ਲੁਧਿਆਣਾ : ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਜ਼ਾਦ ਉਮੀਦਵਾਰ ਵੀ ਆਪਣੀ ਕਮਰ ਲੋਕ ਸਭਾ ਚੋਣਾਂ ਦੇ ਲਈ ਕਰ ਰਹੇ ਹਨ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਹਿ ਚੁੱਕੇ ਗੁਰਸ਼ਰਨ ਜੱਸਲ ਵੱਲੋਂ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਮੁੱਦੇ ਹਨ ਜੋ ਕਿ ਹਾਲੇ ਤੱਕ ਹੱਲ ਨਹੀਂ ਹੋਏ 2017 ਦੇ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਰਿਸ਼ਤਾ ਤੋੜ ਲਿਆ ਸੀ। ਜਦੋਂ ਮੁੱਲਾਪੁਰ ਦਾਖਾ ਤੋਂ ਉਹ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਐਚ ਐਸ ਫੁਲਕਾ ਦੇ ਖਿਲਾਫ਼ ਆਜ਼ਾਦ ਖੜੇ ਹੋ ਗਏ ਸਨ। ਹਾਲਾਂਕਿ ਉਸ ਵੇਲੇ ਉਹ ਜਿੱਤ ਨਹੀਂ ਸਕੇ ਪਰ ਪਾਰਟੀ ਤੋਂ ਜਰੂਰ ਕਿਨਾਰਾ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਮੁੜ ਤੋਂ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਤੋਂ ਵੋਟ ਮੰਗਣ ਇੱਕ ਵਾਰ ਜਾਣਗੇ ਦੁਬਾਰਾ ਨਹੀਂ ਜਾਣਗੇ। ਗੁਰਸ਼ਰਨ ਜੱਸਲ ਕਿਸਾਨ ਆਗੂਆਂ ਦੇ ਨਾਲ ਵੀ ਜੁੜੇ ਰਹੇ ਹਨ ਅਤੇ ਜਦੋਂ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਓਦੋਂ ਵੀ ਉਹ ਧਰਨੇ ਦੇ ਨਾਲ ਜੁੜੇ ਹੋਏ ਸਨ।
ਮੁੜ ਆਪਣੀ ਕਿਸਮਤ ਅਜਮਾਉਣਗੇ ਆਜ਼ਾਦ ਉਮੀਦਵਾਰ ਗੁਰਸ਼ਰਨ ਜੱਸਲ, ਪਹਿਲਾ ਵੀ ਲੜ ਚੁੱਕੇ ਹਨ ਚੋਣ - Lok Sabha Election 2024 in Ludhiana - LOK SABHA ELECTION 2024 IN LUDHIANA
Lok Sabha Election 2024 in Ludhiana : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਹਿ ਚੁੱਕੇ ਗੁਰਸ਼ਰਨ ਜਸਲ ਵੱਲੋਂ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਮੁੱਦੇ ਹਨ ਜੋ ਕਿ ਹਾਲੇ ਤੱਕ ਹੱਲ ਨਹੀਂ ਹੋਏ 2017 ਦੇ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਰਿਸ਼ਤਾ ਤੋੜ ਲਿਆ ਸੀ। ਪੜ੍ਹੋ ਪੂਰੀ ਖਬਰ...
Published : Apr 17, 2024, 6:11 PM IST
ਕਿਹੜੇ-ਕਿਹੜੇ ਮੁੱਦੇ:ਗੁਰਸ਼ਰਨ ਜਸਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਈ ਮੁੱਦੇ ਹਨ ਜੋ ਹਾਲੇ ਤੱਕ ਹੱਲ ਨਹੀਂ ਹੋ ਸਕੇ ਹਨ, ਜਿਨਾਂ ਵਿੱਚ ਕਿਸਾਨਾਂ ਦਾ ਮੁੱਦਾ ਅਹਿਮ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਵੀ ਸੜਕਾਂ ਤੇ ਬੈਠਣ ਨੂੰ ਮਜਬੂਰ ਹੈ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ ਹਨ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਦਾ ਮੁੱਦਾ ਹੈ ਅਤੇ ਹੋਰ ਵੀ ਕਈ ਮੁੱਦੇ ਹਨ। ਜਿਨ੍ਹਾਂ ਨੂੰ ਲੈ ਕੇ ਉਹ ਚਾਹੁੰਦੇ ਹਨ ਕਿ ਉਹ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਰੋਬਾਰੀ ਪਰੇਸ਼ਾਨ ਹਨ, ਕਿਉਂਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਅਜਿਹੇ ਦੇ ਵਿੱਚ ਕੋਈ ਵੀ ਰਿਵਾਇਤੀ ਪਾਰਟੀ ਦੇ ਕੋਈ ਵੀ ਲੀਡਰ ਮਸਲੇ ਹੱਲ ਕਰਨ 'ਚ ਨਾਕਾਮ ਹੈ।
ਪਹਿਲਾਂ ਵੀ ਆਈਆਂ ਆਫਰਾਂ:2024 ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਆਪਣੀ ਕਿਸਮਤ ਅਜਮਾਉਣ ਜਾ ਰਹੇ ਗੁਰਸ਼ਰਨ ਜੱਸਲ ਨੇ ਦੱਸਿਆ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਉਨ੍ਹਾਂ ਨੇ ਸਾਥ ਛੱਡ ਦਿੱਤਾ ਸੀ ਕਿਉਂਕਿ ਉਹ ਲੰਬਾ ਸਮਾਂ ਉਹਨਾਂ ਨਾਲ ਜੁੜੇ ਹੋਏ ਸਨ। ਪਰ ਜਦੋਂ ਐਚ ਐਸ ਫੁਲਕਾਂ ਨੂੰ ਮੁੱਲਾਪੁਰ ਦਾਖਾ ਤੋਂ ਵਿਧਾਨ ਸਭਾ ਚੋਣ ਲਈ ਟਿਕਟ ਦਿੱਤੀ ਗਈ ਤਾਂ ਉਨ੍ਹਾਂ ਨੇ ਆਜ਼ਾਦ ਖੜੇ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਤੇ ਉਸ ਵੇਲੇ ਵੀ ਉਨ੍ਹਾਂ ਨੂੰ ਕਈ ਆਫਰ ਆਈ ਆ ਸਨ। ਉਨ੍ਹਾਂ ਨੂੰ ਲਾਲਚ ਵੀ ਦਿੱਤੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਉਹ ਸਾਡੇ ਹੱਕ ਦੇ ਵਿੱਚ ਸਥਿਤ ਹੋਣ ਵੱਖ ਵੱਖ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਲਾਲਚ ਦਿੱਤਾ ਗਿਆ ਸੀ। ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਦੀ ਵੀ ਗੱਲਾਂ ਦੇ ਵਿੱਚ ਨਾ ਕੇ ਉਹ ਚੋਣ ਪੂਰੀ ਲੜੀ ਸੀ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ਼ ਜਾ ਕੇ ਉਹ ਚੋਣਾਂ ਦੇ ਵਿੱਚ ਖੜੇ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਹੈ, ਉਹ ਲਾਲਚ ਨਹੀਂ ਕਰਦੇ ਅਤੇ ਨਾ ਹੀ ਆਪਣੇ ਨਿੱਜੀ ਮੁਫਾਦ ਦੇ ਲਈ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ।
- ਇੱਕ ਮਹੀਨਾ ਪਹਿਲਾਂ ਕੈਨੇਡਾ ਗਏ ਮਜੀਠਾ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ - young man died in Canada
- ਸ਼ਿਮਲਾ ਮਿਰਚ ਦੀ ਫਸਲ 'ਤੇ ਅਮਰੀਕਨ ਸੁੰਡੀ ਦਾ ਹਮਲਾ, ਕਿਸਾਨ ਸੜਕਾਂ 'ਤੇ ਫਸਲ ਸੁੱਟਣ ਲਈ ਹੋਏ ਮਜਬੂਰ - capsicum crop destroyed
- ਪਲਾਟ ਦਾ ਇੰਤਕਾਲ ਕਰਵਾਉਣ ਲਈ ਅਬੋਹਰ ਦੇ ਪਟਵਾਰੀ ਨੇ ਮੰਗੀ ਸੀ ਰਿਸ਼ਵਤ, ਵਿਜੀਲੈਂਸ ਵਿਭਾਗ ਨੇ ਕੀਤਾ ਕਾਬੂ - vigilance department caught Patwari