ਫਰੀਦਕੋਟ: ਸਾਲ 2023-24 ਦੌਰਾਨ ਪੰਜਾਬੀ ਸਿਨੇਮਾਂ ਨੂੰ ਮਾਣ ਭਰੇ ਅਯਾਮ ਦੇਣ ਵਾਲੀਆਂ ਪੰਜਾਬੀ ਫਿਲਮਾਂ ਦੀ ਲੜੀ ਚੱਲੀ ਹੁਣ ਇਸ ਨਵੇਂ ਵਰ੍ਹੇ 2025 'ਚ ਵੀ ਅਪਣੇ ਅਕਸ ਨੂੰ ਪਾਲੀਵੁੱਡ ਬਰਕਰਾਰ ਰੱਖਣ ਜਾ ਰਿਹਾ ਹੈ। ਇਸ ਸਿਲਸਿਲੇ ਦਾ ਮੁੱਢ ਬੰਨ੍ਹਣ ਜਾ ਰਹੀ ਹੈ ਅਪਕਮਿੰਗ ਪੰਜਾਬੀ ਫ਼ਿਲਮ 'ਸਾਹਿਬ ਜਿੰਨ੍ਹਾ ਦੀਆਂ ਮੰਨੇ' ,ਜੋ ਅੱਜ ਕੀਤੇ ਗਏ ਰਸਮੀ ਐਲਾਨ ਤੋਂ ਬਾਅਦ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ।
ਵਿਨਰਜ਼ ਫ਼ਿਲਮ ਪ੍ਰੋਡੋਕਸ਼ਨ ਵੱਲੋਂ ਪੇਸ਼ਕਸ਼
'ਵਿਨਰਜ਼ ਫ਼ਿਲਮ ਪ੍ਰੋਡੋਕਸ਼ਨ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਸਹਿ ਨਿਰਮਾਣਕਾਰ ਬਾਗੀ ਸੰਧੂ ਰੁੜ੍ਹਕਾ ਕਲਾਂ ਫ਼ਿਲਮ ਪ੍ਰੋਡੋਕਸ਼ਨ ਯੂ.ਕੇ ਹਨ , ਜਦਕਿ ਨਿਰਦੇਸ਼ਨ ਕਮਾਂਡ ਨੌਜਵਾਨ ਫ਼ਿਲਮਕਾਰ ਮਨਜੀਤ ਟੋਨੀ ਸੰਭਾਲਣਗੇ, ਜੋ ਇਸ ਤੋਂ ਪਹਿਲਾ ਕਈ ਪਰਿਵਾਰਿਕ ਅਤੇ ਮੰਨੋਰੰਜਕ ਪੰਜਾਬੀ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ, ਜਿਨਾਂ ਵਿੱਚ ਹਰਜੀਤ ਹਰਮਨ-ਜਪੁਜੀ ਖਹਿਰਾ ਸਟਾਰਰ ਕੁੜਮਾਈਆਂ, ਰਵਿੰਦਰ ਗਰੇਵਾਲ ਦੀ 'ਵਿੱਚ ਬੋਲੂਗਾਂ ਤੇਰੇ', ਹਰਜੀਤ ਹਰਮਨ ਦੀ 'ਤੂੰ ਮੇਰਾ ਕੀ ਲਗਦਾ' , ਰੋਸ਼ਨ ਪ੍ਰਿੰਸ ਨਾਲ 'ਬੂ ਮੈਂ ਡਰ ਗਈ' ਅਤੇ ਕਰਮਜੀਤ ਅਨਮੋਲ ਸਟਾਰਰ 'ਵੇਖੀ ਜਾਂ ਛੇੜੀ ਨਾ' ਆਦਿ ਸ਼ੁਮਾਰ ਰਹੀਆ ਹਨ।
ਚਰਚਿਤ ਅਦਾਕਾਰ ਹਨ ਫਿਲਮ ਦਾ ਹਿੱਸਾ
"ਕਹਿੰਦੇ ਨੇ ਬੱਚਿਆਂ ਦੀ ਅਰਦਾਸ ਰੱਬ ਛੇਤੀ ਸੁਣਦਾ ਦੀ ਟੈਗ ਲਾਇਨ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਬੇਹੱਦ ਆਹਲਾ ਅਤੇ ਮਨ ਨੂੰ ਛੂਹ ਲੈਣ ਵਾਲੇ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ , ਜਿਸ ਵਿਚ ਪੰਜਾਬੀ ਸਿਨੇਮਾਂ ਦੇ ਕਈ ਨਾਮਵਰ ਚਿਹਰੇ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ, ਜਿਨਾਂ ਦੇ ਨਾਵਾਂ ਅਤੇ ਫ਼ਿਲਮ ਦੇ ਹੋਰ ਅਹਿਮ ਪਹਿਲੂਆਂ ਨੂੰ ਜਲਦ ਹੀ ਰਿਵੀਲ ਕੀਤਾ ਜਾਵੇਗਾ । ਯੂਨਾਈਟਿਡ ਕਿੰਗਡਮ ਵਿਖੇ ਫਿਲਮਾਂਈ ਜਾਣ ਵਾਲੀ ਇਸ ਫ਼ਿਲਮ ਦਾ ਗੀਤ, ਸੰਗੀਤ ਅਤੇ ਸਿਨੇਮਾਟੋਗ੍ਰਾਫ਼ਰੀ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਸਬੰਧਤ ਗੀਤਾਂ ਨੂੰ ਮੰਨੇ ਪ੍ਰਮੰਨੇ ਗਾਇਕ ਪਿੱਠਵਰਤੀ ਅਵਾਜ਼ਾਂ ਦੇ ਰਹੇ ਹਨ ।