ASI ਦੀ ਹੋਈ ਮੌਤ (ETV Bharat (ਪੱਤਰਕਾਰ, ਮੋਗਾ)) ਮੋਗਾ : ਮੋਗਾ ਵਿੱਚ ਇੱਕ ਅਵਾਰਾ ਪਸ਼ੂ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਇੱਕ ਏਐਸਆਈ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਹੀ ਉਸਦੀ ਬਾਈਕ ਦੇ ਅੱਗੇ ਇੱਕ ਪਸ਼ੂ ਆ ਗਿਆ ਸੀ ਤੇ ਉਨ੍ਹਾਂ ਦੀ ਟੱਕਰ ਹੋ ਗਈ ਸੀ ਤੇ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਲੁੱਟ ਦੀ ਘਟਨਾ ਦੀ ਜਾਂਚ ਕਰਕੇ ਵਾਪਸ ਆ ਰਿਹਾ ਸੀ ਏਐਸਆਈ :ਦੱਸ ਦੇਈਏ ਕਿ ਰੇਲਵੇ ਪੁਲਿਸ ਵਿੱਚ ਤਾਇਨਾਤ ਏਐਸਆਈ ਅਜਮੇਰ ਸਿੰਘ 52 ਸਾਲਾਂ ਜੋ ਪਿੰਡ ਡਗਰੁ ਵਿੱਚ ਲੁੱਟ ਦੀ ਘਟਨਾ ਦੀ ਜਾਂਚ ਕਰਕੇ ਵਾਪਸ ਚੌਂਕੀ ਪਰਤ ਰਿਹਾ ਸੀ, ਤਾਂ ਫਿਰੋਜ਼ਪੁਰ ਮੋਗਾ ਰੋਡ 'ਤੇ ਬਾਬਾ ਫ਼ਰੀਦ ਕਲੋਨੀ ਨੇੜੇ ਬਾਈਕ ਦੇ ਅੱਗੇ ਅਵਾਰਾ ਪਸ਼ੂ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਜਿੱਥੇ ਡਾਕਟਰਾਂ ਨੇ ਉਸਦੀ ਹਾਲਾਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਹਸਪਤਾਲ ਵਿੱਚ ਜਾਂਦੇ ਸਮੇਂ ਰਾਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਵਾਲਿਆ ਦਾ ਰੋ-ਰੋ ਕੇ ਬੁਰਾ ਹਾਲ: ਮ੍ਰਿਤਕ ਅਜਮੇਰ ਸਿੰਘ ਦੇ ਛੋਟੇ ਬੇਟੇ ਦੀ ਪਿਛਲੇ ਸਾਲ ਦਸੰਬਰ 2023 ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਹੁਣ ਫਿਰ ਏਐਸਆਈ ਦੇ ਮੁਲਾਜ਼ਮ ਨਾਲ ਇਹ ਘਟਨਾ ਵਾਪਰ ਗਈ, ਜਿਸ ਕਾਰਨ ਪਰਿਵਾਰ ਵਾਲਿਆ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ: ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਦੇ ਲੜਕੇ ਅਜਮੇਰ ਸਿੰਘ ਦੇ ਬਿਆਨ ਦਰਜ ਕਰਵਾਏ ਹਨ। ਉਸਨੇ ਦੱਸਿਆ ਕਿ ਉਸਦਾ ਪਿਤਾ ਸਰਕਾਰੀ ਬਾਈਕ 'ਤੇ ਡਿਊਟੀ ਤੋਂ ਵਾਪਸ ਆ ਰਿਹਾ ਸੀ ਅਤੇ ਮੈਂ ਆਪਣੇ ਬਾਈਕ 'ਤੇ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਫਿਰੋਜ਼ਪੁਰ ਰੋਡ 'ਤੇ ਬਾਬਾ ਫਰੀਦ ਕੰਪਲੈਕਸ ਕੋਲ ਉਨ੍ਹਾਂ ਦੀ ਬਾਈਕ ਦੇ ਅੱਗੇ ਇੱਕ ਅਵਾਰਾ ਪਸ਼ੂ ਆ ਗਿਆ ਅਤੇ ਉਹ ਥੱਲੇ ਡਿੱਗ ਗਏ ਅਤੇ ਉਹ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਲੁਧਿਆਣਾ ਡੀ.ਐਮ.ਸੀ. ਰੈਫਰ ਕੀਤਾ ਤਾਂ ਰਸਤੇ ਵਿੱਚ ਜਾਂਦੇ ਵਕਤ ਮੌਤ ਹੋ ਗਈ।