ਪੰਜਾਬ

punjab

ETV Bharat / state

ਪਸ਼ੂ ਮੇਲੇ 'ਚ ਗਾਂ ਨੇ ਤੋੜਿਆ ਰਿਕਾਰਡ, 24 ਘੰਟਿਆਂ 'ਚ ਦਿੱਤਾ 74.5 ਕਿਲੋ ਦੁੱਧ - ਲੁਧਿਆਣਾ ਪਸ਼ੂ ਮੇਲਾ

ਦੁਧਾਰੂ ਪਸ਼ੂਆਂ ਦਾ ਮੇਲਾ ਪੀਡੀਐਫਏ ਲੁਧਿਆਣਾ ਵਿੱਚ ਚੱਲ ਰਿਹਾ ਹੈ, ਜਿੱਥੇ ਲੁਧਿਆਣਾ ਤੋਂ ਮੇਲੇ 'ਚ ਆਈ ਗਾਂ ਨੇ 24 ਘੰਟਿਆ 'ਚ 74.5 ਕਿਲੋ ਦੁੱਧ ਦਿੱਤਾ ਅਤੇ ਰਿਕਾਰਡ ਬਣਾ ਕੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ।

The cow broke the record in the animal fair, gave 74.5 kg milk in 24 hours in ludhiana
ਪਸ਼ੂ ਮੇਲੇ 'ਚ ਗਾਂ ਨੇ ਤੋੜਿਆ ਰਿਕਾਰਡ, 24 ਘੰਟਿਆਂ 'ਚ ਦਿੱਤਾ 74.5 ਕਿਲੋ ਦੁੱਧ

By ETV Bharat Punjabi Team

Published : Feb 8, 2024, 12:05 PM IST

ਪਸ਼ੂ ਮੇਲੇ 'ਚ ਗਾਂ ਨੇ ਤੋੜਿਆ ਰਿਕਾਰਡ

ਲੁਧਿਆਣਾ: ਪੰਜਾਬ ਦਾ ਸਭ ਤੋਂ ਵੱਡਾ ਦੁਧਾਰੂ ਪਸ਼ੂਆਂ ਦਾ ਮੇਲਾ ਪੀਡੀਐਫਏ ਜਗਰਾਓਂ ਵਿੱਚ ਚੱਲ ਰਿਹਾ ਹੈ। ਇਸ ਤਹਿਤ ਪੰਜਾਬ ਵਿੱਚ ਦੁਧਾਰੂ ਪਸ਼ੂਆਂ ਨੂੰ ਲੈ ਕੇ ਲਗਾਤਾਰ ਕਿਸਾਨ ਨਵੀਂ ਤੋਂ ਨਵੀਂ ਬਰੀਡ ਤਿਆਰ ਕਰ ਰਹੇ ਹਨ ਅਤੇ ਡੇਅਰੀ ਫਾਰਮਿੰਗ ਦੇ ਵਿੱਚ ਵੱਡੇ ਪੱਧਰ 'ਤੇ ਕਿਸਾਨ ਨਾ ਸਿਰਫ ਮੁਨਾਫਾ ਕਮਾ ਰਹੇ ਹਨ, ਸਗੋਂ ਚੰਗੀ ਨਸਲਾਂ ਦੇ ਪਸ਼ੂ ਵੀ ਰੱਖ ਰਹੇ ਹਨ। ਨੌਜਵਾਨ ਕਿਸਾਨ ਵੀ ਇਸ ਵਿੱਚ ਕਾਫੀ ਦਿਲਚਸਪੀ ਵਿਖਾ ਰਹੇ ਹਨ। ਲੁਧਿਆਣਾ ਦੇ ਜਗਰਾਉਂ ਦੇ ਵਿੱਚ ਤਿੰਨ ਦਿਨ ਤੋਂ ਚੱਲ ਰਹੇ ਪੀਡੀਐਫਏ ਮੇਲੇ ਦਾ ਅੱਜ ਆਖਰੀ ਦਿਨ ਰਿਹਾ ਅਤੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੀ ਮੇਲੇ ਵਿੱਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਮੇਲੇ ਵਿੱਚ ਇੱਕ ਨੌਜਵਾਨ ਦੀ ਗਾਂ ਨੇ 24 ਘੰਟਿਆ ਵਿੱਚ 74 ਕਿਲੋ ਤੋਂ ਵਧੇਰੇ ਦੁੱਧ ਦੇ ਕੇ ਨਵਾਂ ਕੌਮੀ ਰਿਕਾਰਡ ਸਥਾਪਿਤ ਕਰ ਦਿੱਤਾ ਹੈ।


ਕੌਮੀ ਰਿਕਾਰਡ ਵੀ ਤੋੜਿਆ : ਗਾਂ ਦੀ ਉਪਲਬਧੀ ਨੂੰ ਵੇਖਦੇ ਹੋਏ ਨੌਜਵਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ ਅਤੇ ਉਸ ਦੀ ਗਾਂ ਨੇ ਪਹਿਲਾ ਇਨਾਮ ਹਾਸਿਲ ਕੀਤਾ ਹੈ। ਗਾਂ ਨੇ ਕੌਮੀ ਰਿਕਾਰਡ ਵੀ ਤੋੜ ਦਿੱਤਾ ਹੈ। ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ ਇੱਕ ਗਾਂ ਨੇ ਨਹੀਂ, ਸਗੋਂ ਉਸ ਦੇ ਨਾਲ ਮੁਕਾਬਲਾ ਕਰਨ ਵਾਲੀਆਂ ਪਹਿਲੀਆਂ ਦੱਸ ਗਾਵਾਂ ਨੇ 70 ਕਿੱਲੋ ਦੇ ਕਰੀਬ ਦੁੱਧ ਦਿੱਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੱਝਾਂ ਨੇ ਵੀ ਰਿਕਾਰਡ ਤੋੜਿਆ ਹੈ। ਪਹਿਲੇ ਸੂਏ ਦੀਆਂ ਗਾਵਾਂ ਨੇ ਨਵੇਂ ਰਿਕਾਰਡ ਬਣਾਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਇਹ ਮੇਲਾ ਕਾਮਯਾਬ ਰਿਹਾ ਹੈ। ਇਸ ਮੇਲੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਇੰਨੀ ਵੱਡੀ ਤਾਦਾਦ ਵਿੱਚ ਕਿਸਾਨ ਪਹੁੰਚੇ ਕਿ ਇਹ ਥਾਂ ਸਾਨੂੰ ਘੱਟ ਪੈ ਗਈ। ਅਗਲੀ ਵਾਰ ਸਾਨੂੰ ਇਸ ਤੋਂ ਵੱਡਾ ਭੰਡਾਲ ਲਗਾਉਣਾ ਪਵੇਗਾ।

ਕਿਸਾਨ ਇੱਕ ਦੂਜੇ ਨੂੰ ਵਧਾਈ ਦੇ ਰਹੇ: ਪ੍ਰਬੰਧਕਾਂ ਨੇ ਕਿਹਾ ਕਿ ਜਿਨਾਂ ਕਿਸਾਨਾਂ ਦੇ ਪਸ਼ੂਆਂ ਨੇ ਇਨਾਮ ਜਿੱਤਿਆ ਹੈ, ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਕਿਸਾਨ ਇੱਕ ਦੂਜੇ ਨੂੰ ਵਧਾਈ ਦੇ ਰਹੇ ਹਨ, ਜੋ ਕਿ ਇੱਕ ਬਹੁਤ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਬਜ਼ੁਰਗ ਸਾਡੇ ਨੌਜਵਾਨ ਕਿਸਾਨ ਵੀ ਡੇਅਰੀ ਫਾਰਮਿੰਗ ਦੇ ਕਿੱਤੇ ਵਿੱਚ ਆ ਰਹੇ ਹਨ ਅਤੇ ਚੰਗੇ ਦੁੱਧ ਦੀ ਪੈਦਾਵਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪੰਜਾਬ ਲਈ ਚੰਗਾ ਸੰਕੇਤ ਹੈ।

ABOUT THE AUTHOR

...view details