ਤਰਨਤਾਰਨ: ਬੀਤੀ 9 ਜਨਵਰੀ ਨੂੰ ਸ਼ਿਵ ਸੈਨਾ ਦੇ ਸੂਬਾ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਦੇ ਬਾਹਰ ਤੜਕਸਾਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ਿਵ ਸੈਨਾ ਆਗੂ ਅਸ਼ਵਨੀ ਕੁਮਾਰ ਕੁੱਕੂ ਨੇ ਦਾਅਵਾ ਕੀਤਾ ਸੀ ਕਿ ਵਿਦੇਸ਼ੀ ਨੰਬਰ ਤੋਂ ਉਸ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ। ਜਿਸ ਕਾਰਨ ਉਸ 'ਤੇ ਗੋਲੀ ਚਲਾਈ ਗਈ ਹੈ।
ਸ਼ਿਵ ਸੈਨਾ ਆਗੂ ਹੀ ਕੀਤਾ ਗ੍ਰਿਫ਼ਤਾਰ
ਇਸ ਦੇ ਨਾਲ ਹੀ ਅਸ਼ਵਨੀ ਕੁਮਾਰ ਕੁੱਕੂ ਵਲੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਉਕਤ ਮਾਮਲੇ ਨੂੰ ਬਰੀਕੀ ਨਾਲ ਕੀਤੀ ਜਾਂਚ ਦੌਰਾਨ ਹੱਲ ਕਰਦਿਆਂ ਸ਼ਿਵ ਸੈਨਾ ਆਗੂ ਅਸ਼ਵਨੀ ਕੁਮਾਰ ਕੁੱਕੂ ਅਤੇ ਸ਼ਿਵ ਸੈਨਾ ਸ਼ਹਿਰੀ ਦੇ ਪ੍ਰਧਾਨ ਅਵਨਜੀਤ ਸਿੰਘ ਬੇਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਗੋਲੀਆਂ ਚਲਾਉਣ ਲਈ ਵਰਤਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ।
ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਪਰਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਅਸ਼ਵਨੀ ਕੁਮਾਰ ਕੁੱਕੂ ਨੇ ਆਪਣੀ ਸੁਰੱਖਿਆ ਵਧਾਉਣ ਲਈ ਆਪਣੇ ਦੋਸਤ ਅਵਨਜੀਤ ਸਿੰਘ ਬੇਦੀ ਦਾ ਲਾਈਸੈਂਸੀ ਰਿਵਾਲਵਰ ਵਰਤਿਆ ਸੀ, ਜਿਸ ਨਾਲ ਅਸ਼ਵਨੀ ਕੁਮਾਰ ਕੁੱਕੂ ਨੇ ਖੁਦ ਹੀ ਆਪਣੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ ਸਨ। ਅਸ਼ਵਨੀ ਕੁਮਾਰ ਕੁੱਕੂ ਦੇ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਦੇਖਿਆ ਕਿ ਕੁੱਕੂ ਨੇ ਖੁਦ ਹੀ ਘਰ ਤੋਂ ਬਾਹਰ ਆ ਕੇ ਗੋਲੀਆਂ ਚਲਾਈਆਂ ਸਨ। ਐਸਪੀ ਹੈਡਕੁਆਰਟਰ ਨੇ ਦੱਸਿਆ ਕਿ ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਰਿਵਾਲਵਰ ਅਤੇ ਖਾਲੀ ਖੋਲ ਵੀ ਬਰਾਮਦ ਕਰ ਲਏ ਗਏ ਹਨ। ਐਸਪੀ ਹੈਡਕੁਆਰਟਰ ਨੇ ਦੱਸਿਆ ਕਿ ਕੁੱਕੂ ਨੇ ਇਹ ਸਾਰਾ ਡਰਾਮਾ ਆਪਣੀ ਸੁਰੱਖਿਆ ਵਧਾਉਣ ਖਾਤਰ ਕੀਤਾ ਸੀ।
- "ਮੁੱਖ ਮੰਤਰੀ ਨੇ ਮਾਰੀ ਬੜਕ ਪਰ ਲੋਕਾਂ ਨੇ ਸਿਖਾਇਆ ਸਬਕ", ਜਾਣੋ ਪ੍ਰਤਾਪ ਬਾਜਵਾ ਨੇ ਅਜਿਹਾ ਕਿਉਂ ਕਿਹਾ?
- ਜਲੰਧਰ ਦੇ ਮੇਅਰ ਬਣੇ ਵਿਨੀਤ ਧੀਰ: ਬਲਵੀਰ ਨੂੰ ਮਿਲੀ ਸੀਨੀਅਰ ਡਿਪਟੀ ਮੇਅਰ ਦੀ ਜ਼ਿੰਮੇਵਾਰੀ, ਸਮਰਥਕਾਂ 'ਚ ਜਸ਼ਨ ਦਾ ਮਾਹੌਲ
- ਆਮ ਆਦਮੀ ਪਾਰਟੀ ਨੂੰ ਪਿਆ ਵੱਡਾ ਘਾਟਾ, ਵੱਖ-ਵੱਖ ਸਿਆਸਦਾਨਾਂ ਨੇ MLA ਗੋਗੀ ਨੂੰ ਇੰਝ ਦਿੱਤੀ ਸ਼ਰਧਾਂਜਲੀ
- ਪਿੰਡ ਦਾਣ ਸਿੰਘ ਵਾਲਾ 'ਚ 8 ਘਰਾਂ ਨੂੰ ਅੱਗ ਲਾਉਣ ਵਾਲੇ ਨਸ਼ੇੜੀਆਂ ਖਿਾਲਾਫ ਪੁਲਿਸ ਨੇ 24 ਘੰਟਿਆਂ 'ਚ ਕੀਤੀ ਕਾਰਵਾਈ