ਤਰਨ ਤਾਰਨ :ਬੀਤੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਵਲਟੋਹਾ ਵਿੱਚ ਮਹਿਲਾ ਨੂੰ ਨਗਨ ਹਾਲਤ ਵਿੱਚ ਘੁਮਾਉਣ ਦੇ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਵਲਟੋਹਾ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ 5 ਲੋਕਾਂ ਵਿਰੁਧ 354, 354-B, 354-D, 323 ਅਤੇ 149 ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਤਾਬਿਕ ਬਾਕੀ ਮੁਲਜ਼ਮ ਵੀ ਜਲਦ ਹੀ ਕਾਬੂ ਕੀਤੇ ਜਾਣਗੇ।
ਸੜਕਾਂ 'ਤੇ ਔਰਤ ਦੀ ਬਣਾਈ ਵੀਡੀਓ:ਦਰਅਸਲ ਧੀ ਨਾਲ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਲੜਕੇ ਦੀ ਮਾਂ ਨੂੰ ਅੱਧ-ਨੰਗਾ ਕਰ ਕੇ ਘੁਮਾਉਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਲੜਕੇ ਦੀ ਮਾਂ ਨੂੰ ਨਿਰਵਸਤਰ ਕਰ ਕੇ ਘੁਮਾਉਣ ਤੋਂ ਬਾਅਦ ਉਹ ਸੜਕਾਂ 'ਤੇ ਉਸ ਦਾ ਪਿੱਛਾ ਕਰਦੇ ਹੋਏ ਵੀਡੀਓ ਬਣਾਉਂਦੇ ਰਹੇ। ਜਦੋਂ 55 ਸਾਲਾ ਮਾਂ ਅਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢੱਕਣ ਲਈ ਕੱਪੜੇ ਚੁੱਕਦੀ ਤਾਂ ਮੁਲਜ਼ਮ ਉਨ੍ਹਾਂ ਨੂੰ ਖੋਹ ਕੇ ਲੈ ਜਾਂਦੇ। ਇਸ ਸ਼ਰਮਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਉਸ ਵਿੱਚ ਬੇਹੱਦ ਘਿਨਾਉਣੇ ਪਨ ਦਾ ਇਨਸਾਨੀ ਚਿਹਰਾ ਵੀ ਦੇਖਣ ਨੂੰ ਮਿਲਿਆ।