ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 18 ਜਨਵਰੀ ਨੂੰ ਚੈਂਪੀਅਨਜ਼ ਟਰਾਫੀ 2025 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਜਿਸ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਦਿੱਤੀ ਗਈ। ਇਸ ਆਗਾਮੀ ਆਈਸੀਸੀ ਟੂਰਨਾਮੈਂਟ ਲਈ ਐਲਾਨੀ ਗਈ ਟੀਮ ਇੰਡੀਆ ਨੂੰ ਲੈ ਕੇ ਲਗਾਤਾਰ ਬਹਿਸ ਹੋ ਰਹੀ ਹੈ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਅਤੇ ਮਾਹਿਰ ਆਕਾਸ਼ ਚੋਪੜਾ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਲੈ ਕੇ ਨਵਾਂ ਮੁੱਦਾ ਉਠਾਇਆ ਹੈ।
ਬੀਸੀਸੀਆਈ 'ਤੇ ਚਹਿਲ ਦੇ ਕਰੀਅਰ ਬਰਬਾਦ ਕਰਨ ਦਾ ਇਲਜ਼ਾਮ
ਚੋਪੜਾ ਨੇ ਕਿਹਾ ਹੈ ਕਿ ਬੀਸੀਸੀਆਈ ਅਤੇ ਟੀਮ ਪ੍ਰਬੰਧਨ ਨੇ ਬਿਨਾਂ ਕਿਸੇ ਕਾਰਨ ਦੇ ਚਾਹਲ ਦੇ ਕਰੀਅਰ ਨੂੰ 'ਖ਼ਤਮ' ਦਿੱਤਾ ਹੈ, ਇਹ ਦਲੀਲ ਦਿੱਤੀ ਕਿ ਲੈੱਗ ਸਪਿਨਰ ਦੇ ਅੰਕੜੇ ਉਦੋਂ ਵੀ ਪ੍ਰਭਾਵਸ਼ਾਲੀ ਸਨ, ਜਦੋਂ ਉਸ ਨੂੰ ਦੋ ਸਾਲ ਪਹਿਲਾਂ ਭਾਰਤ ਦੀ ਵਨਡੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਆਪਣੇ ਯੂਟਿਊਬ ਚੈਨਲ 'ਤੇ ਬੋਲਦਿਆਂ ਆਕਾਸ਼ ਚੋਪੜਾ ਨੇ ਇਸ ਤੱਥ ਨੂੰ ਸਾਹਮਣੇ ਲਿਆਂਦਾ ਕਿ ਖ਼ਰਾਬ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਯੁਜਵੇਂਦਰ ਚਾਹਲ ਲੰਬੇ ਸਮੇਂ ਤੋਂ ਭਾਰਤ ਦੀ ਵਨਡੇ ਟੀਮ ਤੋਂ ਬਾਹਰ ਹਨ।
ਚਾਹਲ ਦੀ ਫਾਈਲ ਬੰਦ ਕਰ ਦਿੱਤੀ ਗਈ: ਆਕਾਸ਼ ਚੋਪੜਾ
ਚੋਪੜਾ ਨੇ ਕਿਹਾ, 'ਯੁਜਵੇਂਦਰ ਚਾਹਲ ਦੀ ਖੇਡ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਉਨ੍ਹਾਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ'। ਉਨ੍ਹਾਂ ਕਿਹਾ, 'ਇਹ ਇਕ ਦਿਲਚਸਪ ਮਾਮਲਾ ਹੈ। ਉਹ ਆਖਰੀ ਵਾਰ ਜਨਵਰੀ 2023 ਵਿੱਚ ਖੇਡੇ ਸੀ। ਇਸ ਲਈ ਉਨ੍ਹਾਂ ਨੂੰ ਖੇਡੇ ਦੋ ਸਾਲ ਹੋ ਗਏ ਹਨ। ਉਨ੍ਹਾਂ ਦੇ ਅੰਕੜੇ ਵੀ ਬਹੁਤ ਚੰਗੇ ਹਨ। ਉਨ੍ਹਾਂ ਨੇ ਕਾਫੀ ਵਿਕਟਾਂ ਲਈਆਂ ਹਨ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ'।
ਚਾਹਲ ਨੇ ਭਾਰਤ ਲਈ ਸਿਰਫ 72 ਵਨਡੇ ਮੈਚਾਂ ਵਿੱਚ 121 ਵਿਕਟਾਂ ਲਈਆਂ ਹਨ, ਪਰ ਉਹ ਅਗਸਤ 2023 ਤੋਂ ਬਾਅਦ ਕਿਸੇ ਵੀ ਫਾਰਮੈਟ ਵਿੱਚ ਭਾਰਤ ਲਈ ਨਹੀਂ ਖੇਡੇ ਹਨ। ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਦੋ ਸਾਲ ਤੱਕ ਨਾ ਖੇਡਣ ਦਾ ਮਤਲਬ ਹੈ ਕਿ ਉਹ ਕਦੇ ਵੀ ਚੈਂਪੀਅਨਜ਼ ਟਰਾਫੀ 2025 ਦੀ ਟੀਮ ਦੇ ਦਾਅਵੇਦਾਰ ਨਹੀਂ ਸੀ।
ਚੋਪੜਾ ਨੇ ਕਿਹਾ, 'ਕਿਉਂਕਿ ਇਸ (ਚਹਿਲ ਦੀ ਫਾਈਲ) ਨੂੰ ਬੰਦ ਹੋਏ ਦੋ ਸਾਲਾਂ ਹੋ ਗਏ ਹਨ, ਇਸ ਲਈ ਯੁਜੀ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਜਿਵੇਂ ਹੀ ਤੁਸੀਂ ਉਨ੍ਹਾਂ ਨੂੰ ਅਚਾਨਕ ਚੁਣੋਗੇ, ਉਨ੍ਹਾਂ ਲਈ ਇਹ ਮੁਸ਼ਕਿਲ ਹੋ ਜਾਵੇਗਾ'।
ਭਾਰਤ ਚੈਂਪੀਅਨਜ਼ ਟਰਾਫੀ 2025 ਦੇ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਇਸ ਦੇ ਲਈ ਬੀਸੀਸੀਆਈ ਨੇ ਕੁਲਦੀਪ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਦੇ ਰੂਪ ਵਿੱਚ ਟੀਮ ਵਿੱਚ 4 ਸਪਿਨ ਗੇਂਦਬਾਜ਼ਾਂ ਦੀ ਚੋਣ ਕੀਤੀ ਹੈ।
India's squad for the #ChampionsTrophy 2025 announced! 💪 💪
— BCCI (@BCCI) January 18, 2025
Drop in a message in the comments below 🔽 to cheer for #TeamIndia pic.twitter.com/eFyXkKSmcO
ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ :-
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਰਵਿੰਦਰ ਜਡੇਜਾ।
- ICC ਨੇ BCCI ਨੂੰ ਦਿੱਤੀ ਸਖ਼ਤ ਚਿਤਾਵਨੀ! ਚੈਂਪੀਅਨਜ਼ ਟਰਾਫੀ ਕਿੱਟ 'ਤੇ 'ਪਾਕਿਸਤਾਨ' ਨਾ ਲਿਖਿਆ ਹੋਣ 'ਤੇ ਹੋਵੇਗਾ ਇਹ ਐਕਸ਼ਨ
- ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਮੈਚ, ਪਿਚ ਰਿਪੋਰਟ ਅਤੇ ਹੈੱਡ ਟੂ ਹੈੱਡ ਅੰਕੜਿਆਂ ਨਾਲ ਜਾਣੋ ਸੰਭਾਵਿਤ ਪਲੇਇੰਗ-11
- ਸੂਰਿਆਕੁਮਾਰ ਯਾਦਵ ਨੇ ਪ੍ਰੈੱਸ ਕਾਨਫਰੰਸ 'ਚ ਖੋਲ੍ਹੇ ਕਈ ਰਾਜ਼, ਹਾਰਦਿਕ, ਗੰਭੀਰ ਤੇ ਅਕਸ਼ਰ 'ਤੇ ਬੋਲੀ ਵੱਡੀ ਗੱਲ, ਚੈਂਪਿਅਨਜ਼ ਟਰਾਫੀ 'ਤੇ ਦਿਖੇ ਬੇਬਾਕ