ਚੰਡੀਗੜ੍ਹ:ਸਿਟ ਨੇ ਹਾਈਕਰੋਟ 'ਚ ਸੀਲ ਬੰਦ ਇੱਕ ਲਿਫ਼ਾਫ਼ਾ ਦਿੱਤਾ, ਜਿਸ ਤੋਂ ਬਾਅਦ ਜੋ ਸੱਚ ਸਾਹਮਣੇ ਆਇਆ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਖੁਲਾਸਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਹੋਇਆ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਇਹ ਗੱਲ ਸਹਾਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਆਈਏ ਖਰੜ ਅਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ। ਕੋਰਟ ਵੱਲੋਂ ਇਸ ਮਾਮਲੇ 'ਚ ਰਾਜਸਥਾਨ ਨੂੰ ਵੀ ਧਿਰ ਬਣਾਇਆ ਗਿਆ।
ਲਾਰੈਂਸ ਦੀ ਇੰਟਰਵਿਊ ਦਾ ਪਰਦਾਫਾਸ਼, ਜਾਣੋਂ ਪੰਜਾਬ 'ਚ ਕਿਸ ਥਾਂ ਹੋਈ ਇੰਟਰਵਿਊ? - FIRST INTERVIEW OF lawrence - FIRST INTERVIEW OF LAWRENCE
ਆਖਿਰਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੀਆਂ ਗਈਆਂ ਇੰਟਰਵਿਊਜ਼ ਦੇ ਮਾਮਲੇ ਦਾ ਹੁਣ ਖੁਲਾਸਾ ਹੋਇਆ ਹੈ। ਖੁਲਾਸਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਲਾਰੈਂਸ ਨੇ ਬਿਆਨ ਜੇਲ੍ਹ ਵਿੱਚ ਬੈਠ ਕੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਸਨ। ਪੜ੍ਹੋ ਪੂਰੀ ਖ਼ਬਰ
![ਲਾਰੈਂਸ ਦੀ ਇੰਟਰਵਿਊ ਦਾ ਪਰਦਾਫਾਸ਼, ਜਾਣੋਂ ਪੰਜਾਬ 'ਚ ਕਿਸ ਥਾਂ ਹੋਈ ਇੰਟਰਵਿਊ? - FIRST INTERVIEW OF lawrence lawrence first interview of disclosed kharar cia the second rajasthan sit report](https://etvbharatimages.akamaized.net/etvbharat/prod-images/07-08-2024/1200-675-22149041-thumbnail-16x9-ppp.jpg)
Published : Aug 7, 2024, 4:12 PM IST
ਪੰਜਾਬ ਪੁਲਿਸ ਨੇ ਕੀ ਕਿਹਾ ਸੀ?: ਜ਼ਿਕਰਯੋਗ ਹੈ ਕਿ ਲਾਰੈਂਸ ਦੇ ਇੰਟਰਵਿਊ ਜਦੋਂ ਸਾਹਮਣੇ ਆਏ ਸਨ ਤਾਂ ਪੰਜਾਬ ਪੁਲਿਸ 'ਤੇ ਵੱਡੇ ਸਵਾਲ ਖੜੇ ਕੀਤੇ ਗਏ ਸਨ। ਇੱਥੋਂ ਤੱਕ ਕਿ ਡੀਜੀਪੀ ਗੋਰਵ ਯਾਦਵ ਵੱਲੋਂ ਸਾਹਮਣੇ ਆ ਕੇ ਦਾਅਵਾ ਕੀਤਾ ਗਿਆ ਸੀ ਕਿ ਲਾਰੈਂਸ ਦੀਆਂ ਇੰਟਰਵਿਊਜ਼ ਪੰਜਾਬ 'ਚ ਨਹੀਂ ਹੋਈਆਂ ਪਰ ਅੱਜ ਜਦੋਂ ਇਸ ਮਾਮਲੇ ਤੋਂ ਪੂਰਾ ਪਰਦਾ ਐੱਸਆਈਟੀ ਨੇ ਹਟਾ ਦਿੱਤਾ ਤਾਂ ਮੁੜ ਤੋਂ ਪੰਜਾਬ ਪੁਲਿਸ ਵੱਡੇ ਸਵਾਲਾਂ ਨਾਲ ਘਿਰ ਗਈ ਹੈ।
ਕੀ ਹੋਵੇਗੀ ਕਾਰਵਾਈ: ਹੁਣ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਉਹ ਕਾਲੀਆਂ ਭੇਡਾਂ ਕਿਹੜੀਆਂ ਨੇ ਜਿੰਨ੍ਹਾਂ ਨੇ ਆਪਣੀ ਖਾਕੀ ਨੂੰ ਦਾਗ ਲਗਾਇਆ। ਆਖਰ ਉਨ੍ਹਾਂ ਨੇ ਕਿਸ ਕਾਰਨ ਲਾਰੈਂਸ ਦਾ ਸਾਥ ਦਿੱਤਾ, ਕਿਵੇਂ ਮਨਜ਼ੂਰੀ ਮਿਲੀ ਅਤੇ ਕਿਵੇਂ ਸਾਰਾ ਸਮਾਨ ਮੁਹੱਈਆਂ ਕਰਵਾਇਆ ਗਿਆ। ਇਸ ਦੇ ਨਾਲ ਹੀ ਹਾਈਕਰੋਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਅਗਲੀ ਸੁਣਵਾਈ 'ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਹੁਣ ਵੇਖਣਾ ਅਹਿਮ ਰਹੇਗਾ ਕਿ ਕਦੋਂ ਪੂਰਾ ਸੱਚ ਸਾਹਮਣੇ ਆਵੇਗਾ ਅਤੇ ਕਦੋਂ ਪੰਜਾਬ ਨਾਲ ਗਦਾਰੀ ਕਰਨ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।
- ਦਿੱਲੀ ਬੇਸਮੈਂਟ ਹਾਦਸੇ ਤੋਂ ਬਾਅਦ ਹਰਕਤ 'ਚ ਲੁਧਿਆਣਾ ਪ੍ਰਸ਼ਾਸਨ, ਕਈ ਥਾਵਾਂ 'ਤੇ ਕੀਤੀ ਚੈਕਿੰਗ ਤੇ ਬਣਾਈ ਰਿਪੋਰਟ - tuition market Ludhiana
- ਜਗਰਾਓਂ ਸਕੂਲ ਬੱਸ ਹਾਦਸਾ ਮਾਮਲੇ 'ਚ ਪੁਲਿਸ ਦੀ ਕਾਰਵਾਈ, ਹਿਰਾਸਤ 'ਚ ਲਏ ਸਕੂਲ ਪ੍ਰਿੰਸੀਪਲ ਅਤੇ ਬੱਸ ਡਰਾਈਵਰ - SCHOOL BUS ACCIDENT UPDATE
- ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਸੰਮਨ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ - Summons to Gippy Grewal