ਲੁਧਿਆਣਾ: ਜ਼ਿਲ੍ਹੇ ਦੇ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਪਿੰਡ ਹਸਨਪੁਰ ਦੇ ਵਿੱਚ ਅਵਾਰਾ ਕੁੱਤੇ ਆਦਮ ਖੋਰ ਬਣ ਚੁੱਕੇ ਹਨ, ਜਿਨ੍ਹਾਂ ਵੱਲੋਂ ਇੱਕ ਹਫਤੇ ਦੇ ਵਿੱਚ 2 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਅੱਜ ਸਵੇਰੇ 11 ਸਾਲ ਦੇ ਬੱਚੇ ਉੱਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰਕੇ ਉਸ ਨੂੰ ਇੰਨੀ ਬੁਰ੍ਹੀ ਤਰ੍ਹਾਂ ਨੋਚਿਆ ਤੇ ਬੱਚੇ ਦੀ ਮੌਤ ਗਈ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਇੱਕ ਹਫਤੇ ਦੇ ਵਿੱਚ ਇਹ ਦੂਜੀ ਮੌਤ ਹੋਈ ਹੈ। ਜਿਸ ਬੱਚੇ ਦੀ ਮੌਤ ਹੋਈ ਹੈ ਉਹ ਆਪਣੇ ਪਰਿਵਾਰ ਦਾ ਹੀ ਇਕਲੌਤਾ ਪੁੱਤਰ ਸੀ।
ਇਕਲੌਤਾ ਪੁੱਤਰ ਦੀ ਮ੍ਰਿਤਕ
ਮ੍ਰਿਤਕ ਬੱਚੇ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਬੇਟੇ ਦਾ ਨਾਂ ਹਰਸੁਖਪ੍ਰੀਤ ਸਿੰਘ ਸੀ ਜੋ ਕਿ 11 ਸਾਲ ਦਾ ਸੀ। ਉਹ ਸਾਡਾ ਇਕਲੌਤਾ ਪੁੱਤਰ ਸੀ। ਉਹਨਾਂ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਪਹਿਲਾਂ ਵੀ ਕਈ ਵਾਰ ਲੋਕਾਂ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ, ਮੌਕੇ ਉੱਤੇ ਮੌਜੂਦ ਪਿੰਡ ਦੇ ਸਾਬਕਾ ਸਰਪੰਚ ਨੇ ਵੀ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ, ਪਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਜੇਕਰ ਪ੍ਰਸ਼ਾਸਨ ਨੇ ਗੱਲ ਸੁਣੀ ਹੁੰਦੀ ਤਾਂ ਅੱਜ ਇਹ ਹਾਦਸਾ ਨਹੀਂ ਹੋਣਾ ਸੀ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮੌਕੇ ਉੱਤੇ ਮੌਜੂਦ ਮੁੱਲਾਂਪੁਰ ਦਾਖਾ ਥਾਣਾ ਦੇ ਐਸਐਚਓ ਨੇ ਕਿਹਾ ਕਿ ਅਸੀਂ 174 ਜੀ ਕਾਰਵਾਈ ਕਰ ਦਿੱਤੀ ਹੈ ਤੇ ਅਤੇ ਅਵਾਰਾ ਕੁੱਤਿਆਂ ਨੂੰ ਲੈ ਕੇ ਅਸੀਂ ਮਹਿਕਮੇ ਨੂੰ ਲਿਖਤੀ ਰੂਪ ਦੇ ਵਿੱਚ ਭੇਜ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੜਕੇ ਨੂੰ ਮਾਰਨ ਤੋਂ ਬਾਅਦ ਪਿੰਡ ਵਿੱਚ ਹੋਰ ਕਈ ਇੱਕ 2 ਲੋਕਾਂ ਉੱਤੇ ਕੁੱਤਿਆਂ ਨੇ ਜਾਨਲੇਵਾ ਹਮਲਾ ਕੀਤਾ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਜਰੂਰ ਹੈ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।