ਅੰਮ੍ਰਿਤਸਰ :ਪੰਜਾਬੀਆਂ ਦੀਆਂ ਖੇਡਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਆਧੁਨਿਕ ਖੇਡਾਂ ਵਿੱਚ ਹਾਕੀ ਅਤੇ ਕ੍ਰਿਕਟ ਅਤੇ ਹੋਰ ਬਹੁਤ ਸਾਰੀਆਂ ਪਰੰਪਰਿਕ ਖੇਡਾਂ ਹਨ, ਜਿਵੇਂ ਕੱਬਡੀ, ਕੁਸ਼ਤੀ, ਪੰਜਾਬ ਦੀਆਂ 100 ਤੋਂ ਵੱਧ ਰਵਾਇਤੀ ਹਨ, ਪਰ ਅੰਤਰ-ਰਾਸ਼ਟਰੀ ਖੇਡ ਹਾਕੀ ਜੋ ਕਿ ਭਾਰਤ ਦੀ ਕੌਮਾਂਤਰੀ ਖੇਡ ਵੀ ਹੈ,ਨੂੰ ਪੰਜਾਬੀਆਂ ਵੱਲੋਂ ਵੱਖਰੇ ਹੀ ਮੁਕਾਮ ਉੱਤੇ ਪਹੁੰਚਾਇਆ ਗਿਆ ਹੈ। ਭਾਰਤ ਲਈ ਖੇਡਣ ਵਾਲੇ ਪੰਜਾਬ ਦੇ ਹਾਕੀ ਖਿਡਾਰੀ ਜਰਮਨਜੀਤ ਸਿੰਘ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਪਿੰਡ ਰਜਧਾਨ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਪੁਰਸਕਾਰ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਰਮਨਪ੍ਰੀਤ ਦੇ ਪਰਿਵਾਰ ਅੰਦਰ ਖੁਸ਼ੀ ਦਾ ਮਹੌਲ ਹੈ। ਜਰਮਨਪ੍ਰੀਤ ਦੇ ਪਰਿਵਾਰ ਵੱਲੋਂ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਮਨਾਈ ਜਾ ਰਹੀ ਹੈ।
ਭਾਰਤੀ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਮਿਲੇਗਾ ਅਰਜੁਨ ਐਵਾਰਡ, ਪਰਿਵਾਰ ਵੱਲੋਂ ਮਨਾਈ ਜਾ ਰਹੀ ਖੁਸ਼ੀ - INDIAN HOCKEY TEAM PLAYER
ਅੰਮ੍ਰਿਤਸਰ ਦੇ ਪਿੰਡ ਰਜਧਾਨ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਅਰਜੁਨ ਪੁਰਸਕਾਰ ਮਿਲਣ ਜਾ ਰਿਹਾ ਹੈ।
Published : Jan 3, 2025, 8:47 PM IST
ਇਸ ਮੌਕੇ ਜਰਮਨਪ੍ਰੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਕਿਹਾ ਕੀ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਜਰਮਨਪ੍ਰੀਤ ਦੀ ਕੀਤੀ ਮਿਹਨਤ ਸਦਕਾ ਹੀ ਅੱਜ ਇਨ੍ਹਾਂ ਵੱਡਾ ਪੁਰਸਕਾਰ ਉਸ ਨੂੰ ਮਿਲਣ ਜਾ ਰਿਹਾ ਹੈ। ਜਰਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਫੋਨ 'ਤੇ ਵੀ ਗੱਲਬਾਤ ਹੋਈ ਹੈ ਤੇ ਜਰਮਨਪ੍ਰੀਤ ਬਹੁਤ ਜਿਆਦਾ ਖੁਸ਼ ਹੈ। ਜਰਮਨ ਦੇ ਪਿਤਾ ਨੇ ਕਿਹਾ ਕਿ ਕਿਸੇ ਸਮੇਂ ਉਹ ਇਨ੍ਹਾਂ ਪੁਰਸਕਾਰਾਂ ਦੇ ਨਾਮ ਟੀਵੀ 'ਤੇ ਸੁਣਦੇ ਸਨ ਪਰ ਅੱਜ ਉਨ੍ਹਾਂ ਦੇ ਘਰ ਇਹ ਐਵਾਰਡ ਆ ਰਿਹਾ ਹੈ। ਜਿਸ ਦੇ ਚੱਲਦਿਆਂ ਸਾਰੇ ਪਰਿਵਾਰ ਨੂੰ ਜਰਮਨਪ੍ਰੀਤ 'ਤੇ ਮਾਣ ਹੈ।
ਵਿਆਹ, ਸ਼ਾਦੀ ਦੇ ਪ੍ਰੋਗਰਾਮਾਂ 'ਤੇ ਵੀ ਨਹੀਂ ਸੀ ਜਾਂਦਾ
ਜਰਮਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਬਚਪਨ ਤੋਂ ਹੀ ਹਾਕੀ ਵਿੱਚ ਮਿਹਨਤ ਕਰ ਰਿਹਾ ਹੈ। ਉਸ ਨੇ 5ਵੀਂ ਜਮਾਤ ਤੋਂ ਹੀ ਹਾਕੀ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸੀ। ਪਿਤਾ ਨੇ ਦੱਸਿਆ ਕਿ ਉਹ ਆਪਣੀ ਹਾਕੀ ਦੀ ਪ੍ਰੈਕਟਿਸ ਕਰੇ ਬਿਨਾਂ ਇੱਕ ਦਿਨ ਵੀ ਨਹੀਂ ਰਹਿੰਦਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਜਦੋਂ ਵੀ ਵਿਆਹ ਜਾਂ ਹੌਰ ਪ੍ਰੋਗਰਾਮ ਆਉਦੇ ਸਨ ਤਾਂ ਉਹ ਉੱਥੇ ਵੀ ਨਹੀਂ ਜਾਂਦਾ ਸੀ। ਇਸ ਮੌਕੇ ਜਰਮਨਪ੍ਰੀਤ ਦੀ ਦਾਦੀ ਨੇ ਕਿਹਾ ਕੀ ਉਸ ਨੂੰ ਆਪਣੇ ਪੋਤੇ 'ਤੇ ਮਾਣ ਹੈ ਕੀ ਉਸ ਦੇ ਪੋਤੇ ਨੇ ਮਿਹਨਤ ਕਰਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਰਮਨਪ੍ਰੀਤ ਦੀ ਦਾਦੀ ਨੇ ਕਿਹਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੀ ਜਰਮਨ ਹੋਰ ਵੀ ਜ਼ਿਆਦਾ ਤਰੱਕੀ ਕਰੇ।
- ਵੱਧਦਾ ਜਾ ਰਿਹਾ ਠੰਢ ਅਤੇ ਧੁੰਦ ਦਾ ਪ੍ਰਕੋਪ, ਚਮੜੀ ਅਤੇ ਛਾਤੀ ਦੇ ਮਰੀਜ਼ਾਂ 'ਚ ਹੋਇਆ ਇਜ਼ਾਫਾ, ਬਜ਼ੁਰਗਾਂ ਦੇ ਲਈ ਠੰਢ ਹੈ ਘਾਤਕ
- ਸਾਲ 2025 ਵਿੱਚ ਪੰਜਾਬ ਨੂੰ ਮਿਲਣਗੇ ਇਹ ਵੱਡੇ ਪ੍ਰਾਜੈਕਟ, ਬਿਜਲੀ, ਸੈਰ-ਸਪਾਟਾ ਅਤੇ ਖੇਡਾਂ ਵਿੱਚ ਦਿਖੇਗੀ ਤਰੱਕੀ, ਪਰਾਲੀ ਦਾ ਵੀ ਨਿਕਲੇਗਾ ਹੱਲ
- ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਵਾਸੀ ਭਾਰਤੀਆਂ ਨਾਲ ਕੀਤੀ ਆਨਲਾਈਨ ਮੀਟਿੰਗ, ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ