ਚੰਡੀਗੜ੍ਹ: ਅੱਜ 2 ਜਨਵਰੀ ਨੂੰ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣਾ ਜਨਮਦਿਨ ਮਨਾ ਰਹੇ ਹਨ। ਹੁਣ ਗਾਇਕ ਨੇ ਆਪਣੇ ਜਨਮਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਅਕਾਲ' ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ।
ਟੀਜ਼ਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਅੱਜ ਆਪਣੇ ਜਨਮਦਿਨ ‘ਤੇ ਆਪਣੀ ਫਿਲਮ ‘ਅਕਾਲ’ ਦੀ ਇਹ ‘ਪਹਿਲੀ ਝਲਕ’ (Teaser) ਆਪ ਸਭ ਨਾਲ ਸਾਂਝੀ ਕਰਦਿਆਂ ਮੈਂ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ, ‘ਅਕਾਲ’ ਇੱਕ ਫਿਲਮ ਹੀ ਨਹੀਂ ਬਲਕਿ ਮੇਰਾ ਬੜੇ ਚਿਰ ਦਾ ਸੁਪਨਾ ਸੀ ਕਿ ਪੰਜਾਬੀ ਸਿਨੇਮਾ ਵਿੱਚ ਵੀ ਇੱਕ ਐਸੀ ਫਿਲਮ ਬਣੇ ਜੋ ਬਾਕੀ ਭਾਸ਼ਾਵਾਂ ਦੇ ਸਿਨੇਮਾ ਵਾਂਗ ਪੰਜਾਬੀ ਸਿਨੇਮਾ ਦਾ ਸਿਰ ਵੀ ਮਾਣ ਨਾਲ ਉੱਚਾ ਕਰੇ, ਸੋ ਸਾਡੀ ਟੀਮ ਨੇ ਆਪਣੇ ਵੱਲੋਂ ਇਸ ਫਿਲਮ ਨੂੰ ਹਰ ਪੱਖ ਤੋਂ ਬਿਹਤਰੀਨ ਫਿਲਮ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਕਿ 10 ਅਪ੍ਰੈਲ ਨੂੰ ਤੁਹਾਨੂੰ ਸਿਨੇਮਾਘਰਾਂ ਵਿੱਚ ਵੇਖਣ ਨੂੰ ਮਿਲੇਗੀ।'
ਕਿਹੋ ਜਿਹਾ ਹੈ ਟੀਜ਼ਰ
ਹੁਣ ਜੇਕਰ ਇੱਥੇ 'ਅਕਾਲ' ਫਿਲਮ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਫਿਲਮ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ, ਟੀਜ਼ਰ ਦੀ ਸ਼ੁਰੂਆਤ ਗਿੱਪੀ ਗਰੇਵਾਲ ਦੀ ਗਰਜਦੀ ਅਵਾਜ਼ ਨਾਲ ਹੁੰਦੀ ਹੈ, ਜਿੱਥੇ ਅਦਾਕਾਰ ਕਹਿੰਦੇ ਹਨ, 'ਇਤਿਹਾਸ ਗਵਾਹ ਹੈ, ਕੁਦਰਤ ਨੇ ਅਜਿਹਾ ਕੋਈ ਵੀ ਮੈਦਾਨ ਨਹੀਂ ਬਣਾਇਆ, ਜਿੱਥੋਂ ਇੱਕ ਵੀ ਸਿੰਘ ਪਿੱਠ ਦਿਖਾ ਕੇ ਭੱਜਿਆ ਹੋਵੇ, ਖ਼ਾਲਸੇ ਦਾ ਅਸੂਲ ਹੈ, ਦਰ ਉਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ।' ਇਸ ਦੇ ਨਾਲ ਹੀ ਟੀਜ਼ਰ ਵਿੱਚ ਅਦਾਕਾਰ ਤੋਂ ਇਲਾਵਾ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਗੁਰਪ੍ਰੀਤ ਘੁੱਗੀ ਅਤੇ ਅਦਾਕਾਰ ਦਾ ਪੁੱਤਰ ਗੁਰਫਤਿਹ ਗਰੇਵਾਲ ਵੀ ਨਜ਼ਰ ਆਉਂਦਾ ਹੈ।
ਕਦੋਂ ਰਿਲੀਜ਼ ਹੋਵੇਗੀ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਪੰਜਾਬੀ ਸਿਨੇਮਾ ਦੇ ਇੱਕਲੌਤੇ ਅਜਿਹੇ ਅਦਾਕਾਰ ਹਨ, ਜਿੰਨ੍ਹਾਂ ਨੇ ਬੀਤੇ ਸਾਲ ਵਿੱਚ ਬੈਕ-ਟੂ-ਬੈਕ ਚਾਰ ਹਿੱਟ ਫਿਲਮਾਂ ਦਿੱਤੀਆਂ ਸਨ, ਹੁਣ 10 ਅਪ੍ਰੈਲ ਯਾਨੀ ਕਿ ਵਿਸਾਖੀ ਦੇ ਮੌਕੇ ਉਤੇ ਰਿਲੀਜ਼ ਹੋਣ ਜਾ ਰਹੀ ਫਿਲਮ 'ਅਕਾਲ' ਨੂੰ ਲੈ ਕੇ ਵੀ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਕਈ ਹੋਰ ਫਿਲਮਾਂ ਕਾਰਨ ਵੀ ਲਗਾਤਾਰ ਸੁਰਖ਼ੀਆਂ ਬਟੋਰ ਹਨ।
ਇਹ ਵੀ ਪੜ੍ਹੋ:
- ਕਿਸੇ ਸਮੇਂ ਕਰਦਾ ਸੀ ਹੋਟਲ 'ਚ ਵੇਟਰ ਦੀ ਨੌਕਰੀ, ਅੱਜ ਕੈਨੇਡਾ 'ਚ ਹੈ ਇਸ ਗਾਇਕ ਦਾ ਆਲੀਸ਼ਾਨ ਘਰ, ਤੁਹਾਨੂੰ ਵੀ ਪ੍ਰੇਰਿਤ ਕਰੇਗੀ ਕਲਾਕਾਰ ਦੇ ਸੰਘਰਸ਼ ਦੀ ਸਟੋਰੀ
- ਨਵੀਂ ਪੰਜਾਬੀ ਫਿਲਮ ਦੇ ਸ਼ੂਟ ਦਾ ਹਿੱਸਾ ਬਣੇ ਗੁਰੂ ਰੰਧਾਵਾ, ਇੰਨ੍ਹਾਂ ਚਰਚਿਤ ਚਿਹਰਿਆਂ ਨਾਲ ਆਉਣਗੇ ਨਜ਼ਰ
- ਦੁਨੀਆਂ ਭਰ 'ਚ ਛਾਇਆ ਇਹ ਦੁਸਾਂਝ ਕਲਾਂ ਦਾ ਪੱਗ ਵਾਲਾ ਗੱਭਰੂ, 2024 'ਚ ਦੇਸ਼-ਵਿਦੇਸ਼ ਦੇ ਸ਼ੋਅਜ਼ ਨਾਲ ਤੋੜੇ ਕਈ ਵੱਡੇ ਰਿਕਾਰਡ