ਮਾਨਸਾ,ਅੰਮ੍ਰਿਤਸਰ: ਪੰਜਾਬ ਵਿੱਚ ਸੰਘਣੀ ਧੁੰਦ ਦੇ ਕਾਰਨ ਚਿੱਟੀ ਚਾਦਰ ਵਿਸ਼ੀ ਹੋਈ ਹੈ। ਸੜਕਾਂ ਦੇ ਉੱਪਰ ਵਹੀਕਲਾਂ ਦੀ ਰਫਤਾਰ ਵੀ ਥੰਮ ਗਈ ਹੈ। ਧੁੰਦ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਕਣਕ ਦੀ ਫਸਲ ਦੇ ਲਈ ਇਹ ਧੁੰਦ ਲਾਹੇਵੰਦ ਦੱਸੀ ਜਾ ਰਹੀ ਹੀ ਹੈ। ਠੰਢ ਵਿੱਚ ਅੱਗ ਦਾ ਸਹਾਰਾ ਲੈ ਰਹੇ ਲੋਕਾਂ ਨੇ ਕਿਹਾ ਕਿ ਠੰਢ ਪੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਇਸ ਠੰਢ ਦੇ ਨਾਲ ਫਸਲਾਂ ਚੰਗੀਆਂ ਹੋਣਗੀਆਂ ਉੱਥੇ ਹੀ ਮੌਸਮ ਦੇ ਅਨੁਸਾਰ ਠੰਢ ਪੈਣਾ ਮੌਸਮ ਦੀ ਇੱਕਸਾਰਤਾ ਲਈ ਜ਼ਰੂਰੀ ਹੈ।
ਠੰਢ ਤੋਂ ਬਚਣ ਦੇ ਲਈ ਅੱਗ ਦਾ ਸਹਾਰਾ
ਸਥਾਨਕਵਾਸੀ ਨੇ ਦੱਸਿਆ ਕਿ ਠੰਢ ਤੋਂ ਬਚਣ ਦੇ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ ਅਤੇ ਸਰਕਾਰ ਵੱਲੋਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਮਨਸਾ ਵਿੱਚ ਸਵੇਰ ਤੋਂ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਇਹ ਧੁੰਦ ਫਸਲਾਂ ਦੇ ਲਈ ਲਾਹੇਵੰਦ ਦੱਸੀ ਜਾ ਰਹੀ ਹੈ।
- ਪੰਜਾਬ 'ਚ ਸੀਤ ਲਹਿਰ ਦਾ ਅਲਰਟ, 3 ਦਿਨ ਮੀਂਹ ਦੀ ਸੰਭਾਵਨਾ, ਅੰਮ੍ਰਿਤਸਰ-ਪਠਾਨਕੋਟ 'ਚ ਜ਼ੀਰੋ ਵਿਜ਼ੀਬਿਲਟੀ, ਉਡਾਨਾਂ ਪ੍ਰਭਾਵਿਤ
- "ਤੁਹਾਡਾ ਨਾਮ ਦਿਲਜੀਤ, ਤੁਸੀ ਲੋਕਾਂ ਨੂੰ ਜਿੱਤਦੇ ਜਾ ਰਹੇ" ਪੀਐਮ ਮੋਦੀ ਦੀ ਦਿਲਜੀਤ ਨੂੰ 'ਸ਼ਾਬਾਸ਼ੀ', ਦੇਖੋ ਸ਼ਾਨਦਾਰ ਵੀਡੀਓ
- ਸ਼੍ਰੀਲੰਕਾ ਦੇ ਸਿਟੀਜ਼ਨ ਕੁੜੀ-ਮੁੰਡਾ ਅੰਮ੍ਰਿਤਸਰ 'ਚ ਹੋਏ ਕਿਡਨੈਪ, ਪੁਲਿਸ ਨੇ ਕੁੱਝ ਘੰਟਿਆ 'ਚ ਕਿਡਨੈਪਰਾਂ ਨੂੰ ਟਰੇਸ ਕਰਕੇ ਮਸਲਾ ਕੀਤਾ ਹੱਲ
ਧੁੰਦ ਦੀ ਚਾਦਰ ਨੇ ਲਿਆ ਲਪੇਟ 'ਚ
ਉੱਤਰੀ ਭਾਰਤ ਵਿੱਚ ਸ਼ੀਤ ਲਹਿਰ ਦਾ ਪ੍ਰਕੋਪ ਲਗਾਤਾਰ ਸਿਖ਼ਰਾਂ ਉੱਤੇ ਹੈ ਅਤੇ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਧੁੰਦ ਦੀ ਚਾਦਰ ਨੇ ਆਪਣੀ ਚਪੇਟ ਵਿੱਚ ਲਿਆ ਹੈ। ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅੱਜ ਸੂਰਜ ਦੇ ਦਰਸ਼ਨ ਵੀ ਨਹੀਂ ਹੋਏ। ਉੱਥੇ ਹੀ ਵੇਖਿਆ ਗਿਆ ਕਿ ਲੋਕ ਬਹੁਤ ਹੀ ਘੱਟ ਸਪੀਡ ਉੱਤੇ ਗੱਡੀਆ ਚਲਾਉਂਦੇ ਹੋਏ ਨਜ਼ਰ ਆਏ ਹਨ। ਦੱਸ ਦਈਏ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਸ਼ੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਲਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਚੰਡੀਗੜ੍ਹ 'ਚ ਹਲਾਤ ਆਮ ਵਾਂਗ ਰਹਿਣ ਵਾਲੇ ਹਨ ਅਤੇ ਇੱਥੇ ਮੌਸਮ ਆਮ ਵਾਂਗ ਰਹੇਗਾ।