ETV Bharat / state

ਗੋਲੀ ਲੱਗਣ ਕਾਰਨ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇਹਾਂਤ, ਪੋਸਟਮਾਰਟਮ ਤੋਂ ਬਾਅਦ ਦੁਪਹਿਰ ਤੱਕ ਕੀਤਾ ਜਾਵੇਗਾ ਅੰਤਿਮ ਸਸਕਾਰ - AAP MLA GURPREET GOGI

AAP MLA Gurpreet Gogi Bassi Dies
ਨਹੀ ਰਹੇ ਲੁਧਿਆਣਾ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ (ETV Bharat)
author img

By ETV Bharat Punjabi Team

Published : Jan 11, 2025, 6:58 AM IST

Updated : Jan 11, 2025, 9:14 AM IST

AAP MLA Gurpreet Gogi Bassi Death Live Updates: ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਦੇਰ ਰਾਤ ਭੇਦ ਭਰੇ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਦੇ ਸਮੇਂ ਡਿਊਟੀ ਤੇ ਤੈਨਾਤ ਸੁਰੱਖਿਆ ਕਰਮੀ ਵੱਲੋਂ ਗੋਗੀ ਨੂੰ ਡੀਐਮਸੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜੁਇੰਟ ਕਮਿਸ਼ਨਰ ਜਸਕੀਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਹੋ ਚੁੱਕੀ ਹੈ, ਕਾਰਨ ਕੀ ਰਹੇ ਫਿਲਹਾਲ ਜਾਂਚ ਦਾ ਵਿਸ਼ਾ ਹੈ।

ਪੜ੍ਹੋ ਪ੍ਰੋਫਾਈਲ: ਜਾਣੋ, ਗੁਰਪ੍ਰੀਤ ਗੋਗੀ ਕਿਵੇਂ ਬਣੇ ਕਾਂਗਰਸੀ ਕੌਂਸਲਰ ਤੋਂ ਆਪ ਐਮਐਲਏ, ਗੋਗੀ ਨੂੰ ਆਪਣਾ ਲੱਕੀ ਸਕੂਟਰ ਸੀ ਬੇਹੱਦ ਪਿਆਰਾ

LIVE FEED

9:12 AM, 11 Jan 2025 (IST)

ਗੋਗੀ ਨੇ ਹਮੇਸ਼ਾ ਖੁਸ਼ੀਆਂ ਵੰਡੀਆਂ: ਕਾਂਗਰਸੀ ਆਗੂ

ਗੁਰਪ੍ਰੀਤ ਗੋਗੀ ਦੇ ਘਰ ਦੁਖ ਪ੍ਰਗਟਾਵਾ ਕਰਨ ਪਹੁੰਚੇ ਕਾਂਗਰਸੀ ਆਗੂ ਕੇਕੇ ਬਾਵਾ।

ਕਾਂਗਰਸੀ ਆਗੂ ਕੇਕੇ ਬਾਵਾ (ETV Bharat)

9:03 AM, 11 Jan 2025 (IST)

ਗੁਰਪ੍ਰੀਤ ਗੋਗੀ ਦਾ ਜਾਣਾ ਲੁਧਿਆਣਾ ਵਾਸੀਆਂ ਤੇ ਪਾਰਟੀ ਨੂੰ ਵੀ ਇਹ ਵੱਡਾ ਘਾਟਾ

ਦੇਰ ਰਾਤ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਐਮ.ਐਲ.ਏ. ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਜਿੱਥੇ ਵੱਡਾ ਘਾਟਾ, ਉੱਥੇ ਲੁਧਿਆਣਾ ਵਾਸੀਆਂ ਤੇ ਪਾਰਟੀ ਨੂੰ ਵੀ ਇਹ ਵੱਡਾ ਘਾਟਾ ਹੈ।

ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ (ETV Bharat)

7:43 AM, 11 Jan 2025 (IST)

ਗੁਰਪ੍ਰੀਤ ਗੋਗੀ ਦੇ ਸਮਰਥਕ ਪਹੁੰਚੇ ਰਹੇ ਉਨ੍ਹਾਂ ਦੇ ਘਰ, ਅੱਜ ਦੁਪਹਿਰ ਤੱਕ ਕੀਤਾ ਜਾਵੇਗਾ ਅੰਤਿਮ ਸਸਕਾਰ

ਗੁਰਪ੍ਰੀਤ ਗੋਗੀ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਲੁਧਿਆਣਾ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਸਮਰਥਕ ਘਰ ਪੁੱਜਣਾ ਸ਼ੁਰੂ ਹੋ ਗਏ ਹਨ। ਹਰ ਕੋਈ ਯਕੀਨ ਨਹੀ ਕਰ ਪਾ ਰਿਹਾ ਹੈ ਕਿ ਜੋ ਗੋਗੀ ਬੀਤੇ ਕੁਝ ਘੰਟੇ ਪਹਿਲਾਂ ਲੋਕਾਂ ਵਿੱਚ ਬੈਠ ਕੇ ਗਿਆ ਅੱਜ ਜਿਊਂਦਾ ਹੀ ਨਹੀਂ ਰਿਹਾ। ਫਿਲਹਾਲ, ਮੁੱਢਲੀ ਜਾਣਕਾਰੀ ਮੁਤਾਬਕ, ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 2 ਵਜੇ ਤੱਕ ਸਿਵਿਲ ਲਾਈਨ ਦੇ ਸ਼ਮਸ਼ਾਨ ਵਿੱਚ ਕੀਤਾ ਜਾਵੇਗਾ।

ਗੁਰਪ੍ਰੀਤ ਗੋਗੀ ਦੇ ਘਰ ਸਮਰਥਕ ਜੁਟਣੇ ਸ਼ੁਰੂ ਹੋਏ (ETV Bharat)

6:52 AM, 11 Jan 2025 (IST)

ਅੱਜ ਹੋਵੇਗਾ ਪੋਸਟਮਾਰਟਮ, ਰਿਪਰੋਟ ਤੋਂ ਬਾਅਦ ਕਾਰਨ ਹੋਣਗੇ ਸਪੱਸ਼ਟ

ਲੁਧਿਆਣਾ ਤੋਂ ਡੀਸੀਪੀ ਜਸਕੀਰਨਜੀਤ ਸਿੰਘ ਤੇਜਾ ਨੇ ਕਿਹਾ ਕਿ, "ਗੁਰਪ੍ਰੀਤ ਗੋਗੀ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ, ਉਨ੍ਹਾਂ ਦੀ ਲਾਸ਼ ਨੂੰ ਡੀਐੱਮਸੀ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਅੱਜ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਕੋਲੋਂ ਗ਼ਲਤੀ ਨਾਲ ਆਪਣੇ ਆਪ ਨੂੰ ਗੋਲੀ ਲੱਗੀ ਹੈ। ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।''

Last Updated : Jan 11, 2025, 9:14 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.