਹੀ ਇਸੇ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ।

ਇਸ ਸਿਆਸੀ ਪਾਰਟੀ ਦੇ ਆਗਾਜ਼ ਤੋਂ ਬਾਅਦ ਉਹ ਧਾਰਮਿਕ ਸੰਸਥਾਵਾਂ ਨੂੰ ਆਜ਼ਾਦ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ ਤਾਂ ਜੋ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਆਜ਼ਾਦ ਕਰਵਾ ਕੇ ਇਹਨਾਂ ਦਾ ਮਾਣ ਸਨਮਾਨ ਬਹਾਲ ਕਰਵਾਇਆ ਜਾ ਸਕੇ। ਉਹ ਅਜਿਹੇ ਨਿਯਮ ਅਤੇ ਕਾਨੂੰਨ ਬਣਾਉਣਗੇ ਜਿਸ ਵਿੱਚ ਜਥੇਦਾਰਾਂ ਨੂੰ ਲਗਾਉਣ ਅਤੇ ਸੇਵਾ ਮੁਕਤ ਕਰਨ ਲਈ ਬਕਾਇਦਾ ਸ਼ਰਤਾਂ ਰੱਖੀਆਂ ਜਾਣਗੀਆਂ ਤਾਂ ਜੋ ਜਥੇਦਾਰ ਸਾਹਿਬਾਨ ਆਪਣਾ ਸਹੀ ਕੰਮ ਕਰ ਸਕਣ ਅਤੇ ਕਿਸੇ ਦੇ ਦਬਾਅ ਥੱਲੇ ਨਾ ਆਉਣ।

‘ਸੁਖਬੀਰ ਬਾਦਲ ਉੱਤੇ ਸਾਧਿਆ ਨਿਸ਼ਾਨਾਂ’

ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜੋ ਅਸੀਂ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ, ਪੰਜਾਬ ਦੇ ਚੰਗੇ ਬੰਦਿਆਂ ਨੂੰ ਅਸੀਂ ਪਾਰਟੀ ਵਿੱਚ ਸ਼ਾਮਿਲ ਕਰਾਂਗੇ, ਕੋਈ ਵੀ ਪੰਜਾਬ ਤੋਂ ਬਾਹਰੋਂ ਨਹੀਂ ਹੋਵੇਗਾ। ਜੋ ਪੰਜਾਬ ਦੀ ਭਲਾਈ ਕਰੇਗਾ ਉਸ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਉੱਤੇ ਬੋਲਦਿਆਂ ਉਹਨਾਂ ਕਿਹਾ ਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਮਨਜ਼ੂਰ ਕਰਨ ਵਾਲਿਆਂ ਤੋਂ ਬਿਨਾਂ ਸਰਦਾ ਹੈ ਅਤੇ ਨਾ ਹੀ ਅਸਤੀਫਾ ਲੈਣ ਵਾਲਿਆਂ ਦਾ ਸੁਖਬੀਰ ਸਿੰਘ ਬਾਦਲ ਬਿਨ੍ਹਾਂ ਸਰਦਾ ਹੈ। ਆਉਂਦੇ ਦਿਨਾਂ ਵਿੱਚ ਫੇਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਵੇਗਾ, ਇਹ ਸਾਰਾ ਕੁਝ ਸਿਰਫ ਡਰਾਮਾ ਹੈ।

Last Updated : Jan 11, 2025, 8:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.