ਚੰਡੀਗੜ੍ਹ: ਮਿਸ ਪੂਜਾ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਂਅ ਹੈ, ਲੰਮੇਂ ਸਮੇਂ ਤੋਂ ਗਾਇਕਾ ਆਪਣੀ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੀ ਹੋਈ ਹੈ। ਹਾਲ ਹੀ ਵਿੱਚ ਇਸ ਅਦਾਕਾਰਾ ਨੇ ਆਪਣੇ ਪਤੀ ਨਾਲ ਵੈਲੇਨਟਾਈਨ ਡੇ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਨੇ ਆਪਣੇ ਪਤੀ ਦੀ ਕਾਫੀ ਤਾਰੀਫ਼ ਕੀਤੀ ਹੈ।
ਪੋਸਟ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ, 'ਜੇ ਮੈਨੂੰ ਪਤਾ ਹੈ ਕਿ ਪਿਆਰ ਕੀ ਹੈ, ਤਾਂ ਇਹ ਤੁਹਾਡੇ ਕਰਕੇ ਹੈ। ਵੈਲੇਨਟਾਈਨ ਡੇ ਮੁਬਾਰਕ ਮੇਰੇ ਪਿਆਰੇ।' ਇਸ ਦੇ ਨਾਲ ਹੀ ਗਾਇਕਾ ਨੇ ਪਤੀ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਕਾਫੀ ਪਿਆਰੇ ਲੱਗ ਰਹੇ ਹਨ।
ਉਲੇਖਯੋਗ ਹੈ ਕਿ ਇਹ ਗਾਇਕਾ ਆਏ ਦਿਨ ਆਪਣੇ ਇੰਸਟਾਗ੍ਰਾਮ ਉਤੇ ਫਨੀ ਵੀਡੀਓਜ਼ ਵੀ ਸਾਂਝੀਆਂ ਕਰਦੀਆਂ ਰਹਿੰਦੀ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ। ਜੋ ਯਕੀਨਨ ਪ੍ਰਸ਼ੰਸਕਾਂ ਦੇ ਮੂਡ ਨੂੰ ਤਰੋ-ਤਾਜ਼ਾ ਕਰ ਦਿੰਦੀਆਂ ਹਨ, ਜਿਸਨੂੰ ਦੇਖ ਕੇ ਕੋਈ ਵੀ ਹੱਸਣ ਲਈ ਮਜ਼ਬੂਰ ਹੋ ਜਾਂਦਾ ਹੈ। ਗਾਇਕਾ ਦੀਆਂ ਇਹਨਾਂ ਵੀਡੀਓਜ਼ ਨੂੰ ਲੱਖਾਂ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ।
ਇਸ ਦੌਰਾਨ ਜੇਕਰ ਗਾਇਕਾ ਮਿਸ ਪੂਜਾ ਬਾਰੇ ਹੋਰ ਚਰਚਾ ਕਰੀਏ ਤਾਂ ਮਿਸ ਪੂਜਾ ਦਾ ਜਨਮ 1980 ਦੌਰਾਨ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਥੋੜ੍ਹੀ ਹੀ ਦੂਰੀ ਉਤੇ ਸਥਿਤ ਰਾਜਪੁਰਾ ਵਿੱਚ ਹੋਇਆ ਹੈ, ਪੂਜਾ ਨੇ ਮੁੱਢਲੀ ਪੜ੍ਹਾਈ ਵੀ ਇੱਥੋਂ ਹੀ ਪ੍ਰਾਪਤ ਕੀਤੀ ਹੈ, ਇਸ ਤੋਂ ਇਲਾਵਾ ਪੂਜਾ ਨੇ ਐੱਮ.ਏ ਦੀ ਡਿਗਰੀ ਸੰਗੀਤ ਵਿੱਚ ਹਾਸਿਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਿਸ ਪੂਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਕੀਤੀ ਸੀ, ਬਹੁਤ ਥੋੜ੍ਹੇ ਸਮੇਂ ਵਿੱਚ ਗਾਇਕਾ ਪੰਜਾਬੀ ਸੰਗੀਤ ਜਗਤ ਦਾ ਚਰਚਿਤ ਚਿਹਰਾ ਬਣ ਗਈ।
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਮਿਸ ਪੂਜਾ ਨੇ ਬਾਲੀਵੁੱਡ ਫਿਲਮ ਵਿੱਚ ਵੀ ਆਪਣੀ ਅਵਾਜ਼ ਨਾਲ ਸੱਜਿਆ ਗੀਤ ਦਿੱਤਾ ਹੈ, ਜਿਸ ਤੋਂ ਬਾਅਦ ਗਾਇਕਾ ਨੂੰ ਹੋਰ ਵੀ ਪਹਿਚਾਣ ਮਿਲੀ ਹੈ। ਇਸ ਸਮੇਂ ਗਾਇਕਾ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਆਏ ਦਿਨ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਪੰਜਾਬੀ ਸੰਗੀਤ ਜਗਤ ਵਿੱਚ ਗਾਇਕਾ 'ਰੌਂਗ ਨੰਬਰ', 'ਦਿਲ ਨਹੀਂ ਲੱਗਣਾ' ਅਤੇ 'ਪੈਟਰੋਲ' ਵਰਗੇ ਸਦਾ ਬਹਾਰ ਗੀਤਾਂ ਲਈ ਜਾਣੀ ਜਾਂਦੀ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ 2.8 ਮਿਲੀਅਨ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ:
- ਪੰਜਾਬੀ ਫਿਲਮਾਂ 'ਚ ਇਸ ਵੱਡੇ ਬਾਲੀਵੁੱਡ ਅਦਾਕਾਰ ਦੀ ਐਂਟਰੀ, ਗਿੱਪੀ ਗਰੇਵਾਲ ਦੀ 'ਅਕਾਲ' 'ਚ ਆਏਗਾ ਨਜ਼ਰ
- ਪਹਿਲੀ ਵਾਰ ਮਿਲੇ ਫਿਲਮ ਦੇ ਸੈੱਟ ਉਤੇ ਇਸ ਪੰਜਾਬੀ ਜੋੜੇ ਨੂੰ 5 ਦਿਨਾਂ 'ਚ ਹੋਇਆ ਪਿਆਰ, 4 ਮਹੀਨੇ ਦੇ ਅੰਦਰ-ਅੰਦਰ ਕਰਵਾਇਆ ਵਿਆਹ, ਕਾਫੀ ਫਿਲਮੀ ਹੈ ਜੋੜੇ ਦੀ ਪਿਆਰ ਕਹਾਣੀ
- ਲੰਮੇਂ ਸਮੇਂ ਬਾਅਦ ਪਾਲੀਵੁੱਡ 'ਚ ਵਾਪਸੀ ਕਰੇਗਾ ਇਹ ਅਦਾਕਾਰ, ਇਸ ਪੰਜਾਬੀ ਫ਼ਿਲਮ 'ਚ ਆਵੇਗਾ ਨਜ਼ਰ