ETV Bharat / bharat

ਉੱਤਰਾਖੰਡ 'ਚ ਜਲਦ ਲਾਗੂ ਹੋਵੇਗਾ ਯੂਨੀਫਾਰਮ ਸਿਵਲ ਕੋਡ,ਸੀਐਮ ਧਾਮੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੇ ਸੰਕੇਤ - UNIFORM CIVIL CODE IN UTTARAKHAND

ਸੀਐਮ ਧਾਮੀ ਨੇ ਕਿਹਾ ਕਿ ਯੂਸੀਸੀ ਨਾ ਸਿਰਫ਼ ਸਮਾਨਤਾ ਨੂੰ ਵਧਾਏਗਾ ਸਗੋਂ ਦੇਵਭੂਮੀ ਦੇ ਅਸਲੀ ਸਰੂਪ ਨੂੰ ਕਾਇਮ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

UNIFORM CIVIL CODE IN UTTARAKHAND
ਉੱਤਰਾਖੰਡ 'ਚ ਜਲਦ ਲਾਗੂ ਹੋਵੇਗਾ ਯੂਨੀਫਾਰਮ ਸਿਵਲ ਕੋਡ (ETV BHARAT)
author img

By ETV Bharat Punjabi Team

Published : Jan 2, 2025, 9:28 AM IST

ਦੇਹਰਾਦੂਨ: ਉੱਤਰਾਖੰਡ ਵਿੱਚ ਜਲਦੀ ਹੀ ਯੂਸੀਸੀ ਯਾਨੀ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਾਲ ਦੇ ਪਹਿਲੇ ਦਿਨ ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਕੀਤੀ। ਇਸ ਪੋਸਟ ਦਾ ਸਿੱਟਾ ਇਹ ਹੈ ਕਿ ਉੱਤਰਾਖੰਡ ਵਿੱਚ ਬਹੁਤ ਜਲਦੀ ਯੂਨੀਫਾਰਮ ਸਿਵਲ ਕੋਡ ਲਾਗੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੀਐਮ ਧਾਮੀ ਨੇ ਕਿਹਾ ਸੀ ਕਿ ਜਨਵਰੀ 2025 ਵਿੱਚ ਯੂ.ਸੀ.ਸੀ. ਲਾਗੂ ਕੀਤਾ ਜਾ ਸਕਦਾ ਹੈ।

ਉੱਤਰਾਖੰਡ 'ਚ ਜਲਦ ਹੀ ਲਾਗੂ ਹੋਵੇਗਾ UCC

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਇਹ ਕਨੂੰਨ ਨਾ ਸਿਰਫ ਸਮਾਨਤਾ ਨੂੰ ਵਧਾਵਾ ਦੇਵੇਗਾ ਸਗੋਂ ਦੇਵਭੂਮੀ ਦੇ ਅਸਲੀ ਰੂਪ ਨੂੰ ਕਾਇਮ ਰੱਖਣ 'ਚ ਵੀ ਮਦਦਗਾਰ ਸਾਬਤ ਹੋਵੇਗਾ।

ਸੀਐਮ ਧਾਮੀ ਨੇ ਸੋਸ਼ਲ ਮੀਡੀਆ 'ਤੇ ਕੀਤਾ ਪੋਸਟ

ਸੀਐਮ ਧਾਮੀ ਦੁਆਰਾ ਇਸ ਪੋਸਟ ਦੇ ਨਾਲ ਸ਼ੇਅਰ ਕੀਤੇ ਗਏ ਪੋਸਟਰ ਦਾ ਸਿਰਲੇਖ ਹੈ 'ਉਮੀਦ ਦਾ ਨਵਾਂ ਸਾਲ 2025'। ਪੋਸਟਰ ਦੇ ਖੱਬੇ ਪਾਸੇ ਲਿਖਿਆ ਹੈ 'ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣੇਗਾ ਉੱਤਰਾਖੰਡ'। ਇਸ ਦੇ ਸੱਜੇ ਪਾਸੇ ਲਿਖਿਆ ਹੈ, 'ਰਾਜ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ, ਉੱਤਰਾਖੰਡ ਕਰੇਗਾ ਦੂਜੇ ਰਾਜਾਂ ਲਈ ਮਸ਼ਾਲ ਦਾ ਕੰਮ'। ਪੋਸਟਰ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਪ੍ਰਤੀਕਾਤਮਕ ਤਸਵੀਰ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦੇ ਨਾਲ ਸੀਐੱਮ ਧਾਮੀ ਦੀ ਫੋਟੋ ਵੀ ਲਗਾਈ ਗਈ ਹੈ। ਤਸਵੀਰ ਵਿੱਚ ਪੀਐਮ ਮੋਦੀ ਨੇ ਭਗਵੇਂ ਰੰਗ ਦੀ ਉਤਰਾਖੰਡੀ ਟੋਪੀ ਪਾਈ ਹੋਈ ਹੈ। ਸੀਐਮ ਧਾਮੀ ਨੇ ਉੱਤਰਾਖੰਡ ਦੀ ਰਵਾਇਤੀ ਟੋਪੀ ਵੀ ਪਹਿਨੀ ਹੋਈ ਹੈ।

ਪੰਜਾਬ 'ਚ ਸੀਤ ਲਹਿਰ ਦਾ ਅਲਰਟ, 3 ਦਿਨ ਮੀਂਹ ਦੀ ਸੰਭਾਵਨਾ, ਅੰਮ੍ਰਿਤਸਰ-ਪਠਾਨਕੋਟ 'ਚ ਜ਼ੀਰੋ ਵਿਜ਼ੀਬਿਲਟੀ, ਉਡਾਨਾਂ ਪ੍ਰਭਾਵਿਤ

"ਤੁਹਾਡਾ ਨਾਮ ਦਿਲਜੀਤ, ਤੁਸੀ ਲੋਕਾਂ ਨੂੰ ਜਿੱਤਦੇ ਜਾ ਰਹੇ" ਪੀਐਮ ਮੋਦੀ ਦੀ ਦਿਲਜੀਤ ਨੂੰ 'ਸ਼ਾਬਾਸ਼ੀ', ਦੇਖੋ ਸ਼ਾਨਦਾਰ ਵੀਡੀਓ

ਰੇਲਵੇ ਦਾ ਵੱਡਾ ਫੈਸਲਾ, ਟਰੇਨਾਂ ਦੇ ਨੰਬਰ ਬਦਲੇ, ਜ਼ੀਰੋ ਨੰਬਰਿੰਗ ਸਿਸਟਮ ਖਤਮ

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਕੀਤੀ ਤਰੀਫ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਇਸ ਅਹਿਦ ਤੋਂ ਲੱਗਦਾ ਹੈ ਕਿ ਉੱਤਰਾਖੰਡ ਵਿੱਚ ਬਹੁਤ ਜਲਦੀ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਉੱਤਰਾਖੰਡ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਯੂਨੀਫਾਰਮ ਸਿਵਲ ਕੋਡ ਲਾਗੂ ਹੋਵੇਗਾ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਹੀ ਉੱਤਰਾਖੰਡ ਦੇ ਯੂਨੀਫਾਰਮ ਸਿਵਲ ਕੋਡ ਦੀ ਤਰੀਫ਼ ਕਰ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.