ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਇੱਕ ਤੋਂ ਬਾਅਦ ਇੱਕ ਬਦਲਾਅ ਕਰ ਰਹੇ ਹਨ। ਹੁਣ ਪੰਜਾਬ ਦਾ ਮੁੱਖ ਸਕੱਤਰ ਹੀ ਬਦਲ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਹੁਣ ਕੇਏਪੀ ਸਿਨ੍ਹਾ ਨੂੰ ਨਵੇਂ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਕੇਏਪੀ ਸਿਨ੍ਹਾ 1992 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀਆਂ ਵਿੱਚੋਂ ਇੱਕ ਹਨ। ਜਦੋਂ ਅਨੁਰਾਗ ਵਰਮਾ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ; ਤਾਂ ਉਸ ਸਮੇਂ ਵੀ ਉਹ ਇਸ ਅਹੁਦੇ ਦੀ ਦੌੜ ਵਿੱਚ ਸਨ ਪਰ ਉਦੋਂ ਅਨੁਰਾਗ ਵਰਮਾ ਨੂੰ ਇਹ ਅਹੁਦਾ ਦਿੱਤਾ ਗਿਆ ਸੀ।
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ, ਕੇਏਪੀ ਸਿਨ੍ਹਾ ਨੂੰ ਦਿੱਤੀ ਜ਼ਿੰਮੇਵਾਰੀ, ਇਸ ਬਦਲਾਅ ਪਿੱਛੇ ਕੀ ਹੈ ਕਾਰਨ? - NEW CHIEF SECRETARY
ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਅਤੇ ਪ੍ਰਸ਼ਾਸਨਿਕ ਮੰਡਲ 'ਚ ਲਗਾਤਾਰ ਫੇਰਬਦਲ ਕੀਤੇ ਜਾ ਰਹੇ ਹਨ। ਹੁਣ ਮੁੱਖ ਸਕੱਤਰ ਹੀ ਬਦਲ ਦਿੱਤਾ।
Published : Oct 9, 2024, 7:52 PM IST
ਮੁੱਖ ਮੰਤਰੀ ਭਗਵੰਤ ਮਾਨ ਇੱਕ ਤੋਂ ਬਾਅਦ ਇੱਕ ਫੇਰ ਬਦਲ ਕਰ ਰਹੇ ਹਨ। ਕਦੇ ਮੰਤਰੀ ਮੰਡਲ, ਕਦੇ ਪੁਲਿਸ ਅਧਿਕਾਰੀ, ਕਦੇ ਮੁੱਖ ਮੰਤਰੀ ਦੇ ਕਰੀਬੀਆਂ ਦਾ ਅਸਤੀਫ਼ਾ ਦੇਣਾ ਤੇ ਹੁਣ ਇੱਕ ਹੋਰ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ।ਇਸ ਫੇਰਬਦਲ ਤੋਂ ਬਾਅਦ ਕੇਏਪੀ ਸਿਨ੍ਹਾ ਨੂੰ ਪੰਜਾਬ ਦਾ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ। ਕੇਏਪੀ ਸਿਨ੍ਹਾ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਸ ਸਮੇਂ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਰਹੇ ਸਨ ਅਤੇ ਹੁਣ ਕੇਏਪੀ ਸਿਨ੍ਹਾ ਅਨੁਰਾਗ ਵਰਮਾ ਦੀ ਥਾਂ ਲੈਣਗੇ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਕੇਏਪੀ ਸਿਨ੍ਹਾ ਮਾਲ ਅਤੇ ਖੇਤੀਬਾੜੀ ਅਤੇ ਜਲ ਸੰਭਾਲ ਵਿਭਾਗਾਂ ਵਿੱਚ ਵਿਸ਼ੇਸ਼ ਮੁੱਖ ਸਕੱਤਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ।
ਅਨੁਰਾਗ ਵਰਮਾ ਨੇ ਕਦੋਂ ਸੰਭਾਲਿਆ ਸੀ ਅਹੁਦਾ
ਕਾਬੇਜ਼ਿਕਰ ਹੈ ਅਨੁਰਾਗ ਵਰਮਾ ਨੇ ਪਹਿਲੀ ਜੁਲਾਈ, 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਿਆ ਸੀ। ਉਸ ਸਮੇਂ ਅਨੁਰਾਗ ਵਰਮਾ ਨੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਥਾਂ ਲਈ ਸੀ ਜੋ 30 ਜੂਨ 2023 ਨੂੰ ਸੇਵਾ ਮੁਕਤ ਹੋਏ ਸਨ। ਅਨੁਰਾਗ ਵਰਮਾ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸੋਨਲ ਅਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ। ਪਟਿਆਲਾ ਵਿਖੇ ਅਧਿਆਪਕ ਪਰਿਵਾਰ ’ਚ ਜਨਮੇ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲ੍ਹੇ ’ਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਅਨੁਰਾਗ ਵਰਮਾ 1993 ’ਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ. ਏ. ਐੱਸ.) ਦੀ ਪ੍ਰੀਖਿਆ ’ਚ ਦੇਸ਼ ਭਰ ’ਚੋਂ ਸੱਤਵੇਂ ਸਥਾਨ ਉਤੇ ਆਏ ਸਨ।