ਹੈਦਰਾਬਾਦ ਡੈਸਕ:"ਜਦੋਂ ਵੀ ਕੋਈ ਪਹਿਲਵਾਨੀ ਕਰਨੀ ਸ਼ੁਰੂ ਕਰਦਾ ਹੈ ਤਾਂ ਪਹਿਲਾਂ ਥੋੜਾ-ਥੋੜਾ ਵਜਨ ਚੁੱਕਦਾ ਹੈ, ਇਸ ਤੋਂ ਬਾਅਦ ਉਹ ਇੱਕ ਦਮ ਜਿਆਦਾ ਵਜਨ ਚੁੱਕਦਾ ਹੈ"। ਅਜਿਹਾ ਹੀ ਕੇਂਦਰ ਸਰਕਾਰ ਨਾਲ ਅਸੀਂ ਕਰ ਰਹੇ ਹਾਂ, ਇਹ ਬਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਗਿਆ। ਉਨ੍ਹਾਂ ਆਖਿਆ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਮੋਰਚਾ ਜਿੱਤਣਾ ਹੈ ਤਾਂ ਸਾਨੂੰ ਪਿੰਡਾਂ 'ਚੋਂ ਹੀ ਸ਼ੁਰੂਆਤ ਕਰਨੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਹੀ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਪਿੰਡਾਂ ਨੇ ਇਸੇ ਲਈ ਹਰ ਪਿੰਡ 'ਚ ਅਰਥੀ ਫੂਕ ਮੁਜ਼ਾਹਰੇ ਕਰਨੇ ਚਾਹੀਦੇ ਹਨ।
"ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਤਾ, ਤਾਂ ਵੱਡਾ ਪਹਿਲਵਾਨ ਵੀ ਝੁਕ ਜਾਵੇਗਾ। ਪੰਜਾਬ ਬੰਦ ਦੇ ਸੱਦੇ ਨੇ ਸਾਬਿਤ ਕਰ ਦਿੱਤਾ ਕਿ ਲੋਕਾਂ ਦੇ ਐਕਸ਼ਨ 'ਚ ਕਿੰਨਾ ਦਮ ਹੈ, ਇਸੇ ਲਈ ਤਾਂ ਛੋਟੇ ਪਹਿਲਵਾਨ ਨੂੰ ਆ ਕੇ ਬੋਲਣਾ ਪਿਆ ਕਿ ਮੈਂ ਮੰਡੀ ਨੀਤੀ ਵਾਲਾ ਖ਼ਰੜਾ ਰੱਦ ਕੀਤਾ ਹੈ। ਜਦੋਂ ਪੂਰਾ ਦੇਸ਼ ਇਕੱਠਾ ਹੋ ਗਿਆ ਤਾਂ ਦਿੱਲੀ ਵਾਲੇ ਪਹਿਲਵਾਨ ਨੂੰ ਵੀ ਝੁਕਣਾ ਹੀ ਪੈਣਾ ਹੈ"।- ਸਰਵਣ ਸਿੰਘ ਪੰਧੇਰ
ਕਿਸਾਨਾਂ ਦੀ ਅਗਲੀ ਰਣਨੀਤੀ
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਆਪਣੇ ਕੇਂਦਰ ਸਰਕਾਰ ਨੂੰ ਝੁਕਾੳੇੁਣ ਲਈ ਤਰ੍ਹਾਂ-ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਇਸੇ ਕਾਰਨ ਆਏ ਦਿਨ ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਗੇ ਕਿਵੇਂ ਕੇਂਦਰ ਸਰਕਾਰ 'ਤੇ ਦਬਾਓ ਪਾਉਣਾ ਹੈ। ਇਸ ਨੂੰ ਲੈ ਕੇ ਨਵੀਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਆਖਿਆ ਕਿ 10 ਜਨਵਰੀ ਅਤੇ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਦੇ ਪ੍ਰੋਗਰਾਮ ਅਸੀਂ ਤੈਅ ਕਰ ਲਏ ਹਨ। ਸਾਡੇ ਲਈ ਡੱਲੇਵਾਲ ਸਾਹਿਬ ਦੀ ਜਾਨ ਬਚਾਉਣਾ ਬੇਹੱਦ ਜ਼ਰੂਰੀ ਹੈ, ਉਨ੍ਹਾਂ ਦੀ ਜਾਨ ਤਾਂ ਹੀ ਬਚ ਸਕਦੀ ਹੈ ਜੇ ਮੰਗਾਂ ਮੰਨੀਆਂ ਜਾਣਗੀ।
"ਪੰਜਾਬੀਆਂ ਦੇ ਐਕਸ਼ਨ ਨੇ ਢਾਹਿਆ ਛੋਟਾ ਪਹਿਲਵਾਨ" (FACEBOOK) ਡੱਲੇਵਾਲ ਦੀ ਸਿਹਤ ਨਾਸਾਜ਼
ਕਾਲਬੇਜ਼ਿਕਰ ਹੈ ਕਿ ਬੀਤੇ ਕੱਲ੍ਹ ਕਿਸਾਨ ਆਗੂ ਡੱਲੇਵਾਲ ਦੀ ਅਚਾਨਕ ਸਿਹਤ ਵਿਗੜ ਗਈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ। ਡਾਕਟਰਾਂ ਮੁਤਾਬਿਕ ਡੱਲੇਵਾਲ ਦੀ ਸਿਹਤ ਹੁਣ ਬੀਤ ਦੇ ਹਰ ਪਲ ਨਾਲ ਬਹੁਤ ਹੀ ਨਾਸਾਜ਼ ਹੁੰਦੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਤੀਜੀ ਵਾਰ ਉਨ੍ਹਾਂ ਦੀ ਅਜਿਹੀ ਹਾਲਤ ਹੋਈ ਹੈ ਜਦੋਂ ਉਨ੍ਹਾਂ ਦਾ ਸਰੀਰ ਕੋਈ ਹਰਕਤ ਨਹੀਂ ਕਰ ਰਿਹਾ ਸੀ। ਡਾਕਟਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਬਲੱਡ ਪ੍ਰੈੱਸ਼ਰ ਨਾਰਮਲ ਹੋ ਗਿਆ ਪਰ ਹਾਲੇ ਵੀ ਇਸ ਬੀਪੀ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਾਰਮਲ ਬੀਪੀ 80/120 ਹੋਣਾ ਚਾਹੀਦਾ ਹੈ। ਡੱਲੇਵਾਲ ਦਾ ਧਿਆਨ ਰੱਖ ਰਹੇ ਡਾਕਟਰ ਨੇ ਕਿਹਾ ਕਿ ਸਾਨੂੰ ਵੀ ਉਨ੍ਹਾਂ ਕੋਲ ਪਹੁੰਚਣ ਲਈ ਤਕਰੀਬ 10 ਮਿੰਟ ਦਾ ਸਮਾਂ ਲੱਗ ਗਿਆ ਸੀ, ਬਹੁਤ ਹੀ ਮੁਸ਼ਕਿਲ ਨਾਲ ਉਨ੍ਹਾਂ ਦੇ ਸਰੀਰ ਦੀ ਮਸਾਜ ਕਰਕੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕੁੱਝ ਠੀਕ ਹੋਇਆ। ਇਹ ਵਾਹਿਗੂਰ ਦੀ ਕ੍ਰਿਪਾ ਹੈ ਕਿ ਉਨ੍ਹਾਂ ਦੇ ਸਰੀਰ ਨੇ ਕੁੱਝ ਹਿੱਲਜੁਲ ਕੀਤੀ ਹੈ। ਇਸ ਦੇ ਨਾਲ ਹੀ ਡਾਕਟਰ ਨੇ ਕਿਹਾ ਕਿ ਹੁਣ ਹਾਲਾਤ ਸਾਡੇ ਹੱਥੋਂ ਵੀ ਨਿਕਲਦੇ ਜਾ ਰਹੇ ਹਨ।