ਪੰਜਾਬ

punjab

ETV Bharat / state

ਛਾਬੜਾ ਕਲੋਨੀ 'ਚ ਪੰਚਾਇਤ ਮੈਂਬਰ ਅਤੇ ਕੋਲੋਨਾਈਜ਼ਰ ਹੋਏ ਆਹਮੋ ਸਾਹਮਣੇ, ਮੌਕੇ 'ਤੇ ਪਹੁੰਚੀ ਪੁਲਿਸ

ਲੁਧਿਆਣਾ ਦੇ ਨਿਊ ਸਰਾਭਾ ਨਗਰ ਵਿੱਚ ਸਥਿਤ ਛਾਬੜਾ ਕਲੋਨੀ ਦੇ ਵਿੱਚ ਮਹੌਲ ਵਿਗੜ ਗਿਆ,ਕੋਲੋਨਾਈਜ਼ਰਾਂ ਨੂੰ ਕਮਿਊਨਿਟੀ ਸੈਂਟਰ ਤੋਂ ਬਾਹਰ ਹੋਣ ਲਈ ਆਖਿਆ ਗਿਆ।

NEW SARABHA NAGAR LUDHIANA
ਪੰਚਾਇਤ ਮੈਂਬਰ ਤੇ ਕੋਲੋਨਾਈਜ਼ਰ ਹੋਏ ਆਹਮੋ ਸਾਹਮਣੇ (ETV Bharat (ਪੱਤਰਕਾਰ, ਲੁਧਿਆਣਾ))

By ETV Bharat Punjabi Team

Published : 5 hours ago

ਲੁਧਿਆਣਾ :ਨਿਊ ਸਰਾਭਾ ਨਗਰ ਵਿੱਚ ਸਥਿਤ ਛਾਬੜਾ ਕਲੋਨੀ ਵਿਖੇ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ ਹੈ ਜਦੋਂ ਮੌਜੂਦਾ ਪੰਚਾਇਤ ਵੱਲੋਂ ਮੌਕੇ 'ਤੇ ਪਹੁੰਚੇ ਕੋਲੋਨਾਈਜ਼ਰਾਂ ਨੂੰ ਕਮਿਊਨਿਟੀ ਸੈਂਟਰ ਤੋਂ ਬਾਹਰ ਜਾਣ ਲਈ ਕਿਹਾ ਗਿਆ ਅਤੇ ਕਿਹਾ ਕਿ ਇੱਥੇ ਜੇਕਰ ਕੋਈ ਨਵਾਂ ਘਰ ਬਣੇਗਾ ਕੋਈ ਨਵੀਂ ਉਸਾਰੀ ਹੋਵੇਗੀ ਤਾਂ ਉਸ ਸਬੰਧੀ ਕੋਈ ਵੀ ਕਲੈਕਸ਼ਨ ਉਨ੍ਹਾਂ ਵੱਲੋਂ ਹੀ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਕਲੋਨੀ ਕੱਟਣ ਵਾਲੇ ਕਲੋਨੀ ਦੇ ਮਾਲਕ ਕ੍ਰਿਸ਼ਨ ਲਾਲ ਛਾਬੜਾ ਦੇ ਭਾਣਜੇ ਨੇ ਕਿਹਾ ਕਿ ਇਸ ਕਲੋਨੀ ਦੇ ਵਿੱਚ ਸਾਰੀ ਜ਼ਮੀਨ ਸਾਡੀ ਖਰੀਦੀ ਹੋਈ ਹੈ ਅਤੇ ਜਿੰਨਾ ਵੀ ਸੀਵਰੇਜ ਪਿਆ ਹੈ, ਜਿੰਨੇ ਵੀ ਕੰਮ ਕਰਵਾਏ ਹਨ, ਉਹ ਸਾਰੇ ਹੀ ਸਾਡੇ ਵੱਲੋਂ ਕਰਵਾਏ ਗਏ ਹਨ।

ਪੰਚਾਇਤ ਮੈਂਬਰ ਤੇ ਕੋਲੋਨਾਈਜ਼ਰ ਹੋਏ ਆਹਮੋ ਸਾਹਮਣੇ (ETV Bharat (ਪੱਤਰਕਾਰ, ਲੁਧਿਆਣਾ))

ਪੰਚਾਇਤ ਨੇ ਕੋਈ ਕੰਮ ਨਹੀਂ ਕਰਵਾਏ

ਕਲੋਨਾਈਜ਼ਰ ਨੇ ਕਿਹਾ ਕਿ ਪੁਰਾਣੀ ਪੰਚਾਇਤ ਨੇ ਕਲੋਨੀ ਵਿੱਚ ਕੋਈ ਕੰਮ ਨਹੀਂ ਕਰਵਾਇਆ ਅਤੇ ਹੁਣ ਨਵੀਂ ਬਣੀ ਪੰਚਾਇਤ ਇਸ ਵਿੱਚ ਆਪਣੀ ਲੱਤ ਫਸਾ ਰਹੀ ਹੈ। ਨਵੀਂ ਕਲੈਕਸ਼ਨ ਖੁਦ ਕਰਨ ਦੀ ਗੱਲ ਕਹਿ ਰਹੀ ਹੈ। ਜਦੋਂ ਕਿ ਪੰਚਾਇਤ ਦੀ ਇਸ ਕਲੋਨੀ ਦੇ ਵਿੱਚ ਇੱਕ ਵੀ ਗਜ ਜਗ੍ਹਾ ਨਹੀਂ ਹੈ ਅਤੇ ਨਾ ਹੀ ਪੰਚਾਇਤ ਵੱਲੋਂ ਕੋਈ ਸੀਵਰੇਜ ਜਾਂ ਫਿਰ ਹੋਰ ਕੋਈ ਕੰਮ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜਿਹੜੀਾਂ ਇੱਥੇ ਮੋਟਰਾਂ ਲੱਗੀਆਂ ਹਨ ਉਹ ਵੀ ਕ੍ਰਿਸ਼ਨ ਲਾਲ ਛਾਬੜਾ ਦੇ ਨਾਂ 'ਤੇ ਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਕਮਿਊਨਿਟੀ ਸੈਂਟਰ ਪਹੁੰਚੇ ਤਾਂ ਸਾਨੂੰ ਮੌਜੂਦਾ ਨਵੀਂ ਬਣੀ ਪੰਚਾਇਤ ਦੇ ਸਰਪੰਚ ਅਤੇ ਪੰਚ ਮੈਂਬਰਾਂ ਨੇ ਕਿਹਾ ਕਿ ਉਹ ਇੱਥੇ ਨਹੀਂ ਆ ਸਕਦੇ। ਜਿਸ ਨੂੰ ਲੈ ਕੇ ਮੌਕੇ 'ਤੇ ਪੁਲਿਸ ਪਹੁੰਚ ਗਈ। ਕਲੋਨਾਈਜ਼ਰ ਨੇ ਕਿਹਾ ਕਿ ਦੋਵਾਂ ਨੂੰ ਹੀ ਪੁਲਿਸ ਸਟੇਸ਼ਨ ਬੁਲਾਇਆ ਹੈ ਅਤੇ ਪੁਲਿਸ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਵੀ ਸਾਡੇ ਨਾਲ ਮੌਜੂਦ ਹਨ।

ਪੰਚਾਇਤ ਦੀ ਕੋਈ ਵੀ ਜ਼ਮੀਨ ਦੇਣ ਤੋਂ ਇਨਕਾਰ

ਸਾਬਕਾ ਸਰਪੰਚ ਨੇ ਕਿਹਾ ਕਿ ਪਹਿਲਾਂ ਇਹ ਸਾਰਾ ਇਲਾਕਾ ਪੰਚਾਇਤ ਦੇ ਵਿੱਚ ਪੈਂਦਾ ਸੀ ਪਰ ਲੋਕਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਅਲੱਗ ਪੰਚਾਇਤ ਬਣਾਈ ਜਾਵੇ। ਹਾਲਾਂਕਿ ਦਾਦਾ ਪਿੰਡ ਵੱਲੋਂ ਪੰਚਾਇਤ ਦੀ ਕੋਈ ਵੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇੱਥੇ ਸਾਰਾ ਕੁਝ ਪ੍ਰਾਈਵੇਟ ਕਲੋਨੀ ਦਾ ਹੈ, ਇੱਥੇ ਪੰਚਾਇਤ ਦੀ ਕੋਈ ਵੀ ਜ਼ਮੀਨ ਨਹੀਂ ਹੈ, ਇਸ ਕਰਕੇ ਜੋ ਵੀ ਮਾਲਕ ਹੈ ਉਹ ਕਲੋਨੀ ਕੱਟਣ ਵਾਲੇ ਹੀ ਹਨ, ਉਨ੍ਹਾਂ ਦੀ ਹੀ ਸਾਰੀ ਜਾਇਦਾਦ ਹੈ।

ਕੀਤਾ ਜਾ ਰਿਹਾ ਧੱਕਾ

ਸਾਬਕਾ ਸਰਪੰਚ ਨੇ ਕਿਹਾ ਕਿ ਹਾਲੇ ਤੱਕ ਤਾਂ ਨਵੇਂ ਪੰਚਾਂ ਨੇ ਸਹੁੰ ਤੱਕ ਨਹੀਂ ਚੁੱਕੀ, ਸਿਰਫ ਸਰਪੰਚਾਂ ਨੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਨਾਲ ਚਲਦੇ ਸਨ, ਇਸ ਕਰਕੇ ਜਿਹੜੀ ਮੌਜੂਦਾ ਸਰਪੰਚ ਹੈ ਉਹ ਹੁਣ ਧੱਕਾ ਕਰ ਰਹੀ ਹੈ। ਉਨ੍ਹਾਂ ਦੇ ਮੌਜੂਦਾ ਸਰਕਾਰ ਦੇ ਵਿੱਚ ਲਿੰਕ ਹਨ ਉਨ੍ਹਾਂ ਨਾਲ ਹੀ ਉਹ ਸੰਬੰਧਿਤ ਹਨ, ਇਸ ਕਰਕੇ ਹੀ ਉਹ ਧੱਕਾ ਕਰ ਰਹੇ ਹਨ।

ABOUT THE AUTHOR

...view details