ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਜਿੱਤ ਦਰਜ ਕੀਤੀ ਹੈ।
PUNJAB LOK SABHA Election Results Live: ਸੀਐਮ ਮਾਨ ਦਾ 13-0 ਦਾਅਵਾ ਹੋਇਆ ਫਲੋਪ, ਕਾਂਗਰਸ ਨੇ ਮਾਰੀ ਬਾਜ਼ੀ - LOK SABHA ELECTIONS 2024 - LOK SABHA ELECTIONS 2024
Published : Jun 4, 2024, 7:00 AM IST
|Updated : Jun 4, 2024, 10:53 PM IST
LIVE FEED
ਆਨੰਦਪੁਰ ਸਾਹਿਬ ਸੀਟ ਤੋਂ ਮਾਲਵਿੰਦਰ ਸਿੰਘ ਕੰਗ ਦੀ ਹੋਈ ਜਿੱਤ
ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਨੇ ਗੱਡੇ ਜਿੱਤ ਦੇ ਝੰਡੇ
ਲੋਕ ਸਭਾ ਚੋਣਾਂ 2024 ਵੋਟਿੰਗ ਦੀ ਗਿਣਤੀ ਲੱਗਭਗ ਮੁਕੰਮਲ ਹੋਣ ਕਿਨਾਰੇ ਹਨ। ਅਜਿਹੇ 'ਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਅਤੇ 'ਆਪ' ਉਮੀਦਵਾਰ ਸ਼ੈਰੀ ਕਲਸੀ ਨੂੰ ਵੱਡੇ ਫਰਕ ਨਾਲ ਹਰਾਇਆ ਹੈ।
ਹੁਸ਼ਿਆਰਪੁਰ ਤੋਂ 'ਆਪ' ਜੇਤੂ
ਆਮ ਆਦਮੀ ਪਾਰਟੀ ਦੇ ਹਿੱਸੇ ਤੀਜੀ ਸੀਟ ਆ ਗਈ ਹੈ। ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਨੇ ਜਿੱਤ ਦਰਜ ਕੀਤੀ ਹੈ।
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜੇਤੂ
ਅਕਾਲੀ ਦਲ ਦਾ ਗੜ੍ਹ ਆਖੀ ਜਾਣ ਵਾਲੀ ਸੀਟ ਬਠਿੰਡਾ ਮੁੜ ਤੋਂ ਅਕਾਲੀ ਦਲ ਦੇ ਹਿੱਸੇ ਆਈ ਹੈ।ਹਰਸਿਮਰਤ ਕੌਰ ਬਾਦਲ ਨੇ ਤੀਜੀ ਵਾਰ ਸੀਟ 'ਤੇ ਕਬਜ਼ਾ ਕੀਤਾ ਹੈ।ਇੱਥੇ ਹਰਮਿਸਰਤ ਨੇ 'ਆਪ' ਦੇ ਗੁਰਮੀਤ ਸਿੰਘ ਖੁੱਡੀਆ ਨੂੰ ਮਾਤ ਦੇ ਕੇ ਮੁੜ ਤੋਂ ਸੀਟ ਨੂੰ ਅਕਾਲੀ ਦਲ ਦੀ ਝੋਲੀ 'ਚ ਪਾਇਆ ਹੈ।
ਕਰਮਜੀਤ ਅਨਮੋਲ ਦਾ ਦਰਦ
ਫਰੀਦਕੋਟ ਦੀ ਸੀਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦਾ ਹਾਰ ਤੋਂ ਬਾਅਦ ਦਰਦ ਸਾਹਮਣੇ ਆਇਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਜਿੱਤ ਹਾਰ ਤਾਂ ਹੁਣ ਹੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਮੈਂ ਸਾਰੇ ਹੀ ਫਰੀਦਕੋਟ ਵਾਸੀਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇੰਨੀਆਂ ਵੋਟਾਂ ਪਈਆਂ ਅਤੇ ਮੇਰੇ ਨਾਲ ਦਿਨ ਰਾਤ ਇੱਕ ਕਰਕੇ ਵੋਟਾਂ ਮੰਗੀਆਂ। ਕਰਮਜੀਤ ਨੇ ਆਖਿਆ ਉਹ ਹਮੇਸ਼ਾ ਹੀ ਫਰੀਦਕੋਟ ਦੀ ਧਰਤੀ ਨਾਲ ਜੁੜੇ ਰਹਿਣਗੇ।
ਸ਼ੇਰ ਸਿੰਘ ਘੁਬਾਇਆ ਜਿੱਤ ਤੈਅ
ਸ਼ੇਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਤੋਂ ਕੁਝ ਹੀ ਦੇਰ ਵਿੱਚ ਜੇਤੂ ਕਰਾਰ ਦਿੱਤੇ ਜਾਣਗੇ । ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਜਿੱਤ ਹਾਸਿਲ ਕੀਤੀ ਹੈ। ਜਦਕਿ 'ਆਪ' ਦੇ ਕਾਕਾ ਬਰਾੜ ਦੂਜੇ ਅਤੇ ਭਾਜਪਾ ਦੇ ਗੁਰਮੀਤ ਸਿੰਘ ਸੋਢੀ ਤੀਜੇ ਨੰਬਰ 'ਤੇ ਰਹੇ।
ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਜਿੱਤੇ
ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅਤੇ 'ਆਪ' ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਹਰਾਉਂਦੇ ਹੋਏ ਸੀਟ 'ਤੇ ਕਬਜ਼ਾ ਕਰ ਲਿਆ ਹੈ। ਪ੍ਰਨੀਤ ਕੌਰ ਦੇ ਪ੍ਰਭਾਵ ਵਾਲੀ ਸੀਟ ਤੋਂ ਹੀ ਇਸ ਵਾਰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ 'ਤੇ ਰਹੇ ਹਨ।
ਕਾਂਗਰਸ: ਡਾ: ਧਰਮਵੀਰ ਗਾਂਧੀ: 303772
'ਆਪ': ਡਾ. ਬਲਬੀਰ ਸਿੰਘ : 289274
ਭਾਜਪਾ: ਪ੍ਰਨੀਤ ਕੌਰ : 287377
ਅੰਮ੍ਰਿਤਪਾਲ ਸਿੰਘ ਨੇ ਕਰੀਬ ਡੇਢ ਲੱਖ ਵੋਟਾਂ ਤੋਂ ਜਿੱਤ ਕੀਤੀ ਦਰਜ
ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚੋਂ ਚੋਣ ਲੜਦੇ ਹੋਏ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਕਰ ਲਈ ਹੈ।ਸਾਰੇ ਹੀ ਵਿਰੋਧੀਆਂ ਨੂੰ ਟੱਕਰ ਦਿੰਦੇ ਹੋਏ ਖਡੂਰ ਸਾਹਿਬ ਦੇ ਵਾਸੀਆਂ ਨੇ ਇੱਕ ਪਾਸੜ ਫਤਵੇ ਨਾਲ ਅੰਮ੍ਰਿਤਪਾਲ ਦੇ ਹੱਕ 'ਚ ਵੋਟਾਂ ਦਾ ਭੁਗਤਾਨ ਕੀਤਾ ਹੈ।
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਜਿੱਤੇ
ਇੱਕ ਵਾਰ ਫਿਰ ਤੋਂ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਲੋਕਾਂ ਦਾ ਦਿਲ ਜਿੱਤਣ ਦੇ ਨਾਲ-ਨਾਲ ਅੰਮ੍ਰਿਤਸਰ ਸੀਟ ਵੀ ਜਿੱਤ ਲਈ ਹੈ। ਇੱਥੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨਾਲ ਸੀ।
ਰਾਜਾ ਵੜਿੰਗ ਭਾਜਪਾ ਦੇ ਬਿੱਟੂ ਨੂੰ ਦੇ ਰਹੇ ਮਾਤ
1 ਕਾਂਗਰਸ: ਅਮਰਿੰਦਰ ਸਿੰਘ ਰਾਜਾ ਵਾਰਿੰਗ 219768 - 219768 30.83%
2 ਭਾਰਤੀ ਜਨਤਾ ਪਾਰਟੀ: ਰਵਨੀਤ ਸਿੰਘ ਬਿੱਟੂ 185644 - 185644 26.04%
3 ਆਮ ਆਦਮੀ ਪਾਰਟੀ: ਅਸ਼ੋਕ ਪਰਾਸ਼ਰ ਪੱਪੀ 164118 - 164118 23.02%
4 ਸ਼੍ਰੋਮਣੀ ਅਕਾਲੀ ਦਲ: ਰਣਜੀਤ ਸਿੰਘ ਢਿਲੋਂ 63558 - 63558 8.92%
ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀ ਜਿੱਤ
ਫਤਿਹਗੜ੍ਹ ਸਾਹਿਬ ਤੋਂ ਵੀ ਕਾਂਗਰਸ ਨੇ ਸੀਟ ਨੂੰ ਆਪਣੇ ਨਾਮ ਕਰ ਲਿਆ ਹੈ। ਇਸ ਸੀਟ 'ਤੇ ਪਹਿਲੇ ਰਾਊਂਡ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਲੀਡ ਬਣਾਉਦੇ ਹੋਏ ਜਿੱਤ ਦਰਜ ਕਰ ਲਈ ਹੈ।
ਚਰਨਜੀਤ ਸਿੰਘ ਚੰਨੀ ਦੀ ਜਿੱਤ
ਜਲੰਧਰ ਸੀਟ ਤੋਂ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 1,76,000 ਵੋਟਾਂ ਨਾਲ ਜਿੱਤ ਹੋਈ ਹੈ।ਇਸ ਜਿੱਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਪਤਨੀ ਅਤੇ ਪੁੱਤਰ ਵੱਲੋਂ ਜਿੱਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਜਿੱਤ ਦੀ ਖੁਸ਼ੀ ਵੀ ਜਾਹਿਰ ਕੀਤੀ ਗਈ। ਚੰਨੀ ਨੂੰ ਕੁੱਲ 390053 ਵੋਟਾਂ ਮਿਲੀਆਂ । ਦੂਜੇ ਸਥਾਨ ਉੱਪਰ ਭਾਜਪਾ ਦੇ ਸ਼ੁਸ਼ੀਲ ਕੁਮਾਰ ਰਿੰਕੂ ਨੂੰ 214060 ਤੇ ਤੀਜੇ ਸਥਾਨ ਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 208889 ਵੋਟਾਂ ਮਿਲੀਆਂ ।
ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਜੇਤੂ
ਸੰਗਰੂਰ ਤੋਂ 'ਆਪ' ਆਪਣਾ ਗੜ੍ਹ ਬਚਾਉਂਦੇ ਹੋਏ ਸੀਟ ਨੂੰ ਆਪਣੇ ਨਾਮ ਕਰ ਲਿਆ ਹੈ। ਇਹ ਸੀਟ ਮੁੱਖ ਮੰਤਰੀ ਲਈ ਵਕਾਰ ਦਾ ਸਵਾਲ ਬਣੀ ਹੋਈ ਸੀ। ਮੀਤ ਹੇਅਰ ਦੀ ਜਿੱਤ ਤੋਂ ਬਾਅਦ 'ਆਪ' ਵਰਕਰਾਂ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਆਪਣੇ ਵਰਕਰਾਂ ਦਾ ਧੰਨਵਾਦ ਕੀਤਾ।
ਪਟਿਆਲਾ ਸੀਟ
ਕਾਂਗਰਸ: ਡਾ: ਧਰਮਵੀਰ ਗਾਂਧੀ: 161149
'ਆਪ': ਡਾ. ਬਲਬੀਰ ਸਿੰਘ : 153768
ਭਾਜਪਾ: ਪ੍ਰਨੀਤ ਕੌਰ : 147959
ਲੁਧਿਆਣਾ ਸੀਟ
ਕਾਂਗਰਸ: ਰਾਜਾ ਵੜਿੰਗ ਲੀਡ 97128
ਭਾਜਪਾ: ਰਵਨੀਤ ਬਿੱਟੂ 83076
'ਆਪ': ਅਸ਼ੋਕ ਪਰਾਸ਼ਰ 71108
ਅਕਾਲੀ ਦਲ: ਰਣਜੀਤ ਢਿੱਲੋਂ 2954
ਸਰਬਜੀਤ ਖਾਲਸਾ ਦੀ ਜਿੱਤ
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਬਾਜ਼ੀ ਮਾਰੀ ਹੈ। ਜਿੱਤ ਤੋਂ ਬਾਅਦ ਉਨ੍ਹਾਂ ਨੇ ਪਰਮਾਤਾ ਦਾ ਸ਼ੁਕਰਾਨਾ ਕੀਤਾ। ਸਰਬਜੀਤ ਸਿੰਘ ਨੇ ਆਖਿਆ ਕਿ ਬੇਅਦਬੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਲੈਕੇ ਸੰਸਦ 'ਚ ਆਵਾਜ਼ ਚੁਕਾਂਗੇ ।ਫਰੀਦਕੋਟ ਵਾਸੀਆਂ ਨੂੰ ਕਿਸ ਚੀਜ਼ ਦੀ ਲੋੜ ਹੈ ਉਸ ਦਾ ਮੁਲਾਂਕਣ ਕਰ ਪਹਿਲ ਦੇ ਅਧਾਰ 'ਤੇ ਕੰਮ ਕਰਵਾਏ ਜਾਣਗੇ।
ਅੰਮ੍ਰਿਤਪਾਲ ਸਿੰਘ ਜਿੱਤ ਵੱਲ
ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 62639 ਵੋਟਾਂ ਤੋਂ ਅੱਗੇ ਹੁੰਦੇ ਹੋਏ ਜਿੱਤ ਵੱਲ ਵੱਧ ਰਹੇ ਹਨ।
ਪੰਜਾਬ ਦੀਆਂ 13 ਸੀਟਾਂ 'ਤੇ ਕੌਣ ਅੱਗੇ ਕੌਣ ਪਿੱਛੇ?
ਪਟਿਆਲਾ'ਆਪ' ਦੇ ਡਾ. ਧਰਮਵੀਰ ਸਿੰਘ ਅੱਗੇ ਚੱਲ ਰਹੇ ਹਨ।
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ 5958 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰਤੋਂ ਕਾਂਗਰਸ ਦੇਗੁਰਜੀਤ ਔਜਾਲਾ 11283 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਫਿਰੋਜ਼ਪੁਰਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 2758 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਫਰੀਦਕੋਟਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
ਫਤਿਹਗੜ੍ਹ ਸਾਹਿਬਤੋਂ ਕਾਂਗਰਸ ਦੇਅਮਰ ਸਿੰਘ 10418 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਹੁਸ਼ਿਆਰਪੁਰਤੋਂ 'ਆਪ'ਰਾਜ ਕੁਮਾਰ ਚੱਬੇਵਾਲ 5376 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਸੰਗਰੂਰਤੋਂ 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ 10418 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਜਲੰਧਰਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 72491 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਅਨੰਦਪੁਰ ਸਾਹਿਬਤੋਂ 'ਆਪ' ਦੇਮਾਲਵਿੰਦਰ ਸਿੰਘ ਕੰਗ 3737 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ 212 ਵੋਟਾਂ ਨਾਲ ਅੱਗੇ ਹਨ ।
ਖਡੂਰ ਸਾਹਿਬਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 28106 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਗੁਰਦਾਸਪੁਰਤੋਂ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ 4373 ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਚੰਡੀਗੜ੍ਹ 'ਚ ਮਨੀਸ਼ ਤਿਵਾੜੀ 700 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਦੁਆਬੇ ਵਿੱਚ ਦਲਿਤ ਆਬਾਦੀ ਦਾ ਦਬਦਬਾ
ਦੋਆਬਾ ਖੇਤਰ, ਜਿੱਥੇ ਦੇਸ਼ ਵਿੱਚ ਸਭ ਤੋਂ ਵੱਧ ਦਲਿਤ ਆਬਾਦੀ ਹੈ, ਇਸ ਵਿੱਚ ਦੋ ਲੋਕ ਸਭਾ ਸੀਟਾਂ ਸ਼ਾਮਲ ਹਨ। ਜਲੰਧਰ ਅਤੇ ਹੁਸ਼ਿਆਰਪੁਰ ਦੋਨਾਂ ਵਿੱਚ ਮੁੱਖ ਤੌਰ 'ਤੇ ਰਵਿਦਾਸੀਆ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਵਾਲਮੀਕੀ ਭਾਈਚਾਰਾ।
ਮਾਲਵਾ 'ਚ ਇਸ ਬਾਰ ਕੌਣ ਬਣੇਗਾ ਕਿੰਗ?
ਮਾਲਵਾ ਖੇਤਰ ਨੂੰ ਹਮੇਸ਼ਾ ਹੀ ਪੰਜਾਬ ਦਾ ਸਭ ਤੋਂ ਵੱਡਾ ਅਤੇ ਸਿਆਸੀ ਤੌਰ 'ਤੇ ਪ੍ਰਭਾਵਸ਼ਾਲੀ ਖੇਤਰ ਮੰਨਿਆ ਜਾਂਦਾ ਰਿਹਾ ਹੈ। ਖਾਸ ਕਰਕੇ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਕੋਈ ਵੀ ਪਾਰਟੀ ਇੱਥੇ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਹਾਸਲ ਕਰ ਲੈਂਦੀ ਹੈ ਤਾਂ ਉਹ ਸੂਬੇ ਵਿੱਚ ਆਸਾਨੀ ਨਾਲ ਸਰਕਾਰ ਬਣਾ ਸਕਦੀ ਹੈ। ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ 'ਆਪ' ਮਾਲਵੇ 'ਚੋਂ ਹੀ ਆਪਣੀ ਸਰਕਾਰ ਬਣਾਉਣ 'ਚ ਸਫਲ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਮਾਲਵੇ ਤੋਂ ਉੱਭਰ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋ ਗਏ ਹਨ।ਮਾਲਵਾ ਖੇਤਰ ਵਿੱਚ ਪੰਜਾਬ ਦੀਆਂ ਕੁੱਲ 13 ਵਿੱਚੋਂ 8 ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ (SC), ਫ਼ਤਹਿਗੜ੍ਹ ਸਾਹਿਬ (SC), ਪਟਿਆਲਾ, ਆਨੰਦਪੁਰ ਸਾਹਿਬ ਅਤੇ ਸੰਗਰੂਰ ਸੰਸਦੀ ਹਲਕੇ ਸ਼ਾਮਲ ਹਨ। ਪੰਜਾਬ ਵਿੱਚ ਚੋਣ ਝੰਡਾ ਲਹਿਰਾਉਣ ਲਈ ਮਾਲਵਾ ਖੇਤਰ ਵਿੱਚ ਜਿੱਤਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਇਸ ਬਾਰ ਕੌਣ ਜਿੱਤੇਗਾ ਪੰਜਾਬ?
ਪੰਜਾਬ 'ਚ ਸੱਤਵੇਂ ਪੜਾਅ 'ਚ 13 ਸੀਟਾਂ 'ਤੇ ਵੋਟਿੰਗ ਹੋਈ। ਇਸ ਵਾਰ ਚੋਣ ਕਮਿਸ਼ਨ ਦੀ ਐਪ ਅਨੁਸਾਰ ਪੰਜਾਬ ਵਿੱਚ ਮਤਦਾਨ 62.06% ਹੈ। ਇਹ 2009, 2014 ਅਤੇ 2019 ਦੇ ਮੁਕਾਬਲੇ ਸਭ ਤੋਂ ਘੱਟ ਵੋਟਿੰਗ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ (ਮੰਗਲਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। 23 ਜ਼ਿਲ੍ਹਿਆਂ ਵਿੱਚ 24 ਥਾਵਾਂ ’ਤੇ 48 ਇਮਾਰਤਾਂ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। 15 ਹਜ਼ਾਰ ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਹਰੇਕ ਗਿਣਤੀ ਕੇਂਦਰ 'ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।ਗਿਣਤੀ 14 ਟੇਬਲਾਂ 'ਤੇ ਇੱਕੋ ਸਮੇਂ ਚੱਲੇਗੀ: ਇਸ ਵਾਰ ਸੂਬੇ ਵਿੱਚ 328 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 2.14 ਕਰੋੜ ਵੋਟਰਾਂ ਵਿੱਚੋਂ ਸਿਰਫ਼ 62.80 ਫ਼ੀਸਦੀ ਨੇ ਹੀ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਿੰਗ ਬਠਿੰਡਾ 'ਚ ਹੋਈ, ਜਿੱਥੇ 69.36 ਫੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਅੰਮ੍ਰਿਤਸਰ 'ਚ 56.06 ਫੀਸਦੀ ਵੋਟਿੰਗ ਹੋਈ। ਗਿਣਤੀ ਲਈ ਹਰ ਕੇਂਦਰ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਸਨ। ਕਿਸੇ ਵੀ ਹਾਲਤ ਵਿੱਚ 14 ਟੇਬਲ ਹੋਣਗੇ।