ਤਰਨ ਤਾਰਨ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਦੇ ਦਿਨ ਨਜ਼ਦੀਕ ਆ ਰਹੇ ਹਨ। ਅੱਜ ਤੋਂ ਕੁਝ ਦਿਨਾਂ 'ਚ ਸਿਆਸੀ ਪ੍ਰਚਾਰ ਵੀ ਥੰਮ ਜਾਵੇਗਾ। ਜਿਸ ਦੇ ਚੱਲਦੇ ਹਰ ਕੋਈ ਉਮੀਦਵਾਰ ਆਪਣੇ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਸ ਵਿਚਾਲੇ ਲੀਡਰਾਂ ਵਲੋਂ ਆਪਣੇ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਤੇ ਨਾਲ ਹੀ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਜਿਸ ਦੇ ਚੱਲਦੇ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਵਲੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
ਕਾਂਗਰਸ ਨੂੰ ਜਿੱਤ ਵਾਲੇ ਲੈਕੇ ਜਾਣਗੇ ਲੋਕ: ਕਾਬਿਲੇਗੌਰ ਹੈ ਕਿ ਸਾਬਕਾ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਕੁਲਬੀਰ ਜ਼ੀਰਾ ਦੇ ਹੱਕ 'ਚ ਵਰਕਰ ਮਿਲਣੀ ਰੱਖੀ ਸੀ, ਜਿਸ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਸਾਬਕਾ ਵਿਧਾਇਕ ਸਿੱਕੀ ਦਾ ਧੰਨਵਾਦ ਕਰਦੇ ਨੇ, ਜਿੰਨ੍ਹਾਂ ਨੇ ਉਨ੍ਹਾਂ ਦੇ ਹੱਕ 'ਚ ਵਰਕਰ ਮਿਲਣੀ ਰੱਖੀ ਸੀ, ਜੋ ਰੈਲੀ ਦਾ ਰੂਪ ਲੈ ਗਈ। ਉਨ੍ਹਾਂ ਦੱਸਿਆ ਕਿ ਕਾਂਗਰਸ ਵਰਕਰ ਘਰ-ਘਰ ਜਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਗਰੰਟੀ ਕਾਰਡ ਲੋਕਾਂ ਤੋਂ ਭਰਵਾ ਕੇ ਲਿਆਏ ਸਨ। ਉਨ੍ਹਾਂ ਕਿਹਾ ਕਿ ਲੋਕ ਖੁਦ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਬੈਠੇ ਹਨ, ਕਿਉਂਕਿ ਲੋਕਾਂ ਦਾ ਮੋਹ 'ਆਪ' ਤੋਂ ਭੰਗ ਹੋ ਚੁੱਕਿਆ ਤੇ ਉਹ ਅਕਾਲੀ ਦਲ ਨੂੰ ਪਹਿਲਾਂ ਹੀ ਦੇਖ ਚੁੱਕੇ ਹਨ।
ਮੁੜ ਕਾਲਾ ਦੌਰ ਨਹੀਂ ਦੇਖਣਾ ਚਾਹੁੰਦੇ ਲੋਕ: ਕੁਲਬੀਰ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਤੇ ਉੇਹ ਕਿਸੇ ਆਜ਼ਾਦ ਉਮੀਦਵਾਰ ਨੂੰ ਨਹੀਂ ਚਾਹੁੰਦੇ ਤੇ ਨਾ ਹੀ ਉਹ ਚਾਹੁੰਦੇ ਕਿ ਕਾਲਾ ਦੌਰ ਮੁੜ ਕੇ ਵਾਪਸ ਆਵੇ, ਜਿਸ ਲਈ ਉਹ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਹਨ। ਜ਼ੀਰਾ ਨੇ ਕਿਹਾ ਕਿ ਜਿਵੇਂ ਦਾ ਕੱਲ੍ਹ ਰੋਡ ਸ਼ੋਅ ਦੌਰਾਨ ਇੰਨ੍ਹਾਂ ਦੇ ਹਾਲ ਕੀਤਾ ਤਾਂ ਉਦੋਂ ਹੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਕਰ ਦਿੱਤੇ ਕਿ ਜੇ ਇਹ ਆ ਗਏ ਤਾਂ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ।
AAP ਵਾਲਿਆਂ ਨੂੰ ਦੱਸਣਾ ਪੈਂਦਾ ਕਿ ਉਹ ਵਿਧਾਇਕ ਨੇ:ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਜ਼ੀਰਾ ਨੇ ਕਿਹਾ ਕਿ 'ਆਪ' ਦੇ ਵਿਧਾਇਕਾਂ ਨੂੰ ਢਾਈ ਸਾਲ ਵੀ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਉਹ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਜਦੋਂ ਲਾਲਜੀਤ ਭੁੱਲਰ ਨੇ ਫਾਰਮ ਭਰਨੇ ਸੀ ਤਾਂ ਉਦੋਂ ਪੁਲਿਸ ਵਾਲੇ ਨੇ 'ਆਪ' ਵਿਧਾਇਕਾਂ ਨੂੰ ਅੱਗੇ ਜਾਣ ਤੋ ਰੋਕ ਦਿੱਤਾ ਤਾਂ ਉਨ੍ਹਾਂ ਨੂੰ ਦੱਸਣਾ ਪਿਆ ਕਿ ਉਹ 'ਆਪ' ਵਿਧਾਇਕ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਵਲੋਂ ਰੋਡ ਸ਼ੋਅ ਦੌਰਾਨ ਇੱਕ 'ਆਪ' ਵਿਧਾਇਕ ਨੂੰ ਚੱਲਦੀ ਗੱਡੀ ਤੋਂ ਹੇਠਾਂ ਉਤਾਰ ਦਿੱਤਾ ਗਿਆ।