ਪਟਿਆਲਾ:ਗੈਰ ਕਾਨੂੰਨੀ ਸੰਬੰਧਾਂ ਵਿੱਚ ਰੁਕਾਵਟ ਬਣਨ ਉੱਤੇ ਇੱਕ ਮਹਿਲਾ ਨੇ ਆਪਣੇ ਹੀ ਪਤੀ ਦੀ 5 ਲੱਖ ਰੁਪਏ ਦੀ ਸੁਪਾਰੀ ਦਿੱਤੀ। ਇਹ ਸੁਪਾਰੀ ਮਹਿਲਾ ਨੇ ਕਿਸੇ ਹੋਰ ਨੂੰ ਨਹੀਂ ਸਗੋਂ ਆਪਣੇ ਹੀ ਪ੍ਰੇਮੀ ਨੂੰ ਦਿੱਤੀ ਸੀ। ਉਸ ਨੇ ਆਪਣੇ ਇੱਕ ਦੋਸਤ ਨਾਲ ਮਿਲਕੇ ਮਹਿਲਾ ਦੇ ਪਤੀ 'ਤੇ ਹਮਲਾ ਕੀਤਾ। ਪਿਸਟਲ ਨਾਲ ਕੀਤੇ ਗਏ ਗੋਲੀਆਂ ਦੇ ਫਾਇਰ ਵਿੱਚ ਮਹਿਲਾ ਦਾ ਪਤੀ ਤਾਂ ਬਚ ਗਿਆ ਪਰ ਉਸ ਦੇ ਦੋਸਤ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ।
ਪ੍ਰੇਮੀ ਨੂੰ ਪੈਸੇ ਦੇ ਕੇ ਪਤੀ ਦਾ ਕਤਲ ਕਰਾਉਣ ਦੀ ਕੋਸ਼ਿਸ, ਪ੍ਰੇਮੀ-ਪ੍ਰੇਮਿਕਾ ਸਮੇਤ 3 ਗ੍ਰਿਫਤਾਰ, 2 ਗੈਰ ਕਾਨੂੰਨੀ ਪਿਸਤੌਲ ਬਰਾਮਦ, ਯੂਪੀ ਤੋਂ ਖਰੀਦੇ ਸਨ ਹਥਿਆਰ - HUSBAND MURDERED
ਪਟਿਆਲਾ ਵਿੱਚ ਗੈਰ ਕਾਨੂੰਨੀ ਸਬੰਧਾਂ ਵਿੱਚ ਰੁਕਾਵਟ ਬਣਨ 'ਤੇ ਇੱਕ ਮਹਿਲਾ ਨੇ ਆਪਣੇ ਹੀ ਪਤੀ ਦੀ 5 ਲੱਖ ਰੁਪਏ ਦੀ ਸੁਪਾਰੀ ਦਿੱਤੀ।
Published : Jan 8, 2025, 7:44 PM IST
ਪ੍ਰੈਸ ਕਾਨਫਰੈਂਸ ਦੌਰਾਨ ਐਸਐਸਪੀ ਨਾਨਕ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਕੇਸ ਵਿੱਚ ਪਟਿਆਲਾ ਕੋਤਵਾਲੀ ਪੁਲਿਸ ਟੀਮ ਨੇ ਪਤਨੀ, ਪ੍ਰੇਮੀ ਅਤੇ ਦੋਸਤ ਤਿੰਨੋਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਐਸਪੀ ਸਿਟੀ ਦੀ ਟੀਮ ਨੇ ਕੇਸ ਦਾ ਹੱਲ ਕਰਕੇ ਦੋ ਪਿਸਟਲ, 10 ਕਾਰਤੂਸ ਅਤੇ ਇੱਕ ਬਾਈਕ ਵੀ ਬਰਾਮਦ ਕੀਤੀ ਹੈ, ਐਂਡਵਾਂਸ ਦੇ ਨਾਲ 1.55 ਲੱਖ ਰੁਪਏ ਦਿੱਤੇ ਸਨ।
ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਪਿੰਡ ਤੇਜਾ ਦੀ ਰਹਿਣ ਵਾਲੀ ਹੈ। ਉਸ ਦੇ ਪ੍ਰੇਮੀ ਹਰਸਿਮਰਨਜੀਤ ਸਿੰਘ ਗੋਰਾ (25) ਅਤੇ ਕਰਨ ਸਿੰਘ ਉਰਫ ਨਿਖਿਲ (22) ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਹਿਲਾ ਅਤੇ ਉਸ ਦੇ ਪ੍ਰੇਮੀ ਨੇ ਮਿਲਕੇ 1.55 ਲੱਖ ਰੁਪਏ ਇਕੱਠੇ ਕਰਕੇ ਮੁਲਜ਼ਮ ਕਰਨ ਨੂੰ ਦਿੱਤੇ ਸਨ, ਜਿਸ ਤੋਂ ਬਾਅਦ ਉਹ ਯੂਪੀ ਤੋਂ ਗੈਰ ਕਾਨੂੰਨੀ ਹਥਿਆਰ ਲਿਆਇਆ ਸੀ। ਮਹਿਲਾ ਨੇ ਆਪਣੇ ਪਤੀ 'ਤੇ ਹਮਲ ਕਰਵਾਇਆ। ਇਸ ਤੋਂ ਬਾਅਦ ਘਰ ਤੋਂ ਦੋਸਤਾਂ ਨਾਲ ਸ਼ਰਾਬ ਪੀਣ ਗਏ ਬਲਜਿੰਦਰ ਸਿੰਘ ਬਾਰੇ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨੂੰ ਫ਼ੋਨ ਕਰਕੇ ਦੱਸਿਆ। ਉਸਨੇ ਆਪਣੇ ਦੋਸਤ ਰਾਹੀਂ ਗੋਲੀਆਂ ਚਲਵਾਈਆਂ। ਫਾਇਰਿੰਗ ਵਿੱਚ ਬਲਜਿੰਦਰ ਸਿੰਘ ਦੇ ਗਰਦਨ ਨੂੰ ਗੋਲੀ ਛੂਹ ਕੇ ਨਿਕਲੀ ਸੀ, ਜਿਸ ਨਾਲ ਉਹ ਜਖ਼ਮੀ ਹੋ ਗਿਆ ਸੀ। ਗੋਲੀ ਬਲਜਿੰਦਰ ਨੂੰ ਛੂਹ ਕੇ ਨਿਕਲੀ ਤਾਂ ਬਾਈਕ ਦੇ ਵਿਚਕਾਰ ਬੈਠੇ ਪਾਲਾ ਸਿੰਘ ਦੀਆਂ ਅੱਖਾਂ ਨੂੰ ਛੂਹ ਕੇ ਨਿਕਲੀ, ਜਿਸ ਨਾਲ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ। ਪੁਲਿਸ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਫ਼ਿਲਹਾਲ ਜੇਲ੍ਹ ਭੇਜ ਦਿੱਤਾ ਗਿਆ ਹੈ।