ਬਠਿੰਡਾ: ਅੱਜ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐੱਨਆਈਏ ਵੱਲੋਂ ਦਸਤਕ ਦਿੱਤੀ ਗਈ। ਇੰਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜ਼ਨ ਐੱਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐੱਨਆਈਏ ਟੀਮ ਨੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਤੇ ਪੂਰੇ ਘਰ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪਹੁੰਚਣ ਦੀ ਹਿਦਾਇਤ ਦਿੱਤੀ ਗਈ ਹੈ।
ਘਰ ਦੀ ਲਈ ਤਲਾਸ਼ੀ
ਗੁਰਪ੍ਰੀਤ ਸਿੰਘ ਸਨੀ ਜੋੜਾ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਐੱਨਆਈਏ ਅਤੇ ਪੁਲਿਸ ਟੀਮ ਉਹਨਾਂ ਦੇ ਘਰ ਪਹੁੰਚੀ ਅਤੇ ਉਹਨਾਂ ਵੱਲੋਂ ਉਹਨਾਂ ਦੇ ਮੋਬਾਇਲ ਫੋਨ ਅਤੇ ਘਰ ਦੀ ਜਾਂਚ ਕੀਤੀ ਗਈ ਹੈ। ਕਰੀਬ ਚਾਰ ਘੰਟੇ ਚੱਲੀ ਇਸ ਜਾਂਚ ਦੌਰਾਨ ਟੀਮ ਨੇ ਉਹਨਾਂ ਤੋਂ ਕੁਛ ਲੋਕਾਂ ਬਾਰੇ ਜਾਣਕਾਰੀ ਮੰਗੀ ਸੀ। ਮਨਪ੍ਰੀਤ ਨੇ ਦੱਸਿਆ ਕਿ ਸਾਡਾ ਇੰਮੀਗ੍ਰੇਸ਼ਨ ਦਾ ਕੰਮ ਹੈ ਇਸ ਕਰਦੇ ਵਿਦੇਸ਼ਾਂ ਨੂੰ ਫੋਨ ਆਉਂਦੇ ਹਨ। ਸਾਨੂੰ ਜੋ ਵਿਦੇਸ਼ਾਂ ਤੋਂ ਫੋਨ ਆਏ ਸਾਨੂੰ ਉਸ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।
ਵਿਦੇਸ਼ੀ ਤੋਂ ਆਏ ਫੋਨਾਂ ਬਾਰੇ ਮੰਗੀ ਜਾਣਕਾਰੀ
ਮਨਪ੍ਰੀਤ ਨੇ ਦੱਸਿਆ ਕਿ ਟੀਮ ਨੇ ਸਾਡੇ ਤੋਂ ਪੁੱਛਿਆ ਨੇ ਕੀ ਤੁਹਾਡੇ ਕਿਸੇ ਅਪਰਾਧਿਕ ਲੋਕਾਂ ਨਾਲ ਵੀ ਸਬੰਧੀ ਹਨ, ਅਸੀਂ ਉਹਨਾਂ ਨੂੰ ਕਿਹਾ ਨਹੀਂ ਸਾਡਾ ਕਿਸੇ ਵੀ ਅਪਰਾਧਿਕ ਨਾਲ ਕੋਈ ਸਬੰਧੀ ਨਹੀਂ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਐਨਆਈਏ ਦੀ ਟੀਮ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਦਫਤਰ ਬੁਲਾਇਆ ਗਿਆ ਹੈ। ਉਹਨਾਂ ਦਾ ਭਰਾ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਉੱਤੇ ਕਾਲ ਕਰਦੇ ਰਹਿੰਦੇ ਹਨ, ਪਰ ਐੱਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਕਿੱਛ ਕੀਤੀ ਜਾਵੇਗੀ।