ਪੰਜਾਬ

punjab

ETV Bharat / state

ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਕੀਤਾ ਗਿਆ ਮੁਫਤ, ਧਰਨੇ ਦਾ ਅੱਜ ਦੂਜਾ ਦਿਨ - Ludhiana Ladowal Toll Plaza

Ludhiana Ladowal Toll Plaza: ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨ ਜੱਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਮੁਫਤ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੇ ਲਗਾਤਾਰ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਨੂੰ ਬੰਦ ਕੀਤਾ ਜਾਵੇ ਜਾਂ ਫਿਰ 150 ਰੁਪਏ ਜੋ ਕਿ ਪੁਰਾਣੀ ਕੀਮਤ ਸੀ ਉਸ ਨੂੰ ਹੀ ਲਾਗੂ ਕੀਤਾ ਜਾਵੇ। ਪੜ੍ਹੋ ਪੂਰੀ ਖਬਰ..

Ludhiana Ladowal Toll Plaza
ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਕੀਤਾ ਗਿਆ ਮੁਫਤ, (Etv Bharat Ludhiana)

By ETV Bharat Punjabi Team

Published : Jun 17, 2024, 2:58 PM IST

ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਕੀਤਾ ਗਿਆ ਮੁਫਤ, (Etv Bharat Ludhiana)

ਲੁਧਿਆਣਾ:ਪੰਜਾਬ ਦਾ ਸਭ ਤੋਂ ਮਹਿੰਗਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਕਿਸਾਨ ਜੱਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਮੁਫਤ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੇ ਲਗਾਤਾਰ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਨੂੰ ਬੰਦ ਕੀਤਾ ਜਾਵੇ ਜਾਂ ਫਿਰ 150 ਰੁਪਏ ਜੋ ਕਿ ਪੁਰਾਣੀ ਕੀਮਤ ਸੀ ਉਸ ਨੂੰ ਹੀ ਲਾਗੂ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦਾ ਇਹ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਅਤੇ ਇਹ ਪਹਿਲਾ ਹੀ ਆਪਣੀ ਮਿਆਦ ਖਤਮ ਕਰ ਚੁੱਕਾ ਹੈ। ਪਰ ਕੁਝ ਲੀਡਰਾਂ ਦੀ ਸ਼ਹਿ ਤੇ ਇਸ ਨੂੰ ਚਲਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਹਿੱਸਾ ਮਿਲ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ।

ਮੰਗ ਪੱਤਰ ਤਿਆਰ ਕੀਤਾ: ਕਿਸਾਨ ਆਗੂਆਂ ਵੱਲੋਂ ਅੱਜ ਵੀ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਹੈ ਜੋ ਕਿ ਪ੍ਰਸ਼ਾਸਨਿਕ ਅਫਸਰਾਂ ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਮੁੱਖ ਤਿੰਨ ਮੰਗਾਂ ਹਨ ਪਹਿਲਾ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਪਹਿਲਾਂ ਵਾਂਗ 150 ਰੁਪਏ 24 ਘੰਟੇ ਲਈ ਕੀਤੀਆਂ ਜਾਣ। ਇਸ ਤੋਂ ਇਲਾਵਾ ਜੋ ਨੇੜੇ ਤੇੜੇ ਲੋਕ ਰਹਿੰਦੇ ਹਨ ਉਨ੍ਹਾਂ ਲਈ ਇਹ ਮੁਫਤ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਮੰਗ ਜੋ ਇੱਥੇ ਸਟਾਫ ਰੱਖਿਆ ਗਿਆ ਹੈ ਉਹ ਪੰਜਾਬ ਦਾ ਰੱਖਿਆ ਜਾਵੇ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਧੱਕਾ ਕਰ ਰਹੀਆਂ ਹਨ ਅਤੇ ਲੋਕ ਚੁੱਪਚਾਪ ਸਹਿ ਰਹੇ ਹਨ ਅਸੀਂ ਲੋਕਾਂ ਲਈ ਧਰਨੇ ਤੇ ਬੈਠੇ ਹਨ।

ਲੋਕਾਂ ਦੀ ਹੱਕ ਦੀ ਆਵਾਜ਼: ਹਾਲਾਂਕਿ ਕਿਸਾਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪਹਿਲਾਂ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਕਿਸਾਨਾਂ ਨੇ ਆਪਣੇ ਕਾਰਡ ਬਣਵਾ ਲਏ, ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨੇ ਚੁੱਕ ਲਏ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਲਈ ਬੈਠੇ ਹਨ ਕਿਉਂਕਿ ਸਾਡੇ ਕਾਰਡ ਬਣੇ ਹੋਏ ਹਨ ਪੂਰੇ ਭਾਰਤ ਵਿੱਚ ਸਾਡੇ ਕਾਰਡ ਚੱਲਦੇ ਹਨ। ਅਸੀਂ ਆਮ ਲੋਕਾਂ ਦੀ ਮਦਦ ਲਈ ਆਮ ਲੋਕਾਂ ਦੀ ਹੱਕ ਦੀ ਆਵਾਜ਼ ਚੁੱਕਣ ਲਈ ਧਰਨੇ ਲਾਗੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਡਟੇ ਰਵਾਂਗੇ ਆਮ ਲੋਕਾਂ ਲਈ ਖੜੇ ਰਵਾਂਗੇ ਪਰ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਸਾਡਾ ਸਾਥ ਦੇਣ ਦੀ ਲੋੜ ਹੈ ਜੋ ਕਿ ਘਰਾਂ ਦੇ ਵਿੱਚ ਹੀ ਬੈਠੇ ਗੱਲਾਂ ਕਰਦੇ ਨੇ ਅਸੀਂ ਇੱਥੇ ਗਰਮੀ ਦੇ ਵਿੱਚ ਉਨ੍ਹਾਂ ਲਈ ਸੰਘਰਸ਼ ਕਰ ਰਹੇ ਹਨ।

ABOUT THE AUTHOR

...view details