ਲੁਧਿਆਣਾ: ਬੀਤੇ ਦਿਨ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਤਿੰਨ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਸੰਦੀਪ ਗੋਰਾ ਥਾਪਰ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਅਤੇ ਉਨਾਂ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਜਿੱਥੇ ਅੱਜ ਉਹਨਾਂ ਦਾ ਪਤਾ ਲੈਣ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ।
ਡੀਐਮਸੀ ਪਹੁੰਚੇ ਨਿਸ਼ਾਂਤ ਸ਼ਰਮਾ ਨੇ ਚੁੱਕੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ, ਕਿਹਾ- ਸਾਡੀ ਸੁਰੱਖਿਆ ਵਿੱਚ ਤੈਨਾਤ ਨੇ ਬੁੱਢੇ ਮੁਲਾਜ਼ਮ - ATTACK ON SANDEEP THAPAR UPDATE - ATTACK ON SANDEEP THAPAR UPDATE
ਬੀਤੇ ਦਿਨੀਂ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਹਾਲ ਜਾਨਣ ਪੁੱਜੇ ਨਿਸ਼ਾਂਤ ਸ਼ਰਮਾ ਨੇ ਪੁਲਿਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਸਾਡੀ ਸੁਰੱਖਿਆ ਵਿੱਚ ਬੁੱਢੈ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
![ਡੀਐਮਸੀ ਪਹੁੰਚੇ ਨਿਸ਼ਾਂਤ ਸ਼ਰਮਾ ਨੇ ਚੁੱਕੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ, ਕਿਹਾ- ਸਾਡੀ ਸੁਰੱਖਿਆ ਵਿੱਚ ਤੈਨਾਤ ਨੇ ਬੁੱਢੇ ਮੁਲਾਜ਼ਮ - ATTACK ON SANDEEP THAPAR UPDATE ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦ ਨਿਸ਼ਾਂਤ ਸ਼ਰਮਾ](https://etvbharatimages.akamaized.net/etvbharat/prod-images/06-07-2024/1200-675-21884556-256-21884556-1720266666239.jpg)
Published : Jul 6, 2024, 5:43 PM IST
|Updated : Jul 6, 2024, 7:21 PM IST
ਨਿਸ਼ਾਂਤ ਸ਼ਰਮਾ ਨੇ ਪੁਲਿਸ 'ਤੇ ਚੁੱਕੇ ਸਵਾਲ:ਉੱਥੇ ਹੀ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵੀ ਜ਼ਖ਼ਮੀ ਸ਼ਿਵ ਸੈਨਾ ਆਗੂ ਦਾ ਪਤਾ ਲੈਣ ਪਹੁੰਚੇ। ਜਿੱਥੇ ਉਹਨਾਂ ਨੇ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ, ਉੱਥੇ ਹੀ ਸੁਰੱਖਿਆ ਵਿੱਚ ਵੱਡੀ ਉਮਰ ਦੇ ਗੰਨਮੈਨ ਲਗਾਉਣ ਨੂੰ ਲੈ ਕੇ ਵੀ ਸਵਾਲ ਚੁੱਕੇ। ਉਹਨਾਂ ਨੇ ਕਿਹਾ ਵੀ ਜੇਕਰ ਕੋਈ ਵੀ ਪ੍ਰੋਗਰਾਮ ਆਉਂਦਾ ਹੈ ਤਾਂ ਉਹਨਾਂ ਨੂੰ ਬਾਹਰ ਜਾਣ ਲਈ ਕਿਹਾ ਜਾਂਦਾ ਹੈ ਜਾਂ ਫਿਰ ਘਰੋਂ ਬਾਹਰ ਨਾ ਨਿਕਲਣ ਲਈ ਕਿਹਾ ਜਾਂਦਾ ਹੈ।
ਆਪਣੇ ਧਰਮ ਲਈ ਬੋਲਦੇ ਨੇ ਸੰਦੀਪ ਥਾਪਰ: ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਆਪਣਾ ਦਫ਼ਤਰ ਪਿਛਲੇ ਇਕ ਸਾਲ ਤੋਂ ਨਹੀਂ ਖੋਲ੍ਹ ਸਕੇ ਕਿਉਂਕਿ ਪੁਲਿਸ ਵੱਲੋਂ ਉਹਨਾਂ ਨੂੰ ਜਾਨ ਦਾ ਖਤਰਾ ਦੱਸਿਆ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸੰਦੀਪ ਗੋਰਾ ਥਾਪਰ ਵੱਲੋਂ ਕਿਸੇ ਤਰ੍ਹਾਂ ਦੇ ਵੀ ਗਲਤ ਭਾਸ਼ਨ ਨਹੀਂ ਦਿੱਤੇ ਜਾਂਦੇ, ਸਿਰਫ 'ਤੇ ਸਿਰਫ ਆਪਣੇ ਧਰਮ ਦੀ ਰੱਖਿਆ ਦੇ ਲਈ ਖੁੱਲ੍ਹ ਕੇ ਗੱਲ ਕਰਦੇ ਹਨ। ਜਿੱਥੇ ਉਹਨਾਂ ਨੇ ਸੁਰੱਖਿਆ ਕਰਮੀਆਂ ਦੀ ਗਿਣਤੀ ਨੂੰ ਲੈ ਕੇ ਸਵਾਲ ਚੁੱਕੇ, ਉਥੇ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮੋਹਾਲੀ ਰਹੇ ਸਨ, ਜਿਥੇ ਸ਼ਾਂਤੀ ਰਹੀ ਹੈ ਤੇ ਹੁਣ ਉਹ ਲੁਧਿਆਣਾ ਵਿੱਚ ਹਨ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ ਪੁਲਿਸ ਤੇ ਗੈਂਗਸਟਰਾਂ ਦੇ ਮੁਕਾਬਲੇ ਦੀਆਂ ਖਬਰਾਂ ਸੁਣਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਚੋਣਾਂ ਵਿੱਚ ਉਹਨਾਂ ਤੋਂ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ, ਕੀ ਉਦੋਂ ਮਾੜੇ ਅਨਸਰ ਛੁੱਟੀ 'ਤੇ ਚਲੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਸਿਰਫ ਉਨਾਂ ਦੇ ਹੀ ਲੀਡਰਾਂ ਕੋਲ ਨਹੀਂ ਪਰ ਬਾਕੀ ਸਾਰੇ ਹੀ ਆਗੂਆਂ ਕੋਲ ਸੁਰੱਖਿਆ ਹੈ।
- ਸ਼ਿਵ ਸੈਨਾ ਆਗੂ 'ਤੇ ਹਮਲਾ ਸਰਕਾਰ ਦਾ ਫੇਲੀਅਰ ਹੈ, ਕੁਰਸੀ ਬਚਾਉਣ ਲੱਗੀ ਸੂਬਾ ਸਰਕਾਰ ਨੂੰ ਲੋਕਾਂ ਦੀ ਨਹੀਂ ਪ੍ਰਵਾਹ: ਸੁਨੀਲ ਜਾਖੜ - Sunil Jakhar target AAP
- ਮੌਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਪਾਣੀ-ਪਾਣੀ ਹੋਇਆ ਸ਼ਹਿਰ - monsoon first rain
- ਨਹੀਂ ਰੁਕ ਰਿਹਾ ਕੈਨੇਡਾ 'ਚ ਮੌਤਾਂ ਦਾ ਸਿਲਸਿਲਾ, ਇੱਕ ਹੋਰ ਪੰਜਾਬੀ ਕੁੜੀ ਦੀ ਹੋਈ ਮੌਤ, ਇਸ ਜ਼ਿਲ੍ਹੇ ਦੀ ਸੀ ਇਹ ਮੁਟਿਆਰ... - Girl dies heart attack in Canada