ਕੀ ਹੁਣ ਲੋਕਾਂ ਨੂੰ ਮਿਲੇਗਾ ਮਹਿੰਗੀਆਂ ਸਬਜ਼ੀਆਂ ਤੋਂ ਛੁਟਕਾਰਾ (Etv Bharat Ludhiana) ਲੁਧਿਆਣਾ:ਭਾਰਤ ਦੇ ਵਿੱਚ ਮੌਨਸੂਨ ਸੀਜ਼ਨ ਦੇ ਅੰਦਰ ਅਕਸਰ ਹੀ ਹਰੀ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਚੜ ਜਾਂਦੀਆਂ ਹਨ। ਹਰੀ ਸਬਜ਼ੀਆਂ ਦੇ ਨਾਲ ਆਲੂ, ਪਿਆਜ਼, ਟਮਾਟਰ ਆਦ ਦੀਆਂ ਕੀਮਤਾਂ ਦੇ ਵਿੱਚ ਵੀ ਇਜਾਫਾ ਹੋ ਜਾਂਦਾ ਹੈ। ਮੌਜੂਦਾ ਸਮੇਂ ਪਿਆਜ ਦੀ ਕੀਮਤ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ ਅਤੇ ਆਉਂਦੇ ਸਮੇਂ ਦੇ ਵਿੱਚ ਇਸ ਦੇ ਹੋਰ ਮਹਿੰਗੇ ਹੋਣ ਦੀ ਉਮੀਦ ਹੈ ਕਿਉਂਕਿ ਗਰਮੀਆਂ ਅਤੇ ਮੌਨਸੂਨ ਸੀਜ਼ਨ ਵਿੱਚ ਹਿਊਮੀਡਿਟੀ ਹੋਣ ਕਰਕੇ ਪਿਆਜ਼ ਜਲਦੀ ਪੁੰਗਰ ਹੁੰਦਾ ਹੈ ਖਰਾਬ ਹੋ ਜਾਂਦਾ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਡਾਕਟਰਾਂ ਵੱਲੋਂ ਦੱਸੀਆਂ ਤਕਨੀਕਾਂ ਦੇ ਨਾਲ ਨਾ ਸਿਰਫ ਪਿਆਜ਼ ਦੀ ਸ਼ੈਲਫ਼ ਲਾਈਫ ਨੂੰ ਵਧਾਇਆ ਜਾ ਸਕਦਾ ਹੈ ਸਗੋਂ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਦੇ ਨਾਲ ਕਿਸਾਨ ਖੇਤੀ ਵਿਭਿੰਨਤਾ ਵੱਲ ਵੀ ਵੱਧ ਸਕਦੇ ਹਨ।
ਕਿਵੇਂ ਬਚਾਈਏ ਫਸਲਾਂ ਅਤੇ ਸਬਜ਼ੀਆਂ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਸਲ ਵਿਗਿਆਨ ਦੇ ਮਾਹਰ ਡਾਕਟਰ ਖੋਸਾ ਲਈ ਦੱਸਿਆ ਹੈ ਕਿ ਹਰੀ ਸਬਜ਼ੀਆਂ ਜਿਆਦਾਤਰ ਗਰਮੀਆਂ ਦੇ ਵਿੱਚ ਜਲਦੀ ਖਰਾਬ ਹੋ ਜਾਂਦੀਆਂ ਹਨ ਇਸ ਕਰਕੇ ਉਨ੍ਹਾਂ ਨੂੰ ਜਿੰਨੇ ਘੱਟ ਟੈਂਪਰੇਚਰ ਦੇ ਵਿੱਚ ਰੱਖਿਆ ਜਾਵੇਗਾ ਉਨ੍ਹਾਂ ਦੀ ਲਾਈਫ ਵੱਧ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਆਜ਼ ਨੂੰ ਜੇਕਰ ਅਸੀਂ ਖੁੱਲੇ ਥਾਂ 'ਤੇ ਬਿਨ੍ਹਾਂ ਨਵੀਂ ਵਾਲੇ ਕਮਰੇ ਦੇ ਵਿੱਚ ਫਰੋਲ ਕੇ ਰੱਖ ਲੈਂਦੇ ਹਨ ਤਾਂ ਉਸ ਦੀ ਲਾਈਫ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਪਿਆਜ਼ ਦੀ ਕਿਸਮਾਂ ਜੇਕਰ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਦੀ ਸੈਲਫ ਲਾਈਫ ਪੰਜ ਮਹੀਨੇ ਤੱਕ ਵੀ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਦੇ ਵਿੱਚ ਉਗਾਇਆ ਗਿਆ ਪਿਆਜ਼ ਨਾਸਿਕ ਦੇ ਪਿਆਜ਼ ਦੇ ਮੁਕਾਬਲੇ ਜਿਆਦਾ ਸੈਲਫ ਲਾਈਫ ਰੱਖਦਾ ਹੈ ਅਤੇ ਉਸ ਦੇ ਪੁੰਗਰਨ ਦਾ ਸਮਾਂ ਵੀ ਨਾਸਿਕ ਦੇ ਪਿਆਰ ਜਨਾਲੋ ਕਿਤੇ ਜਿਆਦਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਇਕੱਠੇ ਪਿਆਜ ਲੈ ਕੇ ਰੱਖੇ ਹਨ ਅਤੇ ਉਨ੍ਹਾਂ ਵਿੱਚੋਂ ਜੇਕਰ ਕੋਈ ਪਿਆਜ਼ ਖਰਾਬ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਆਦਾ ਨਮੀ ਵਾਲੀ ਥਾਂ ਤੇ ਪਿਆਜ਼ ਸਟੋਰ ਨਹੀਂ ਕਰਨੇ ਉਨ੍ਹਾਂ ਨੂੰ ਹਵਾ ਲੱਗਣੀ ਬੇਹੱਦ ਜਰੂਰੀ ਹੈ। ਸਿੱਧਾ ਉਸ ਨੂੰ ਜਮੀਨ ਤੇ ਨਹੀਂ ਰੱਖਣਾ ਹੇਠਾਂ ਕੁਝ ਵੀ ਰੱਖਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਜਿਸ ਤਰ੍ਹਾਂ ਪਹਿਲਾਂ ਸ਼ਟਰਿੰਗ ਵਾਲੇ ਫੱਟੇ ਆਜ ਦੀ ਵਰਤੋਂ ਕੀਤੀ ਜਾਂਦੀ ਸੀ।
ਕਿਹੜੀਆਂ ਕਿਸਮਾਂ ਦਾ ਕਰੇ ਇਸਤੇਮਾਲ:ਡਾਕਟਰ ਖੋਸਾ ਨੇ ਦੱਸਿਆ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਕਿਸਮਾਂ ਸਿਫਾਰਿਸ਼ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਵਿੱਚ ਪੀਆਰਓ 7, ਪੰਜਾਬ ਅਨੀਅਨ ਹਾਈਬ੍ਰੀਡ, ਪੰਜਾਬ ਨਰੋਇਆ, ਸਫੇਦ ਪਿਆਜ਼ ਦੇ ਵਿੱਚ ਪੀ ਡਬਲਿਊ 2, ਚੰਗੀਆਂ ਵਰਾਇਟੀਆਂ ਹਨ। ਜਿਨ੍ਹਾਂ ਦੀ ਸੈਲਫ ਲਾਈਫ ਵੀ ਨਾਸਿਕ ਦੇ ਪਿਆਜ਼ ਨਾਲੋਂ ਕਿਤੇ ਜਿਆਦਾ ਹੈ ਕਿਉਂਕਿ ਉੱਥੇ ਵਾਤਾਵਰਨ ਕੁਝ ਹੋਰ ਹੈ। ਪੰਜਾਬ ਦੇ ਵਿੱਚ ਵਾਤਾਵਰਨ ਨੂੰ ਕੁਝ ਹੋਰ ਹੈ ਇਸ ਕਰਕੇ ਇੱਥੇ ਉਹ ਪਿਆਜ਼ ਕਾਮਯਾਬ ਨਹੀਂ ਹੋ ਪਾਉਂਦਾ। ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਘੱਟੋ ਘੱਟ ਕੁਝ ਥਾਂ ਦੇ ਵਿੱਚ ਆਪਣੇ ਪਰਿਵਾਰ ਦੇ ਲਈ ਖਾਣ ਲਈ ਸਬਜ਼ੀਆਂ ਅਤੇ ਪਿਆਜ਼ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਜ਼ਾਰ ਵਿੱਚ ਖਰੀਦਣ ਜਾਣ ਦੀ ਫਿਰ ਲੋੜ ਹੀ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਕਾਇਦਾ ਇਨ੍ਹਾਂ ਸਬਜ਼ੀਆਂ ਦੀ ਇੱਕ ਕਿੱਟ ਵੀ ਤਿਆਰ ਕੀਤੀ ਗਈ ਹੈ ਜੋ ਕਿ ਤੁਸੀਂ ਆਸਾਨੀ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟੋਰ ਤੋਂ ਹਾਸਿਲ ਕਰ ਸਕਦੇ ਹੋ।
ਇਸ ਤੋਂ ਇਲਾਵਾ ਡਾਕਟਰ ਖੋਸਾ ਨੇ ਕਿਹਾ ਕਿ ਫਲਾਂ ਦੀ ਵੀ ਇੱਕ ਕਿੱਟ ਹੈ ਉਨ੍ਹਾਂ ਕਿਹਾ ਕਿ ਅਸੀਂ ਦਾ ਕਿਸਾਨਾਂ ਨੂੰ ਸਿਫਾਰਿਸ਼ ਕਰਦੇ ਹਨ ਕਿ ਉਹ ਫਲ ਵੀ ਜਰੂਰ ਆਪਣੇ ਹੀ ਜਮੀਨ ਦੇ ਵਿੱਚ ਲਾਣ ਅਤੇ ਇਸਤੇਮਾਲ ਕਰਨ। ਡਾਕਟਰ ਨੇ ਦੱਸਿਆ ਕਿ ਜਿਆਦਾਤਰ ਪੰਜਾਬ ਦੇ ਵਿੱਚ ਪਿਆਜ਼ ਦੀ ਖੇਤੀ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਵਿੱਚ ਜਿਆਦਾ ਕੀਤੀ ਜਾਂਦੀ ਹੈ।
ਕਿਸਾਨਾਂ ਤੇ ਆਮ ਲੋਕਾਂ ਨੂੰ ਅਪੀਲ:ਡਾਕਟਰ ਜਿਫਿਨ ਨੇ ਜਿੱਥੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਬਜ਼ੀਆਂ ਦੀ ਕਾਸ਼ਟ ਕਰਨ ਘੱਟੋ ਘੱਟ ਆਪਣੇ ਘਰੇਲੂ ਵਰਤੋਂ ਲਈ ਛੋਟੀਆਂ ਬਗੀਚੀਆਂ ਜਰੂਰ ਲਗਾਉਣ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਫਸਲੀ ਵਿਭਿੰਨਤਾ ਨੂੰ ਵੀ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਾਣੀ ਲਗਾਤਾਰ ਡੂੰਘੇ ਹੋ ਰਹੇ ਹਨ। ਸਾਨੂੰ ਰਵਾਇਤੀ ਫਸਲਾਂ ਤੋਂ ਥੋੜਾ ਜਿਹਾ ਹਟਣਾ ਹੋਵੇਗਾ ਉਨ੍ਹਾਂ ਕਿਹਾ ਕਿ ਅਸੀਂ ਪੈਸੇ ਖਰਚ ਕਰਕੇ ਬਾਜ਼ਾਰ ਤੋਂ ਸਬਜ਼ੀਆਂ ਲੈ ਕੇ ਆਉਂਦੇ ਹਨ। ਇਸ ਤੋਂ ਬਿਹਤਰ ਹੈ ਕਿ ਅਸੀਂ ਆਪਣੀਆਂ ਸਬਜ਼ੀਆਂ ਉਗਾਈਏ ਅਤੇ ਇਸਤੇਮਾਲ ਕਰੀਏ। ਉਨ੍ਹਾਂ ਦੱਸਿਆ ਕਿ ਆਮ ਲੋਕ ਵੀ ਹੁਣ ਘਰਾਂ ਦੇ ਵਿੱਚ ਜਿਨਾਂ ਕੋਲ ਥੋੜੀ ਥਾਂ ਹੈ ਉੱਥੇ ਵੀ ਸਬਜ਼ੀਆਂ ਆਪਣੇ ਲਈ ਉਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਸੋਇਲ ਲੈਸ ਫਾਰਮਿੰਗ ਕਾਫੀ ਪ੍ਰਚਲਿਤ ਹੈ ਜਿਸ ਦੇ ਨਾਲ ਤੁਸੀਂ ਇੱਕ ਛੋਟਾ ਯੂਨਿਟ ਆਪਣੇ ਕੋਲ ਘੱਟ ਥਾਂ ਤੇ ਵੀ ਲਗਾ ਸਕਦੇ ਹੋ। ਇਸ ਤੋਂ ਇਲਾਵਾ ਪਾਣੀ ਦੇ ਲਈ ਤੁਪਕਾ-ਤੁਪਕਾ ਸਿੰਚਾਈ ਵਰਗੀਆਂ ਟੈਕਨੋਲਜੀ ਦਾ ਇਸਤੇਮਾਲ ਕਰਕੇ ਆਮ ਲੋਕ ਵੀ ਆਪਣੇ ਘਰ ਦੇ ਛੋਟੇ ਜਿਹੇ ਹਿੱਸੇ ਦੇ ਵਿੱਚ ਵੀ ਆਪਣੇ ਖਾਣ ਲਾਇਕ ਸਬਜ਼ੀਆਂ ਉਗਾ ਸਕਦੇ ਹਨ।