ਬਰਨਾਲਾ: ਜ਼ਿਲ੍ਹੇ ਵਿਖੇ 18 ਟਾਇਰਾਂ ਟਰਾਲਾ ਚੋਰੀ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਬਰਾਮਦ ਕਰਵਾਇਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵਾਰਦਾਤ ਇੱਕ ਦਿਨ ਪਹਿਲਾਂ ਬਰਨਾਲਾ ਦੇ ਧਨੌਲਾ ਰੋਡ ਉਪਰ ਵਾਪਰੀ, ਜਿੱਥੇ ਟਰੱਕ ਮਾਲਕ ਆਪਣੇ ਕੰਡਕਟਰ ਨੂੰ ਟਰੱਕ ਸੌਂਪ ਕੇ ਘਰ ਚਲਿਆ ਗਿਆ। ਇਸ ਉਪਰੰਤ ਜਦੋਂ ਮਾਲਕ ਨੇ ਟਰਾਲੇ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਟਰਾਲੇ ਦੀ ਲੋਕੇਸ਼ਨ ਬਰਨਾਲਾ ਦੀ ਬਜਾਏ ਬਠਿੰਡਾ ਰੋਡ ਤੋਂ ਦਿਖਾਈ ਦਿੱਤੀ। ਕੰਡਕਟਰ ਉਸਦਾ ਟਰਾਲਾ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦੀ ਟਰਾਲਾ ਮਾਲਕ ਨੇ ਤੁਰੰਤ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਕੀਤੀ। ਬਰਨਾਲਾ ਦੇ ਪੁਲਿਸ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕੁਝ ਹੀ ਘੰਟਿਆਂ ਵਿੱਚ ਤਪਾ ਤੇ ਰਾਮਪੁਰਾ ਦੇ ਵਿਚਕਾਰ ਬੇਆਬਾਦ ਜਗ੍ਹਾ ਤੋਂ ਟਰਾਲਾ ਬਰਾਮਦ ਕਰ ਲਿਆ ਅਤੇ ਮੁਲਜ਼ਮ ਕੰਡਕਟਰ ਮਨਪ੍ਰੀਤ ਸਿੰਘ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਟਰਾਲਾ ਮਾਲਕ ਨੇ ਪੁਲਿਸ ਦਾ ਕੀਤਾ ਧੰਨਵਾਦ
ਇਸ ਸਬੰਧ ਵਿੱਚ ਟਰਾਲੇ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਮਨਪ੍ਰੀਤ ਸਿੰਘ ਦੇ ਨਾਲ ਬਰਨਾਲਾ ਦੇ ਧਨੌਲਾ ਰੋਡ ਉੱਪਰ ਆਪਣੀ ਟਰਾਲੇ ਨੂੰ ਪਾਰਕ ਕਰਕੇ ਘਰ ਚਲਾ ਗਿਆ ਸੀ। ਇਸ ਦੌਰਾਨ ਉਸ ਨੂੰ ਮਨਪ੍ਰੀਤ ਸਿੰਘ ਨੇ ਫੋਨ ਉੱਪਰ 500 ਰੁਪਏ ਦੀ ਮੰਗ ਕੀਤੀ ਪ੍ਰੰਤੂ ਉਸਨੇ ਮਨਪ੍ਰੀਤ ਨੂੰ ਸਿਰਫ 300 ਹੀ ਭੇਜੇ। ਉਸ ਨੂੰ ਸ਼ੱਕ ਹੋਇਆ ਕਿ ਮਨਪ੍ਰੀਤ ਨਸ਼ਾ ਪੱਤਾ ਕਰਨ ਦਾ ਆਦੀ ਹੈ ਅਤੇ ਇਸੇ ਦੇ ਚੱਲਦਿਆਂ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਦੇਵੇ। ਜਿਸ ਤੋਂ ਬਾਅਦ ਉਸਨੇ ਟਰਾਲੇ ਦੀ ਜੀਪੀਐਸ ਸਿਗਨਲ ਦੇ ਨਾਲ ਲੋਕੇਸ਼ਨ ਚੈੱਕ ਕੀਤੀ ਤਾਂ ਟਰਾਲਾ ਬਰਨਾਲਾ ਵਿੱਚ ਨਾ ਹੋ ਕੇ ਬਠਿੰਡਾ ਰੋਡ ਉੱਪਰ ਚਲਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਉੱਪਰ ਇਸ ਦੀ ਸੂਚਨਾ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਦਾ ਪੂਰਾ ਸਾਥ ਦਿੰਦਿਆਂ ਕੁਝ ਹੀ ਘੰਟਿਆਂ ਵਿੱਚ ਟਰੱਕ ਚੋਰੀ ਕਰਨ ਵਾਲੇ ਨੂੰ ਟਰਾਲੇ ਸਮੇਤ ਗਿਰਫਤਾਰ ਕਰ ਲਿਆ। ਉਹਨਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਪੁਲਿਸ ਨੇ ਮੁਲਜ਼ਮ ਕੀਤਾ ਕਾਬੂ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਨਾਲਾ ਸੁਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਉੱਪਰ ਅਵਤਾਰ ਸਿੰਘ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਸ ਵੱਲੋਂ ਬਰਨਾਲਾ ਦੇ ਧਨੌਲਾ ਰੋਡ ਉਪਰ ਆਪਣਾ 18 ਟਾਇਰਾਂ ਟਰਾਲਾ ਪਾਰਕ ਕੀਤਾ ਗਿਆ ਸੀ ਜਿਸ ਨੂੰ ਉਸ ਦੇ ਟਰਾਲੇ ਦਾ ਕੰਡਕਟਰ ਮਨਪ੍ਰੀਤ ਸਿੰਘ ਚੋਰੀ ਕਰਕੇ ਲੈ ਗਿਆ। ਜਿਸ ਤੋਂ ਬਾਅਦ ਤੁਰੰਤ ਪੁਲਿਸ ਐਕਸ਼ਨ ਵਿੱਚ ਆਈ ਅਤੇ ਉਕਤ ਚੋਰੀ ਕਰਨ ਵਾਲੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਇਹ ਟਰਾਲਾ ਬਰਾਮਦ ਕਰਵਾਇਆ ਗਿਆ। ਉਹਨਾਂ ਕਿਹਾ ਕਿ ਮੁਲਜਮ ਨੂੰ ਤਪਾ ਅਤੇ ਰਾਮਪੁਰਾ ਦੇ ਵਿਚਕਾਰ ਇੱਕ ਬੇਆਬਾਦ ਜਗ੍ਹਾ ਤੋਂ ਟਰਾਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜਮ ਮਨਪ੍ਰੀਤ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਮੁਲਜ਼ਮ ਦੇ ਖਿਲਾਫ ਇੱਕ ਕੁੱਟਮਾਰ ਦਾ ਮਾਮਲਾ ਦਰਜ ਹੈ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
- ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਘਰ ਐੱਨਆਈਏ ਵੱਲੋਂ ਛਾਪੇਮਾਰੀ, ਵਿਦੇਸ਼ੀ ਕਾਲਾਂ ਬਾਰੇ ਲਈ ਜਾਣਕਾਰੀ
- 'AAP ਨੇ ਦਿੱਲੀ ’ਚ ਬੁਲਾਏ ਪੰਜਾਬ ਤੋਂ ਗੁੰਡੇ, ਖ਼ਤਰੇ ’ਚ ਸੁਰੱਖਿਆ', ਭਾਜਪਾ ਆਗੂ ਦਾ ਵੱਡਾ ਤੇ ਵਿਵਾਦਿਤ ਬਿਆਨ, ਸੀਐਮ ਮਾਨ ਨੇ ਕੀਤਾ ਪਲਟਵਾਰ
- ਇਨ੍ਹਾਂ ਸਮਾਗਮਾਂ 'ਚ ਨਹੀਂ ਬਣਨਗੀਆਂ ਮਿਠਾਈਆਂ, ਜੇ ਬਣੀਆਂ ਤਾਂ ਲੱਗੇਗਾ ਹਜ਼ਾਰਾਂ ਰੁਪਏ ਜ਼ੁਰਮਾਨਾ, ਜਾਣੋ ਹੋਰ ਕਿਹੜੇ ਮਤੇ ਪਾਸ