ਲੁਧਿਆਣਾ: "ਮਾਤਾ ਦੇ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸਾਰੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ। ਇਸ ਵਿਚਾਲੇ ਜਦੋਂ ਮਾਤਾ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦੇ ਸਾਹ ਚੱਲਦੇ ਮਹਿਸੂਸ ਹੋਏ, ਤੁਰੰਤ ਡਾਟਕਰ ਬੁਲਾਇਆ ਅਤੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਮਾਤਾ ਹਾਲੇ ਜ਼ਿੰਦਾ ਹੈ।" ਸੁਣਨ ਨੂੰ ਤਾਂ ਇਹ ਇੱਕ ਫਿਲਮੀ ਕਹਾਣੀ ਦਾ ਸੀਨ ਲੱਗਦਾ ਹੈ ਪਰ ਇਹ ਹਕੀਕਤ ਹੈ। ਇਹ ਸਭ ਲੁਧਿਆਣਾ ਦੇ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਦੇ ਪ੍ਰਧਾਨ ਬਲਵਿੰਦਰ ਸਿੰਘ ਲਾਇਲਪੁਰੀ ਦੇ ਘਰ ਵਾਪਰਿਆ ਹੈ।
ਰੱਬ ਨੂੰ ਮਿਲ ਕੇ ਆਈ ਇਹ ਔਰਤ, 93 ਸਾਲ ਦੀ ਬੇਬੇ ਮਰ ਕੇ ਹੋਈ ਜਿਊਂਦੀ - woman came alive after death - WOMAN CAME ALIVE AFTER DEATH
WOMAN CAME ALIVE AFTER DEATH: ਤੁਸੀਂ ਬਹੁਤ ਸਾਰੀਆਂ ਕਹਾਣੀਆਂ 'ਚ ਸੁਣਿਆ ਹੋਣਾ ਕਿ ਕਿਸੇ ਦੀ ਬੇਬੇ ਜਾਂ ਬਜ਼ੁਰਗ ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋ ਗਿਆ ਪਰ ਕੀ ਤੁਸੀਂ ਸੱਚ-ਮੁੱਚ ਅਜਿਹਾ ਦੇਖਿਆ ਹੈ? ਜੇ ਨਹੀਂ ਤਾਂ ਪੜ੍ਹੋ ਪੂਰੀ ਖ਼ਬਰ...
Published : Aug 31, 2024, 8:46 PM IST
|Updated : Sep 1, 2024, 5:48 PM IST
ਕੀ ਹੈ ਪੂਰਾ ਮਾਮਲਾ?: ਜ਼ਿਕਰੇਖ਼ਾਸ ਹੈ ਕਿ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ 'ਚ ਲਾਇਲਪੁਰੀ ਦੀ 93 ਸਾਲ ਦੀ ਬਜ਼ੁਰਗ ਮਾਤਾ ਅੰਮ੍ਰਿਤ ਕੌਰ ਨੂੰ ਦਸ ਦਿਨ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।ਜਿਸ ਤੋਂ ਬਾਅਦ ਡਾਕਟਰਾਂ ਨੇ ਮੰਗਲਵਾਰ ਸ਼ਾਮ ਨੂੰ ਪਰਿਵਾਰ ਨੂੰ ਜਵਾਬ ਦੇ ਦਿੱਤਾ ਅਤੇ ਆਖਿਆ ਕਿ ਹੁਣ ਉਨ੍ਹਾਂ 'ਚ ਸਾਹ ਨਹੀਂ ਰਹੇ, ਤੁਸੀਂ ਇੰਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹੋ ਪਰ ਲਾਇਲਪੁਰੀ ਦੇ ਵਿਦੇਸ਼ ਵਿੱਚ ਹੋਣ ਕਰਕੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਹੀ ਰੱਖਣ ਲਈ ਕਿਹਾ।ਜਦੋਂ ਲਾਇਲਪੁਰੀ ਵਿਦੇਸ਼ ਤੋਂ ਵਾਪਸ ਆਏ ਤਾਂ ਮ੍ਰਿਤਕ ਐਲਾਨੀ ਮਾਤਾ ਨੂੰ ਅੰਤਿਮ ਰਸਮਾਂ ਲਈ ਘਰ ਲਿਆਉਂਦਾ ਗਿਆ ਅਤੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਸਨ ਕਿ ਅਚਾਨਕ ਬੇਬੇ ਦੀ ਨਬਜ਼ ਨੂੰ ਚੱਲਦਾ ਮਹਿਸੂਸ ਕੀਤਾ ਗਿਆ।ਇਹ ਸਭ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਬੇਬੇ ਜ਼ਿੰਦਾ ਹੈ?: ਜਦੋਂ ਪਰਿਵਾਰ ਨੇ ਮਹਿਸੂਸ ਕੀਤਾ ਤਾਂ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਚੈੱਕ ਕੀਤਾ ਅਤੇ ਬੇਬੇ ਨੂੰ ਜ਼ਿੰਦਾ ਕਰਾਰ ਦਿੱਤਾ। ਇਸ ਨੂੰ ਦੇਖਦਿਆਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੰਜ ਵਜੇ ਲਈ ਰੱਖਿਆ ਸਸਕਾਰ ਰੱਦ ਕਰਨ ਸਬੰਧੀ ਲੋਕਾਂ ਨੂੰ ਸੁਨੇਹੇ ਲਾਏ ਗਏ। ਲਾਇਲਪੁਰੀ ਨੇ ਦੱਸਿਆ ਕਿ ਮਾਤਾ ਜੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਨੇ ਪਰ ਉਨ੍ਹਾਂ ਦੇ ਸਾਹ ਚੱਲ ਰਹੇ ਹਨ। ਬਜ਼ੁਰਗ ਨੂੰ ਜਦੋਂ ਘਰ ਲਿਆਂਦਾ ਗਿਆ ਤਾਂ ਉਹ ਬਿਲਕੁਲ ਠੀਕ ਹੋ ਗਏ। ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਬੇਬੇ ਠੀਕ ਹੈ।ਜਦਕਿ ਪਹਿਲਾਂ ਪਰਿਵਾਰ ਨੇ ਸਾਰਿਆਂ ਨੂੰ ਫੋਨ ਕਰ ਦਿੱਤਾ ਸੀ ਕਿ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਸਸਕਾਰ ਕੀਤਾ ਜਾਣਾ ਹੈ ।ਸਾਰੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ। ਸੋਸ਼ਲ ਮੀਡੀਆ 'ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ।
- ਸੁਖਬੀਰ ਬਾਦਲ ਸਾਥੀਆਂ ਸਣੇੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਏ ਪੇਸ਼, ਸਿੰਘ ਸਾਹਿਬਾਨਾਂ ਨੂੰ ਕੀਤੀ ਆ ਅਪੀਲ, ਪੜ੍ਹੋ ਪੂਰੀ ਖ਼ਬਰ - sri akal takht sahib
- ਸ਼੍ਰੋਮਣੀ ਅਕਾਲੀ ਦਲ 'ਚ ਚੱਲ ਰਹੀ ਉਥਲ ਪੁਥਲ 'ਤੇ 'ਆਪ' ਵਿਧਾਇਕ ਨੇ ਕੀਤੇ ਤਿੱਖੇ ਸ਼ਬਦੀ ਵਾਰ - AAP MLA attacks on SAD
- ਲਾਈਵ ਕਿਸਾਨ ਮੋਰਚੇ ਦੇ 200 ਦਿਨ ਪੂਰੇ; ਸ਼ੰਭੂ ਬਾਰਡਰ 'ਤੇ ਕਿਸਾਨ ਜਥੇਬੰਦੀਆਂ ਤੇ ਆਗੂਆਂ ਦਾ ਵੱਡਾ ਇੱਕਠ, ਵਿਨੇਸ਼ ਫੋਗਾਟ ਵੀ ਪਹੁੰਚੇ - Farmers At Shambu Border